ਮੁੰਬਈ- ਭਾਰਤੀ ਸਿਨੇਮਾ 'ਚ ਸਾਲ ਭਰ 'ਚ ਕਈ ਫਿਲਮਾਂ ਬਣਦੀਆਂ ਹਨ ਪਰ ਦੇਸ਼ ਭਗਤੀ ਵਾਲੀਆਂ ਫਿਲਮਾਂ ਦੀ ਗੱਲ ਕੁਝ ਹੋਰ ਹੈ। ਸਾਨੂੰ ਆਜ਼ਾਦੀ ਮਿਲੀ ਨੂੰ ਕਈ ਸਾਲ ਹੋ ਗਏ ਹਨ, ਪਰ ਅੱਜ ਵੀ ਲੋਕ ਆਜ਼ਾਦੀ ਅਤੇ ਦੇਸ਼ ਭਗਤੀ 'ਤੇ ਬਣੀਆਂ ਫਿਲਮਾਂ ਨੂੰ ਪਸੰਦ ਕਰਦੇ ਹਨ ਅਤੇ ਫਿਲਮਾਂ ਦਰਸ਼ਕਾਂ ਨੂੰ ਥੀਏਟਰ ਵੱਲ ਖਿੱਚਣ 'ਚ ਸਫਲ ਹੁੰਦੀਆਂ ਹਨ।ਸਿਨੇਮਾ ਸਮਾਜ ਦਾ ਸ਼ੀਸ਼ਾ ਹੁੰਦਾ ਹੈ ਅਤੇ ਦਰਸ਼ਕ ਇਸ ਨਾਲ ਆਪਣੀਆਂ ਭਾਵਨਾਵਾਂ ਜੋੜਦੇ ਹਨ ਅਤੇ ਦੇਸ਼ ਭਗਤੀ ਦੀ ਭਾਵਨਾ ਵੱਡੀ ਗਿਣਤੀ ਵਿੱਚ ਦਰਸ਼ਕਾਂ ਨੂੰ ਅਜਿਹੀਆਂ ਫਿਲਮਾਂ ਦੇਖਣ ਲਈ ਪ੍ਰੇਰਿਤ ਕਰਦੀ ਹੈ। ਕਈ ਅਜਿਹੇ ਅਦਾਕਾਰ ਹਨ, ਜੋ ਆਪਣੀ ਵੱਖਰੀ ਪਛਾਣ ਨਾਲ ਦੇਸ਼ ਭਗਤ ਬਣ ਕੇ ਉੱਭਰੇ ਹਨ, ਜਿਸ ਨੂੰ ਦਰਸ਼ਕਾਂ ਨੇ ਅਜਿਹੇ ਕਿਰਦਾਰ ਵਿੱਚ ਬਹੁਤ ਪਿਆਰ ਦਿੱਤਾ ਹੈ। ਆਓ ਜਾਣਦੇ ਹਾਂ ਉਨ੍ਹਾਂ ਬਾਲੀਵੁੱਡ ਅਦਾਕਾਰਾਂ ਬਾਰੇ ਜਿਨ੍ਹਾਂ ਨੂੰ ਪਰਦੇ 'ਤੇ ਦੇਸ਼ ਭਗਤ ਦੇ ਤੌਰ 'ਤੇ ਕਾਫੀ ਪਸੰਦ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਦੇ ਕਿਰਦਾਰ ਦਰਸ਼ਕਾਂ ਦੀਆਂ ਭਾਵਨਾਵਾਂ ਨਾਲ ਜੁੜਦੇ ਹਨ।

