ਮੁੰਬਈ- ਫਿਲਮਮੇਕਰ ਵਿਵੇਕ ਰੰਜਨ ਅਗਨੀਹੋਤਰੀ ਨੇ 2022 ਵਿਚ ‘ਦਿ ਕਸ਼ਮੀਰ ਫਾਇਲਜ਼’ ਜ਼ਰੀਏ ਪੂਰੇ ਦੇਸ਼ ਨੂੰ ਝੰਝੋੜ ਕੇ ਰੱਖ ਦਿੱਤਾ ਸੀ। ਹੁਣ ਇਸ ਦੀ ਰਿਲੀਜ਼ ਨੂੰ ਤਿੰਨ ਸਾਲ ਪੂਰੇ ਹੋ ਚੁੱਕੇ ਹਨ ਪਰ ਇਸ ਦਾ ਅਸਰ ਅੱਜ ਵੀ ਉਹੋ ਜਿਹਾ ਹੀ ਬਣਿਆ ਹੋਇਆ ਹੈ।
‘ਦਿ ਕਸ਼ਮੀਰ ਫਾਇਲਜ਼’ ਦੀ ਤੀਜੀ ਐਨੀਵਰਸਰੀ ’ਤੇ ਡਾਇਰੈਕਟਰ ਵਿਵੇਕ ਰੰਜਨ ਅਗਨੀਹੋਤਰੀ ਨੇ ਸੋਸ਼ਲ ਮੀਡੀਆ ’ਤੇ ਇਸ ਖਾਸ ਮੌਕੇ ਨੂੰ ਇਕ ਦਮਦਾਰ ਕੈਪਸ਼ਨ ਨਾਲ ਸੈਲੀਬ੍ਰੇਟ ਕੀਤਾ। ਉਨ੍ਹਾਂ ਨੇ ਲਿਖਿਆ, “ਜੇਕਰ ‘ਦਿ ਕਸ਼ਮੀਰ ਫਾਈਲਜ਼’ ਨੇ ਤੁਹਾਨੂੰ ਝੰਝੋੜ ਦਿੱਤਾ ਸੀ ਤਾਂ ‘ਦਿ ਦਿੱਲੀ ਫਾਇਲਜ਼’ ਤੁਹਾਨੂੰ ਤੋੜ ਕੇ ਰੱਖ ਦੇਵੇਗੀ, ਕਿਉਂਕਿ ਮੇਰੇ ਜੀਵਨ ਦਾ ਮਕਸਦ ਸਾਡੇ ਇਤਿਹਾਸ ਦੀਆਂ ਸਭ ਤੋਂ ਕਾਲੀਆਂ, ਦੱਬੀਆਂ ਅਤੇ ਅਨਕਹੀਆਂ ਸੱਚਾਈਆਂ ਨੂੰ ਸਾਹਮਣੇ ਲਿਆਉਣਾ ਹੈ, ਭਾਵੇਂ ਉਹ ਕਿੰਨੀਆਂ ਹੀ ਅਸਹਿਜ ਕਿਉਂ ਨਾ ਹੋਣ।
'ਮਰਡਰ 2' ਫੇਮ ਅਦਾਕਾਰਾ ਨੇ ਸੁਣਾਈ ਚੰਗੀ ਖ਼ਬਰ, ਕਰੇਗੀ ਪਹਿਲੇ ਬੱਚੇ ਦਾ ਸਵਾਗਤ
NEXT STORY