ਨਵੀਂ ਦਿੱਲੀ (ਬਿਊਰੋ) : ਬੱਚਨ ਪਰਿਵਾਰ, ਰੇਖਾ ਅਤੇ ਅਨੁਪਮ ਖੇਰ ਦੇ ਘਰ ਦਸਤਕ ਦੇਣ ਤੋਂ ਬਾਅਦ ਹੁਣ ਕੋਰੋਨਾ ਵਾਇਰਸ ਬਾਲੀਵੁੱਡ ਅਦਾਕਾਰ ਫਰਹਾਨ ਅਖਤਰ ਦੇ ਘਰ ਵੀ ਪਹੁੰਚ ਚੁੱਕਾ ਹੈ। ਫਰਹਾਨ ਅਖਤਰ ਦਾ ਘਰ ਰੇਖਾ ਦੇ ਘਰ ਦੇ ਬਿਲਕੁੱਲ ਨੇੜੇ ਹੀ ਹੈ। ਖ਼ਬਰਾਂ ਦੀ ਮੰਨੀਏ ਤਾਂ ਫਰਹਾਨ ਅਖਤਰ ਦਾ ਸਿਕਿਓਰਿਟੀ ਗਾਰਡ ਵੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ, ਜਿਸ ਤੋਂ ਬਾਅਦ ਉਨ੍ਹਾਂ ਦੇ ਬੰਗਲੇ ਨੂੰ ਕੰਟੇਨਮੈਂਟ ਜ਼ੋਨ ਐਲਾਨ ਦਿੱਤਾ ਗਿਆ ਹੈ। ਹਾਲਾਂਕਿ ਇਸ ਬਾਰੇ ਹਾਲੇ ਤਕ ਫਰਹਾਨ ਅਖਤਰ ਜਾਂ ਜਾਵੇਦ ਅਖਤਰ ਵਲੋਂ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ।
ਦੱਸ ਦੇਈਏ ਕਿ ਬਾਲੀਵੁੱਡ ਦਿੱਗਜ ਅਦਾਕਾਰਾ ਰੇਖਾ ਹੁਣ ਕੁਆਰੰਟਾਈਨ 'ਚ ਹੈ। ਰੇਖਾ ਨੂੰ ਉਨ੍ਹਾਂ ਦੇ ਬੰਗਲੇ 'ਚ 3 ਵਿਅਕਤੀ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਕੁਆਰੰਟਾਈਨ ਕੀਤਾ ਗਿਆ ਹੈ। ਦਰਅਸਲ, ਰੇਖਾ ਦੇ ਬੰਗਲੇ 'ਚ ਇੱਕ ਸਿਕਿਓਰਿਟੀ ਗਾਰਡ ਅਤੇ ਦੋ ਡੋਮੈਸਟਿਕ ਹੈਲਪ ਦਾ ਕੋਵਿਡ-19 ਟੈਸਟ ਪਾਜ਼ੇਟਿਵ ਆਇਆ ਹੈ, ਜਿਸ ਤੋਂ ਬਾਅਦ ਬੰਗਲਾ ਸੀਲ ਕੀਤਾ ਗਿਆ ਹੈ। ਹਾਲਾਂਕਿ, ਰੇਖਾ ਨੇ ਆਪਣੇ ਘਰ ਨੂੰ ਸੈਨੇਟਾਈਜ਼ ਕਰਵਾਉਣ ਤੋਂ ਮਨ੍ਹਾ ਕਰ ਦਿੱਤਾ ਸੀ।
ਅਮਿਤਾਭ ਬੱਚਨ ਤੇ ਅਭਿਸ਼ੇਕ ਬੱਚਨ ਹਸਪਤਾਲ 'ਚ ਹਨ ਦਾਖ਼ਲ
ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਤੇ ਅਭਿਸ਼ੇਕ ਬੱਚਨ ਦੇ ਕੋਰੋਨਾ ਪਾਜ਼ੇਟਿਵ ਆਉਣ ਆਉਣ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਦੇ ਨਾਨਾਵਤੀ ਹਸਪਤਾਲ 'ਚ ਦਾਖ਼ਲ ਕਰਵਾ ਦਿੱਤਾ ਗਿਆ ਸੀ। ਉਥੇ ਹੀ ਐਸ਼ਵਰਿਆ ਤੇ ਆਰਾਧਿਆ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ, ਦੋਵੇਂ ਘਰ 'ਚ ਹੀ ਕੁਆਰੰਟਾਈਨ ਹਨ। ਫਿਲਹਾਲ ਉਨ੍ਹਾਂ ਦੀ ਸਿਹਤ 'ਚ ਪਹਿਲਾਂ ਨਾਲੋਂ ਕਾਫ਼ੀ ਸੁਧਾਰ ਦੱਸਿਆ ਜਾ ਰਿਹਾ ਹੈ।
ਅਨੁਪਮ ਖੇਰ ਦੀ ਮਾਂ ਨੂੰ ਵੀ ਹੋਇਆ ਕੋਰੋਨਾ
ਬਾਲੀਵੁੱਡ ਅਦਾਕਾਰ ਅਨੁਪਮ ਖੇਰ ਦੀ ਮਾਂ ਵੀ ਕੋਰੋਨਾ ਵਾਇਰਸ ਦੀ ਚਪੇਟ 'ਚ ਆ ਚੁੱਕੇ ਹਨ। ਨਾ ਸਿਰਫ਼ ਮਾਂ, ਸਗੋਂ ਅਨੁਪਮ ਦਾ ਭਰਾ, ਭਾਬੀ ਤੇ ਭਤੀਜੀ ਵੀ ਕੋਰੋਨਾ ਪਾਜ਼ੇਟਿਵ ਹਨ। ਐਕਟਰ ਦੀ ਮਾਂ ਨੂੰ ਕੋਕੀਲਾਬੇਨ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।
ਨਾਮੀ ਗਾਇਕ ਤੇ ਗੀਤਕਾਰ ਬੀ ਪਰਾਕ ਦੇ ਘਰ ਗੂੰਜੀਆਂ ਬੱਚੇ ਦੀਆਂ ਕਿਲਕਾਰੀਆਂ, ਲੱਗਾ ਵਧਾਈਆਂ ਦਾ ਤਾਂਤਾ
NEXT STORY