ਐਂਟਰਟੇਨਮੈਂਟ ਡੈਸਕ- 'ਇਡਲੀ ਕੜਾਈ' ਫਿਲਮ ਦੇ ਸੈੱਟ 'ਤੇ ਅੱਗ ਲੱਗਣ ਦੀ ਖਬਰ ਸਾਹਮਣੇ ਆ ਰਹੀ ਹੈ। ਧਨੁਸ਼ ਦੁਆਰਾ ਨਿਰਦੇਸ਼ਤ ਅਤੇ ਸਹਿ-ਨਿਰਮਿਤ ਅਤੇ ਇਸ ਅਦਾਕਾਰ ਦੀ ਭੂਮਿਕਾ ਵਾਲੀ ਇਹ ਫਿਲਮ ਇਸ ਸਾਲ ਦੇ ਅੰਤ ਵਿੱਚ ਰਿਲੀਜ਼ ਹੋਣ ਵਾਲੀ ਹੈ। ਇਸ ਫਿਲਮ ਵਿਚ ਧਨੁਸ਼ ਦੋਹਰੀ ਭੂਮਿਕਾ ਵਿਚ ਹਨ।
ਇਹ ਵੀ ਪੜ੍ਹੋ: ਇਸ ਮਸ਼ਹੂਰ ਫਿਲਮ ਨਿਰਮਾਤਾ ਦਾ ਦਾਅਵਾ, ਪਰਿਵਾਰਕ ਮੈਂਬਰਾਂ ਨੂੰ ਮਿਲ ਰਹੀਆਂ ਨੇ ਕਤਲ ਦੀਆਂ ਧਮਕੀਆਂ

ਮੀਡੀਆ ਰਿਪੋਰਟਾਂ ਮੁਤਾਬਕ ਤੇਜ਼ ਹਵਾਵਾਂ ਕਾਰਨ ਅੱਗ ਇਕ ਘੰਟੇ ਤੱਕ ਸੁਲਗਦੀ ਰਹੀ। ਕਾਫੀ ਮਿਹਨਤ ਤੋਂ ਬਾਅਦ ਫਾਇਰ-ਫਾਈਟਰਜ਼ ਅੱਗ 'ਤੇ ਕਾਬੂ ਪਾਉਣ ਵਿਚ ਸਫਲ ਰਹੇ। ਚੰਗੀ ਗੱਲ ਇਹ ਹੈ ਕਿ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ। ਇਹ ਫਿਲਮ ਥੇਨੀ ਜ਼ਿਲ੍ਹੇ ਦੇ ਅੰਦੀਪੱਟੀ ਵਿੱਚ ਸ਼ੂਟ ਕੀਤੀ ਗਈ ਸੀ, ਜਿਸ ਲਈ ਫਿਲਮ ਦੀ ਟੀਮ ਨੇ ਇੱਕ ਨਵਾਂ ਸੈੱਟ ਬਣਾਇਆ ਸੀ। ਦੱਸਿਆ ਜਾ ਰਿਹਾ ਹੈ ਅੱਗ ਲੱਗਣ ਤੋਂ ਪਹਿਲਾਂ ਹੀ ਇਡਲੀ ਕੜਾਈ ਦੀ ਸ਼ੂਟਿੰਗ ਅਨੂੱਪਾਪੱਟੀ ਸੈੱਟ 'ਤੇ ਪੂਰੀ ਹੋ ਚੁੱਕੀ ਹੈ। ਜਦੋਂ ਸੈੱਟ ਦੇ ਨੇੜੇ ਰਹਿਣ ਵਾਲੇ ਸਥਾਨਕ ਲੋਕਾਂ ਨੇ ਅੱਗ ਦੇਖੀ ਤਾਂ ਉਨ੍ਹਾਂ ਨੇ ਇਸ ਬਾਰੇ ਫਾਇਰ ਵਿਭਾਗ ਨੂੰ ਸੂਚਿਤ ਕੀਤਾ। ਹੁਣ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਅੱਗ ਕਿਵੇਂ ਲੱਗੀ?
ਇਹ ਵੀ ਪੜ੍ਹੋ: ਗਾਇਕ ਅਰਿਜੀਤ ਸਿੰਘ ਨੇ ਮਹਾਕਾਲੇਸ਼ਵਰ ਮੰਦਰ 'ਚ ਭਰੀ ਹਾਜ਼ਰੀ, ਲਿਆ ਮਹਾਕਾਲ ਦਾ ਆਸ਼ੀਰਵਾਦ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
2025 'ਚ 4 ਫਿਲਮਾਂ ਨਾਲ ਧਮਾਕੇਦਾਰ ਡੈਬਿਊ ਕਰੇਗੀ ਆਕਾਂਕਸ਼ਾ ਸ਼ਰਮਾ
NEXT STORY