ਨਵੀਂ ਦਿੱਲੀ (ਏਜੰਸੀ)- ਬ੍ਰਾਹਮਣ ਭਾਈਚਾਰੇ ’ਤੇ ਆਪਣੀ ਟਿੱਪਣੀ ਨੂੰ ਲੈ ਕੇ ਪੈਦਾ ਹੋਏ ਵੱਡੇ ਵਿਵਾਦ ਤੋਂ ਬਾਅਦ ਫਿਲਮ ਨਿਰਮਾਤਾ ਅਨੁਰਾਗ ਕਸ਼ਯਪ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਪਰਿਵਾਰ ਅਤੇ ਦੋਸਤਾਂ ਨੂੰ ਕਤਲ ਤੇ ਜਬਰ-ਜ਼ਨਾਹ ਦੀਆਂ ਧਮਕੀਆਂ ਮਿਲ ਰਹੀਆਂ ਹਨ।
ਇਹ ਵੀ ਪੜ੍ਹੋ: ਗਾਇਕ ਅਰਿਜੀਤ ਸਿੰਘ ਨੇ ਮਹਾਕਾਲੇਸ਼ਵਰ ਮੰਦਰ 'ਚ ਭਰੀ ਹਾਜ਼ਰੀ, ਲਿਆ ਮਹਾਕਾਲ ਦਾ ਆਸ਼ੀਰਵਾਦ

ਕਸ਼ਯਪ ਨੇ ਸੋਸ਼ਲ ਮੀਡੀਆ ਦੇ ਇਕ ਉਪਭੋਗਤਾ ਨੂੰ ਜਵਾਬ ਦਿੰਦੇ ਹੋਏ ਭਾਈਚਾਰਹੇ ਦੇ ਬਾਰੇ ਵਿਵਾਦਪੂਰਨ ਟਿੱਪਣੀਆਂ ਕੀਤੀਆਂ ਸਨ। 52 ਸਾਲਾ ਫਿਲਮ ਨਿਰਮਾਤਾ ਨੇ ਇੰਸਟਾਗ੍ਰਾਮ ’ਤੇ ਇਕ ਬਿਆਨ ’ਚ ਕਿਹਾ ਕਿ ਉਨ੍ਹਾਂ ਦੀਆਂ ਟਿੱਪਣੀਆਂ ਨੂੰ ਸਹੀ ਸੰਦਰਭ ’ਚ ਨਹੀਂ ਲਿਆ ਗਿਆ। ਮੈਂ ਆਪਣੀ ਪੋਸਟ ਲਈ ਨਹੀਂ ਸਗੋਂ ਉਸ ਇਕ ਲਾਈਨ ਲਈ ਮੁਆਫ਼ੀ ਮੰਗਣਾ ਚਾਹੁੰਦਾ ਹਾਂ ਜੋ ਸੰਦਰਭ ਤੋਂ ਬਾਹਰ ਕੱਢੀ ਗਈ ਹੈ ਅਤੇ ਨਫ਼ਰਤ ਫੈਲਾ ਰਹੀ ਹੈ।
ਇਹ ਵੀ ਪੜ੍ਹੋ: ਜਦੋਂ ਇਸ ਮਸ਼ਹੂਰ ਅਦਾਕਾਰਾ ਨੂੰ ਬਿਨਾਂ ਦੱਸੇ ਸ਼ੂਟ ਕੀਤਾ ਗਿਆ ਇੰਟੀਮੇਟ ਸੀਨ...! ਮਿਲਣ ਲੱਗ ਪਏ B-ਗ੍ਰੇਡ ਫਿਲਮਾਂ ਦੇ ਆਫ਼ਰ

ਉਨ੍ਹਾਂ ਕਿਹਾ ਕਿ ਕੋਈ ਵੀ ਬਿਆਨ ਜਾਂ ਹਰਕਤ ਅਜਿਹੀ ਨਹੀਂ ਹੈ ਜਿਸ ਨਾਲ ਸੱਭਿਆਚਾਰ ਦੇ ਠੇਕੇਦਾਰ ਤੁਹਾਡੀ ਬੇਟੀ, ਪਰਿਵਾਰ, ਦੋਸਤਾਂ ਅਤੇ ਸਹਿਯੋਗੀਆਂ ਨੂੰ ਜਬਰ-ਜ਼ਨਾਹ ਅਤੇ ਕਤਲ ਦੀਆਂ ਧਮਕੀਆਂ ਦੇਣ। ਉਨ੍ਹਾਂ ਕਿਹਾ, ਮੈਂ ਜੋ ਕਿਹਾ ਹੈ, ਉਸ ਤੋਂ ਪਿੱਛੇ ਨਹੀਂ ਹਟਾਂਗਾ। ਤੁਸੀਂ ਮੈਨੂੰ ਜਿੰਨੀ ਮਰਜ਼ੀ ਗਾਲ੍ਹਾਂ ਕੱਢ ਸਕਦੇ ਹੋ। ਮੇਰੇ ਪਰਿਵਾਰ ਨੇ ਕੁਝ ਨਹੀਂ ਕਿਹਾ। ਜੇ ਤੁਸੀਂ ਮਾਫੀ ਚਾਹੁੰਦੇ ਹੋ, ਤਾਂ ਲੈ ਲਓ।" ਇੰਸਟਾਗ੍ਰਾਮ ਸਟੋਰੀਜ਼ 'ਤੇ ਇੱਕ ਹੋਰ ਪੋਸਟ ਵਿੱਚ, ਕਸ਼ਯਪ ਨੇ ਵਿਵਾਦਪੂਰਨ ਟਿੱਪਣੀ ਦਾ ਇੱਕ ਸਕ੍ਰੀਨਸ਼ਾਟ ਸਾਂਝਾ ਕੀਤਾ। ਕਸ਼ਯਪ ਸਮਾਜ ਸੁਧਾਰਕਾਂ ਜੋਤੀਰਾਓ ਫੂਲੇ ਅਤੇ ਸਾਵਿਤਰੀਬਾਈ ਫੂਲੇ 'ਤੇ ਆਧਾਰਿਤ ਫਿਲਮ "ਫੂਲੇ" ਦੀ ਰਿਲੀਜ਼ ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਸਰਗਰਮੀ ਨਾਲ ਪੋਸਟ ਕਰ ਰਹੇ ਹਨ।
ਇਹ ਵੀ ਪੜ੍ਹੋ: ਆਖਿਰ ਰਾਜੇਸ਼ ਖੰਨਾ ਨੇ ਕਿਉਂ ਦਿੱਤੀ ਸੀ ਆਪਣੀ ਧੀ ਟਵਿੰਕਲ ਖੰਨਾ ਨੂੰ 4 ਬੁਆਏਫ੍ਰੈਂਡ ਰੱਖਣ ਦੀ ਸਲਾਹ?
ਫਿਲਮ 'ਚ ਅਭਿਨੇਤਾ ਪ੍ਰਤੀਕ ਗਾਂਧੀ ਨੇ ਜੋਤੀਰਾਓ ਫੂਲੇ ਦੀ ਭੂਮਿਕਾ ਨਿਭਾਈ ਹੈ ਅਤੇ ਅਭਿਨੇਤਰੀ ਪੱਤਰ ਲੇਖਾ ਨੇ ਸਾਵਿਤਰੀਬਾਈ ਫੂਲੇ ਦੀ ਭੂਮਿਕਾ ਨਿਭਾਈ ਹੈ। ਇਹ ਫਿਲਮ ਪਿਛਲੇ ਹਫ਼ਤੇ ਰਿਲੀਜ਼ ਹੋਣ ਵਾਲੀ ਸੀ, ਪਰ ਹੁਣ ਇਹ 25 ਅਪ੍ਰੈਲ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। "ਫੂਲੇ" ਦਾ ਟ੍ਰੇਲਰ 10 ਅਪ੍ਰੈਲ ਨੂੰ ਔਨਲਾਈਨ ਰਿਲੀਜ਼ ਹੋਣ ਤੋਂ ਬਾਅਦ, ਬ੍ਰਾਹਮਣ ਭਾਈਚਾਰੇ ਦੇ ਕੁਝ ਮੈਂਬਰਾਂ ਨੇ ਇਤਰਾਜ਼ ਜਤਾਇਆ ਸੀ, ਇਹ ਕਹਿੰਦੇ ਹੋਏ ਕਿ ਇਸ ਵਿੱਚ ਭਾਈਚਾਰੇ ਨੂੰ ਗਲਤ ਤਰੀਕੇ ਨਾਲ ਦਿਖਾਇਆ ਗਿਆ ਹੈ।
ਇਹ ਵੀ ਪੜ੍ਹੋ: ਪੁਲਸ ਨੇ ਮਸ਼ਹੂਰ ਅਦਾਕਾਰ ਨੂੰ ਕੀਤਾ ਗ੍ਰਿਫਤਾਰ, ਜਾਣੋ ਕੀ ਹੈ ਪੂਰਾ ਮਾਮਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗਾਇਕ ਅਰਿਜੀਤ ਸਿੰਘ ਨੇ ਮਹਾਕਾਲੇਸ਼ਵਰ ਮੰਦਰ 'ਚ ਭਰੀ ਹਾਜ਼ਰੀ, ਲਿਆ ਮਹਾਕਾਲ ਦਾ ਆਸ਼ੀਰਵਾਦ
NEXT STORY