ਮੁੰਬਈ- ਮੁੰਬਈ ਦੇ ਨਾਲ ਲੱਗਦੇ ਠਾਣੇ ਇਲਾਕੇ 'ਚ ਇੱਕ ਅਜੀਬ ਘਟਨਾ ਵਾਪਰੀ ਹੈ। ਜਦੋਂ ਦੋ ਦੋਸਤਾਂ ਦਾ ਕਿਸੇ ਗੱਲ 'ਤੇ ਝਗੜਾ ਹੋ ਗਿਆ, ਤਾਂ ਉਨ੍ਹਾਂ ਵਿੱਚੋਂ ਇੱਕ ਨੇ ਦੂਜੇ ਦਾ ਕੰਨ ਵੱਢ ਲਿਆ। ਘਟਨਾ ਤੋਂ ਬਾਅਦ, ਪੀੜਤ ਨੂੰ ਹਸਪਤਾਲ ਜਾਣਾ ਪਿਆ ਅਤੇ ਉਹ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਉਣ ਲਈ ਵੀ ਗਿਆ।ਇਹ ਸਾਰਾ ਮਾਮਲਾ ਠਾਣੇ ਪੱਛਮ ਦੇ ਪਾਟਲੀਪਾੜਾ 'ਚ ਸਥਿਤ ਆਲੀਸ਼ਾਨ ਹੀਰਾਨੰਦਾਨੀ ਅਸਟੇਟ ਨਾਲ ਸਬੰਧਤ ਹੈ। ਇੱਥੇ ਰਹਿਣ ਵਾਲੇ ਇੱਕ ਵਿਅਕਤੀ ਨੂੰ ਕਿਸੇ ਗੱਲ 'ਤੇ ਹੋਏ ਝਗੜੇ ਤੋਂ ਬਾਅਦ ਗੁੱਸਾ ਆ ਗਿਆ ਅਤੇ ਉਸ ਨੇ ਆਪਣੇ ਦੋਸਤ ਦੇ ਕੰਨ ਦਾ ਇੱਕ ਹਿੱਸਾ ਕੱਟ ਲਿਆ ਅਤੇ ਉਸ ਨੂੰ ਨਿਗਲ ਵੀ ਲਿਆ। ਜ਼ਖਮੀ ਵਿਅਕਤੀ ਨੇ ਦੋਸ਼ੀ ਖਿਲਾਫ ਕਾਸਰਵਦਾਵਲੀ ਪੁਲਸ ਸਟੇਸ਼ਨ 'ਚ ਮਾਮਲਾ ਦਰਜ ਕਰਵਾਇਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ- 39 ਸਾਲਾਂ ਅਦਾਕਾਰਾ ਨੇ ਦੁਨੀਆ ਨੂੰ ਕਿਹਾ ਅਲਵਿਦਾ, ਇੰਡਸਟਰੀ 'ਚ ਸੋਗ ਦੀ ਲਹਿਰ
ਪਾਰਟੀ ਦੌਰਾਨ ਹੋਇਆ ਝਗੜਾ ਅਤੇ…
ਜਾਣਕਾਰੀ ਅਨੁਸਾਰ, ਪੀੜਤ 37 ਸਾਲਾ ਫਿਲਮ ਨਿਰਮਾਤਾ ਸ਼ਰਵਣ ਲੀਖਾ ਹੈ ਅਤੇ ਕੰਨ ਕੱਟਣ ਵਾਲਾ ਦੋਸ਼ੀ 32 ਸਾਲਾ ਵਿਕਾਸ ਮੈਨਨ ਹੈ ਜੋ ਆਈ.