ਨਵੀਂ ਦਿੱਲੀ : ਅਦਾਕਾਰ ਗਿਰੀਸ਼ ਤੈਰਾਨੀ ਦੀ ਆਉਣ ਵਾਲੀ ਫਿਲਮ 'ਲਵਸ਼ੁਦਾ' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਫਿਲਮ ਦੀ ਕਹਾਣੀ ਬੈੱਡ ਤੋਂ ਸ਼ੁਰੂ ਹੁੰਦੀ ਹੈ। ਸੁਣਨ 'ਚ ਕੁਝ ਅਜੀਬ ਜਿਹਾ ਲੱਗਦਾ ਹੈ।
ਫਿਲਮ ਦੇ ਨਿਰਦੇਸ਼ਕ ਵੈਭਵ ਮਿਸ਼ਰਾ ਹਨ। ਫਿਲਮ ਦੇ ਟ੍ਰੇਲਰ ਤੋਂ ਹੀ ਪਤਾ ਲੱਗਦੈ ਕਿ ਇਸ 'ਚ ਕੁਝ ਬੋਲਡ ਦ੍ਰਿਸ਼ ਵੀ ਹਨ। ਫਿਲਮ 'ਚ ਗਿਰੀਸ਼ ਕੁਮਾਰ ਅਤੇ ਨਵਨੀਤ ਢਿਲੋਂ ਦੇ ਮੁਖ ਕਿਰਦਾਰ ਹਨ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਗਿਰੀਸ਼ 'ਰਮਈਆ ਵਸਤਵਈਆ' ਵਿਚ ਨਜ਼ਰ ਆ ਚੁੱਕੇ ਹਨ। ਉਨ੍ਹਾਂ ਦਾ ਕਹਿਣੈ ਕਿ ਉਨ੍ਹਾਂ ਦੀ ਆਉਣ ਵਾਲੀ ਫਿਲਮ 'ਲਵਸ਼ੁਦਾ' ਦੇ ਪ੍ਰੀਮੀਅਰ 'ਚ ਭਾਵੇਂ ਬੋਲਡ ਦ੍ਰਿਸ਼ ਨਜ਼ਰ ਆ ਰਹੇ ਹੋਣ ਪਰ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਸੈਂਸਰ ਬੋਰਡ ਤੋਂ ਫਿਲਮ ਨੂੰ ਕੋਈ ਸਮੱਸਿਆ ਨਹੀਂ ਹੋਵੇਗੀ।
ਸ਼ਾਹਰੁਖ ਅਤੇ ਰਣਵੀਰ ਨੂੰ ਲੈ ਕੇ ਸ਼ਸ਼ੋਪੰਜ 'ਚ ਪਏ ਆਨੰਦ ਐੱਲ. ਰਾਏ
NEXT STORY