ਮੁੰਬਈ- ਸਾਲ 2025 ਦਾ ਸਭ ਤੋਂ ਵੱਡਾ ਵੈਂਡਿੰਗ ਐਂਥਮ ‘ਜਿੰਗੁਚਾ’ ਹੁਣ ਹਿੰਦੀ ਵਿਚ ਰਿਲੀਜ਼ ਹੋ ਗਿਆ ਹੈ। ਕਮਲ ਹਾਸਨ ਦੀ ਮਚ-ਅਵੇਟਿਡ ਫਿਲਮ ‘ਠਗ ਲਾਈਫ’ ਦਾ ਇਹ ਗਾਣਾ ਪਹਿਲਾਂ ਹੀ ਤਾਮਿਲਨਾਡੂ ਵਿਚ ਧਮਾਕੇਦਾਰ ਸ਼ੁਰੂਆਤ ਨਾਲ ਸਭ ਦਾ ਦਿਲ ਜਿੱਤ ਚੁੱਕਿਆ ਹੈ ਤੇ ਹੁਣ ਇਸ ਦਾ ਹਿੰਦੀ ਵਰਜ਼ਨ ਤਿਆਰ ਹੈ। ਫਿਲਮ ਠਗ ਲਾਈਫ, ਤਿੰਨ ਮਹਾਨ ਕਲਾਕਾਰ ਮਣੀ ਰਤਨਮ, ਕਮਲ ਹਾਸਨ ਅਤੇ ਏਆਰ ਰਹਿਮਾਨ ਦੇ ਪਹਿਲੀ ਵਾਰ ਇਕੱਠੇ ਆਉਣ ਕਾਰਨ ਇਤਿਹਾਸ ਰਚਣ ਲਈ ਤਿਆਰ ਹੈ।
ਉਥੇ ਹੀ ਜੇ ਗਾਣੇ ਦੀ ਗੱਲ ਕੀਤੀ ਜਾਵੇ ਤਾਂ ਪੂਰਾ ਗਾਣਾ ਇਕ ਬਰਾਤ ਦੇ ਮਸਤੀ ਭਰੇ ਮਾਹੌਲ ਨੂੰ ਪੇਸ਼ ਕਰਦਾ ਹੈ। ਇਸ ਗੀਤ ਨੂੰ ਸੁਖਵਿੰਦਰ ਸਿੰਘ, ਰੌਨਕਿਨੀ ਗੁਪਤਾ, ਆਸ਼ਿਮਾ ਮਹਾਜਨ ਅਤੇ ਵੈਸ਼ਾਲੀ ਸਾਮੰਤ ਨੇ ਗਾਇਆ ਹੈ। ਕਮਲ ਹਾਸਨ, ਸਿਲੰਬਰਾਸਨ ਤੇ ਸਾਨੀਆ ਮਲਹੋਤਰਾ ਇਸ ਗਾਣੇ ਵਿਚ ਡਾਂਸ ਫਲੋਰ ਨੂੰ ਸਟਾਈਲ ਤੇ ਸਵੈਗ ਨਾਲ ਭਰ ਦਿੰਦੇ ਹਨ। ਫਿਲਮ 5 ਜੂਨ ਨੂੰ ਗਲੋਬਲ ਪੱਧਰ ’ਤੇ ਸਿਨੇਮਾਘਰਾਂ ਵਿਚ ਰਿਲੀਜ਼ ਹੋਵੇਗੀ। ਤਾਂ ਤਿਆਰ ਹੋ ਜਾਓ ਇਕ ਜ਼ਬਰਦਸਤ ਸਫਰ ਲਈ!
ਵਿਕਰਾਂਤ ਮੈਸੀ ਤੇ ਸ਼ਨਾਇਆ ਕਪੂਰ ਦੀ ਫਿਲਮ 'ਆਂਖੋਂ ਕੀ ਗੁਸਤਾਖੀਆਂ' 11 ਜੁਲਾਈ ਨੂੰ ਸਿਨੇਮਾਘਰਾਂ 'ਚ ਹੋਵੇਗੀ ਰਿਲੀਜ਼
NEXT STORY