ਟੀ. ਸੈਕਟਰ 'ਚ ਕੰਮ ਕਰਦਾ ਹੈ ਅਤੇ ਦੋਵੇਂ ਹੀਰਾਨੰਦਾਨੀ ਅਸਟੇਟ 'ਚ ਰਹਿੰਦੇ ਹਨ। ਫਿਲਮ ਨਿਰਮਾਤਾ ਸ਼ਰਵਣ ਲੀਖਾ ਨੇ ਕਿਹਾ ਕਿ ਉਹ ਬੁੱਧਵਾਰ ਸਵੇਰੇ ਹੀਰਾਨੰਦਾਨੀ ਅਸਟੇਟ ਦੇ ਅੰਦਰ ਸੋਲੀਟੇਅਰ ਕੋ-ਆਪਰੇਟਿਵ ਹਾਊਸਿੰਗ ਸੋਸਾਇਟੀ 'ਚ ਦੋ ਦੋਸਤਾਂ ਨਾਲ ਪਾਰਟੀ ਕਰ ਰਿਹਾ ਸੀ ਜਦੋਂ ਦੋਵਾਂ ਦੋਸਤਾਂ ਵਿਚਕਾਰ ਝਗੜਾ ਹੋ ਗਿਆ।
ਇਹ ਵੀ ਪੜ੍ਹੋ-ਦਿੱਗਜ ਅਦਾਕਾਰ ਧਰਮਿੰਦਰ ਇਸ ਹੀਰੋਇਨ ਦੇ ਹੋਏ ਮੁਰੀਦ, ਸਾਂਝੀ ਕੀਤੀ ਪੋਸਟ
ਦੋਸਤ ਨੇ ਵੱਢਿਆ ਕੰਨ
ਪੀੜਤ ਫਿਲਮ ਨਿਰਮਾਤਾ ਨੇ ਕਿਹਾ ਕਿ ਝਗੜੇ ਦੌਰਾਨ, ਦੋਸ਼ੀ ਵਿਕਾਸ ਮੈਨਨ ਗੁੱਸੇ 'ਚ ਆ ਗਿਆ ਅਤੇ ਉਸ ਨੇ ਲੇਖਾ ਦੇ ਕੰਨ ਦਾ ਇੱਕ ਹਿੱਸਾ ਕੱਟ ਕੇ ਨਿਗਲ ਲਿਆ। ਇਸ ਤੋਂ ਬਾਅਦ, ਖੂਨ ਨਾਲ ਲੱਥਪੱਥ ਫਿਲਮ ਨਿਰਮਾਤਾ ਇਕੱਲਾ ਹੀ ਹਸਪਤਾਲ ਪਹੁੰਚ ਗਿਆ। ਮੁੱਢਲੇ ਇਲਾਜ ਤੋਂ ਬਾਅਦ, ਉਹ ਕਾਸਰਵਦਾਵਲੀ ਪੁਲਸ ਸਟੇਸ਼ਨ ਪਹੁੰਚਿਆ ਅਤੇ ਸ਼ਿਕਾਇਤ ਦਰਜ ਕਰਵਾਈ।ਪੁਲਸ ਨੇ ਕਿਹਾ ਕਿ ਸ਼ਿਕਾਇਤ ਦੇ ਆਧਾਰ 'ਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਹਾਲਾਂਕਿ, ਇਹ ਵਿਵਾਦ ਕਿਉਂ ਹੋਇਆ ਅਤੇ ਫਿਲਮ ਨਿਰਮਾਤਾ ਦੇ ਦੋਸਤ ਨੂੰ ਇੰਨਾ ਗੁੱਸਾ ਕਿਉਂ ਆਇਆ, ਇਸ ਬਾਰੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੰਦੀਪ ਖੋਸਲਾ ਦੀ ਮਾਂ ਦੀਆਂ ਅੰਤਿਮ ਰਸਮਾਂ ’ਚ ਜਯਾ ਬੱਚਨ ਤੇ ਡਿੰਪਲ ਕਪਾਡੀਆ ਸਣੇ ਪਹੁੰਚੇ ਇਹ ਕਲਾਕਾਰ
NEXT STORY