ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਕੋਰੀਓਗ੍ਰਾਫਰ ਅਤੇ ਫਿਲਮ ਡਾਇਰੈਕਟਰ ਫਰਾਹ ਖਾਨ ਕੋਵਿਡ ਪਾਜ਼ੇਟਿਵ ਹੋ ਗਈ ਹੈ। ਉਨ੍ਹਾਂ ਨੇ ਇਸ ਗੱਲ ਦੀ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਦਿੱਤੀ ਹੈ। ਫਰਾਹ ਖਾਨ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾ ਲੈ ਚੁੱਕੀ ਹੈ ਬਾਵਜੂਦ ਇਸ ਦੇ ਉਹ ਪਾਜ਼ੇਟਿਵ ਹੋ ਗਈ। ਫਰਾਹ ਖਾਨ ਨੇ ਉਨ੍ਹਾਂ ਦੇ ਕਰੀਬ ਆਏ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ।
ਫਰਾਹ ਨੇ ਦਿੱਤੀ ਇੰਸਟਾਗ੍ਰਾਮ 'ਤੇ ਜਾਣਕਾਰੀ
ਫਰਾਹ ਖਾਨ ਨੇ ਖੁਦ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਜਾਣਕਾਰੀ ਦੀ ਪੋਸਟ ਆਪਣੀ ਇੰਸਟਾ ਸਟੋਰੀ 'ਤੇ ਇਹ ਪੋਸਟ ਸ਼ੇਅਰ ਕਰਕੇ ਦਿੱਤੀ। ਉਨ੍ਹਾਂ ਨੇ ਲਿਖਿਆ ਕਿ 'ਮੈਂ ਬਹੁਤ ਹੈਰਾਨ ਹੋ ਰਹੀ ਹਾਂ ਕਿ ਇਹ ਹੋਇਆ...ਸ਼ਾਇਦ ਮੈਂ ਆਪਣਾ ਕਾਲਾ ਟੀਕਾ ਨਹੀਂ ਲਗਾਇਆ ਸੀ। ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈਣ ਅਤੇ ਜਿਨ੍ਹਾਂ ਨੇ ਦੋਵੇਂ ਖੁਰਾਕਾਂ ਲੈ ਲਈਆਂ ਹਨ ਅਜਿਹੇ ਲੋਕਾਂ ਦੇ ਨਾਲ ਕੰਮ ਕਰਨ ਦੇ ਬਾਵਜੂਦ ਮੈਂ ਕੋਰੋਨਾ ਪਾਜ਼ੇਟਿਵ ਪਾਈ ਗਈ ਹਾਂ। ਮੈਂ ਉਨ੍ਹਾਂ ਲੋਕਾਂ ਨੂੰ ਪਹਿਲਾਂ ਹੀ ਇਸ ਬਾਰੇ ਸੂਚਿਤ ਕਰ ਦਿੱਤਾ ਕਿ ਉਹ ਆਪਣਾ ਟੈਸਟ ਕਰਵਾ ਲੈਣ, ਇਸ ਦੇ ਬਾਅਦ ਉਨ੍ਹਾਂ ਨੇ ਲਿਖਿਆ ਕਿ ਪਰ ਫਿਰ ਵੀ ਜੇਕਰ ਮੈਂ ਕਿਸੇ ਨੂੰ ਭੁੱਲ ਗਈ ਹਾਂ (ਮੇਰੀ ਵੱਧਦੀ ਉਮਰ ਅਤੇ ਘੱਟ ਹੁੰਦੀ ਮੈਮੋਰੀ ਦੀ ਵਜ੍ਹਾ ਨਾਲ) ਤਾਂ ਕਿਰਪਾ ਕਰਕੇ ਆਪਣਾ ਟੈਸਟ ਕਰਵਾ ਲਓ। ਉਮੀਦ ਕਰਦੀ ਹਾਂ ਕਿ ਜ਼ਲਦੀ ਰਿਕਵਰੀ ਕਰਾਂਗੀ।
ਫਰਾਹ ਜਲਦ ਹੀ ਆਵੇਗੀ ਅਰਬਾਜ਼ ਦੇ ਸ਼ੋਅ 'ਚ ਨਜ਼ਰ
ਫਰਾਹ ਇਸ ਹਫਤੇ ਅਰਬਾਜ਼ ਖਾਨ ਦੇ ਸ਼ੋਅ 'ਪਿੰਚ' 'ਚ ਨਜ਼ਰ ਆਉਣ ਵਾਲੀ ਹੈ। ਇਸ ਸ਼ੋਅ ਦਾ ਪ੍ਰੋਮੋ ਰਿਲੀਜ਼ ਹੋ ਚੁੱਕਾ ਹੈ। ਇਸ ਪ੍ਰੋਮੋ 'ਚ ਫਰਾਹ ਟ੍ਰੋਲਰਸ ਦੀ ਖਿੱਚਾਈ ਕਰਦੀ ਨਜ਼ਰ ਆਵੇਗੀ। ਸ਼ੋਅ ਦੌਰਾਨ ਜਦੋਂ ਅਰਬਾਜ਼ ਨੇ ਇਕ ਟ੍ਰੋਲਰ ਦਾ ਸਵਾਲ ਪੁੱਛਿਆ ਕਿ 'ਮੋਟੀ ਕੇ ਬੱਚੇ ਇੰਨੇ ਸੁੱਕੇ ਕਿਉਂ?, ਤਾਂ ਇਸ ਦੇ ਜਵਾਬ 'ਚ ਫਰਾਹ ਨੇ ਕਿਹਾ ਕਿ 'ਸੁਣ ਤੂੰ ਤੇਰੇ ਬੱਚੇ ਸੰਭਾਲ, ਮੈਂ ਮੇਰੇ ਬੱਚੇ ਨੂੰ ਦੇਖ ਲਵਾਂਗੀ। ਸ਼ੋਅ 'ਚ ਫਰਾਹ ਭਤੀਜਾਵਾਦ 'ਤੇ ਵੀ ਗੱਲ ਕਰਦੀ ਨਜ਼ਰ ਆ ਰਹੀ ਹੈ। ਉਹ ਕਹਿੰਦੀ ਹੈ ਤੁਸੀਂ ਭਤੀਜਾਵਾਦ ਦੀ ਗੱਲ ਕਰਦੇ ਹੋ ਪਰ ਦੇਖਣੀ ਤੁਸੀਂ ਸ਼ਾਹਰੁਖ ਖਾਨ ਦੀ ਬੇਟੀ ਅਤੇ ਕਰੀਨਾ ਕਪੂਰ ਦਾ ਬੇਟਾ ਹੈ।
ਅਮਰਿੰਦਰ ਗਿੱਲ ਦੇ ਗੀਤ 'ਚਲ ਜਿੰਦੀਏ' ਨੇ ਕਪਿਲ ਸ਼ਰਮਾ ਨੂੰ ਬਣਾਇਆ ਦੀਵਾਨਾ
NEXT STORY