ਨਵੀਂ ਦਿੱਲੀ (ਬਿਊਰੋ) - ਹਿੰਦੀ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਲੇਖਕ ਤੇ ਗੀਤਕਾਰ ਜਾਵੇਦ ਅਖਤਕ ਆਪਣੀ ਬੇਬਾਕੀ ਕਾਰਨ ਇਕ ਵਾਰ ਮੁੜ ਚਰਚਾ 'ਚ ਹੈ, ਜਿਸ ਦੇ ਚੱਲਦਿਆਂ ਉਹ ਕਾਨੂੰਨੀ ਵਿਵਾਦ 'ਚ ਘਿਰ ਗਏ। ਜਾਵੇਦ ਅਖਤਰ ਖ਼ਿਲਾਫ਼ ਮੁੰਬਈ ਨੇ ਇਕ ਮਾਮਲਾ ਦਰਜ ਕੀਤਾ ਹੈ। ਜਾਵੇਦ ਅਖਤਰ 'ਤੇ ਰਾਸ਼ਟਰੀ ਸਵੈ ਸੇਵਕ ਸੰਘ (ਆਰ. ਐੱਸ. ਐੱਸ) ਦੀ ਤੁਲਨਾ ਅੱਤਵਾਦੀ ਸੰਗਠਨ ਤਾਲਿਬਾਨ ਨਾਲ ਕਰਨ ਦਾ ਦੋਸ਼ ਹੈ।
ਏ. ਐੱਨ. ਆਈ. ਅਨੁਸਾਰ, ਮਾਮਲਾ ਮੁਲੁੰਡ ਥਾਣੇ 'ਚ ਦਰਜ ਕਰਵਾਇਆ ਗਿਆ ਹੈ। ਸ਼ਿਕਾਇਤ ਇੱਕ ਵਕੀਲ ਵਲੋਂ ਦਰਜ ਕਰਵਾਈ ਗਈ ਹੈ। ਜਾਵੇਦ ਅਖਤਰ ਨੇ ਇੱਕ ਟੀ. ਵੀ. ਸ਼ੋਅ 'ਚ ਕਿਹਾ ਸੀ, ''ਜਿਵੇਂ ਤਾਲਿਬਾਨ ਅਫਗਾਨਿਸਤਾਨ ਨੂੰ ਇਸਲਾਮਿਕ ਰਾਸ਼ਟਰ ਬਣਾਉਣਾ ਚਾਹੁੰਦਾ ਹੈ, ਆਰ. ਐੱਸ. ਐੱਸ. ਵੀ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਲਈ ਕੰਮ ਕਰ ਰਿਹਾ ਹੈ।''
ਇਸ ਤੋਂ ਪਹਿਲਾਂ ਇਸੇ ਮਾਮਲੇ 'ਚ ਆਰ. ਐੱਸ. ਐੱਸ. ਵਰਕਰ ਵਿਵੇਕ ਚਾਂਪਨੇਰਕਰ ਨੇ ਜਾਵੇਦ ਅਖਤਰ ਖ਼ਿਲਾਫ਼ ਕੇਸ ਦਾਇਰ ਕਰਵਾਇਆ ਸੀ। ਵਿਵੇਕ ਚਾਂਪਨੇਰਕਰ ਨੇ ਇਹ ਮਾਮਲਾ ਮੁੰਬਈ ਦੀ ਠਾਣੇ ਅਦਾਲਤ 'ਚ ਦਾਇਰ ਕਰਵਾਇਆ ਸੀ, ਜਿਸ ਤੋਂ ਬਾਅਦ ਅਦਾਲਤ ਨੇ ਲੇਖਕ ਨੂੰ ਨੋਟਿਸ ਭੇਜਿਆ ਸੀ। ਇਸ ਦੇ ਨਾਲ ਹੀ ਉਸ ਨੂੰ ਅਗਲੀ ਸੁਣਵਾਈ ਯਾਨੀ 12 ਨਵੰਬਰ ਨੂੰ ਅਦਾਲਤ 'ਚ ਪੇਸ਼ ਹੋਣ ਲਈ ਕਿਹਾ ਗਿਆ ਸੀ।
ਨੋਟ - ਜਾਵੇਦ ਅਖਤਰ ਦੀ ਇਸ ਸਬੰਧੀ ਤੁਹਾਡੀ ਕੀ ਹੈ ਪ੍ਰਤੀਕਿਰਿਆ, ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।
'ਬਿੱਗ ਬੌਸ 15' 'ਚ ਪਹੁੰਚਦੇ ਹੀ ਅਫਸਾਨਾ ਖ਼ਾਨ ਨੇ ਦਿਖਾਏ ਤੇਵਰ, ਮੂੰਹ ਤੋੜਨ ਤੱਕ ਪਹੁੰਚੀ ਗੱਲ (ਵੀਡੀਓ)
NEXT STORY