ਮੁੰਬਈ : ਬਾਲੀਵੁੱਡ ਦੇ ਮੰਨੇ-ਪ੍ਰਮੰਨੇ ਨਿਰਦੇਸ਼ਕ ਆਨੰਦ ਐੱਲ. ਰਾਏ ਦੀ ਫਿਲਮ 'ਚ ਸ਼ਾਹਰੁਖ ਖਾਨ ਦੇ ਕੰਮ ਕਰਨ 'ਤੇ ਅਜੇ ਵੀ ਸ਼ਸ਼ੋਪੰਜ ਬਣੀ ਹੋਈ ਹੈ। ਚਰਚਾ ਹੈ ਕਿ ਆਨੰਦ ਦੀ ਅਗਲੀ ਫਿਲਮ 'ਚ ਸ਼ਾਹਰੁਖ ਲੀਡ ਰੋਲ 'ਚ ਹੋਣਗੇ।
ਦੱਸਿਆ ਜਾਂਦਾ ਹੈ ਕਿ ਦੋਹਾਂ ਵਿਚਾਲੇ ਇਸ ਫਿਲਮ ਨੂੰ ਲੈ ਕੇ ਗੱਲਬਾਤ ਵੀ ਹੋਈ ਪਰ ਹੁਣ ਚਰਚਾ ਹੈ ਕਿ ਆਨੰਦ ਦੀ ਇਸ ਫਿਲਮ 'ਚ ਸ਼ਾਹਰੁਖ ਦੀ ਥਾਂ ਰਣਵੀਰ ਸਿੰਘ ਲੈ ਸਕਦੇ ਹਨ।
ਆਨੰਦ ਐੱਲ.ਰਾਏ ਦੀ ਅਗਲੀ ਫਿਲਮ ਦੇ ਸਹਾਇਕ ਨਿਰਮਾਤਾ ਇਰੋਜ਼ ਇੰਟਰਨੈਸ਼ਨਲ ਹਨ, ਇਸ ਦੇ ਕਾਰਨ ਹੀ ਆਨੰਦ ਦੀ ਅਗਲੀ ਫਿਲਮ 'ਚ ਰਣਵੀਰ ਦੀ ਐਂਟਰੀ ਹੋ ਸਕਦੀ ਹੈ। ਇਰੋਜ਼ ਵਲੋਂ ਸਹਿ-ਨਿਰਮਿਤ ਸੰਜੇ ਲੀਲਾ ਭੰਸਾਲੀ ਦੀ ਫਿਲਮ 'ਬਾਜੀਰਾਵ ਮਸਤਾਨੀ' ਵਿਚ ਵੀ ਰਣਵੀਰ ਲੀਡ ਰੋਲ 'ਚ ਸਨ।
ਪਿਛਲੇ ਦਿਨੀਂ ਸ਼ਾਹਰੁਖ ਦੀ ਫਿਲਮ 'ਦਿਲਵਾਲੇ' ਅਤੇ ਇਰੋਜ਼ ਇੰਟਰਨੈਸ਼ਨਲ ਦੀ 'ਬਾਜੀਰਾਵ ਮਸਤਾਨੀ' ਦਾ ਸਿੰਗਲ ਥਿਏਟਰਸ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਅਦਾਲਤ ਤੱਕ ਪਹੁੰਚ ਗਿਆ ਸੀ। ਜਦੋਂ ਸ਼ਾਹਰੁਖ ਇਸ ਫਿਲਮ ਨੂੰ ਸਾਈਨ ਕਰ ਲੈਣਗੇ ਤਾਂ ਇਸ ਦਾ ਅਧਿਕਾਰਕ ਐਲਾਨ ਕੀਤਾ ਜਾਵੇਗਾ।
'ਮੋਹੇ ਰੰਗ ਦੋ' ਨੂੰ ਲੈ ਕੇ ਫਿਕਰਮੰਦ ਸੀ ਦੀਪਿਕਾ : ਬਿਰਜੂ ਮਹਾਰਾਜ : Video
NEXT STORY