ਅਕਸ਼ੈ ਕੁਮਾਰ-ਬਾਲੀਵੁੱਡ ਦੇ ਖਿਡਾਰੀ ਅਕਸ਼ੈ ਕੁਮਾਰ ਨੇ ਆਪਣੇ ਫਿਲਮੀ ਕਰੀਅਰ ਵਿੱਚ ਕਈ ਤਰ੍ਹਾਂ ਦੀਆਂ ਫਿਲਮਾਂ ਕੀਤੀਆਂ ਹਨ ਪਰ ਉਨ੍ਹਾਂ ਨੂੰ ਦੇਸ਼ ਭਗਤੀ ਨਾਲ ਜੁੜੀਆਂ ਫਿਲਮਾਂ ਨਾਲ ਵੱਖਰਾ ਲਗਾਅ ਹੈ। ਉਹ ਖੁਦ ਵੀ ਕਈ ਵਾਰ ਇਹ ਗੱਲ ਕਹਿ ਚੁੱਕੇ ਹਨ ਕਿ ਜਦੋਂ ਉਹ ਫੌਜ ਦੀ ਵਰਦੀ ਪਹਿਨਦੇ ਹਨ ਤਾਂ ਉਨ੍ਹਾਂ ਦੇ ਅੰਦਰ ਇੱਕ ਵੱਖਰਾ ਹੀ ਉਤਸ਼ਾਹ ਆ ਜਾਂਦਾ ਹੈ। ਅਕਸ਼ੈ ਨੇ ਏਅਰਲਿਫਟ, ਹੋਲੀਡੇ ਏ ਸੋਲਜਰ ਇਨ ਨੇਵਰ ਆਫ ਡਿਊਟੀ, ਰੁਸਤਮ, ਬੇਬੀ, ਗੋਲਡ, ਮਿਸ਼ਨ ਰਾਣੀਗੰਜ, ਨਾਮ ਸ਼ਬਾਨਾ, ਕੇਸਰੀ, ਮਿਸ਼ਨ ਮੰਗਲ, ਅਬ ਤੁਮਹਾਰੇ ਹਵਾਲੇ ਵਤਨ ਸਾਥੀ ਵਰਗੀਆਂ ਫਿਲਮਾਂ 'ਚ ਕੰਮ ਕੀਤਾ ਹੈ।

ਰਿਤਿਕ ਰੋਸ਼ਨ- ਰਿਤਿਕ ਰੋਸ਼ਨ ਵੀ ਉਨ੍ਹਾਂ ਅਦਾਕਾਰਾ 'ਚ ਸ਼ਾਮਲ ਹੈ, ਜੋ ਆਰਮੀ ਵਰਦੀ ਵਿੱਚ ਸਭ ਤੋਂ ਵਧੀਆ ਦਿਖਾਈ ਦਿੰਦੇ ਹਨ। ਪ੍ਰਸ਼ੰਸਕ ਉਨ੍ਹਾਂ ਨੂੰ ਦੇਸ਼ ਭਗਤ ਦੇ ਕਿਰਦਾਰ 'ਚ ਕਾਫੀ ਪਸੰਦ ਕਰਦੇ ਹਨ। ਰਿਤਿਕ ਵੀ ਆਪਣੀ ਪੇਸ਼ਕਾਰੀ ਅਤੇ ਪਰਫਾਰਮੈਂਸ ਨਾਲ ਸਾਰਿਆਂ ਦਾ ਦਿਲ ਜਿੱਤ ਲੈਂਦੇ ਹਨ। ਸੁਤੰਤਰਤਾ ਦਿਵਸ ਹੋਵੇ ਜਾਂ ਗਣਤੰਤਰ ਦਿਵਸ, ਲੋਕ ਅਜੇ ਵੀ ਟੈਲੀਵਿਜ਼ਨ 'ਤੇ ਰਿਤਿਕ ਰੋਸ਼ਨ ਦੀ ਲਕਸ਼ੈ ਦੇਖਦੇ ਹਨ ਅਤੇ ਇਸ ਦੇ ਗੀਤ ਵੀ ਇਨ੍ਹਾਂ ਦਿਨਾਂ ਦੇ ਆਲੇ-ਦੁਆਲੇ ਸੁਣੇ ਜਾ ਸਕਦੇ ਹਨ। ਇਸ ਤੋਂ ਇਲਾਵਾ ਰਿਤਿਕ ਦੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਫਾਈਟਰ' ਨੂੰ ਵੀ ਕਾਫੀ ਪਸੰਦ ਕੀਤਾ ਗਿਆ ਸੀ। ਜਿਸ ਵਿੱਚ ਉਸ ਨੇ ਸ਼ਮਸ਼ੇਰ ਪਠਾਨੀਆ ਦੀ ਭੂਮਿਕਾ ਨਿਭਾਈ ਹੈ।

ਸੰਨੀ ਦਿਓਲ-ਦੇਸ਼ ਭਗਤੀ 'ਤੇ ਆਧਾਰਿਤ ਫਿਲਮਾਂ ਦੀ ਗੱਲ ਕਰੀਏ ਤਾਂ ਸੰਨੀ ਦਿਓਲ ਦਾ ਨਾਂਅ ਸਾਹਮਣੇ ਨਾ ਆਉਣਾ ਅਸੰਭਵ ਹੈ। ਅੱਜ ਵੀ ਉਸ ਦੀ ਬਾਰਡਰ ਨੂੰ ਦਰਸ਼ਕਾਂ ਵੱਲੋਂ ਓਨਾ ਹੀ ਪਿਆਰ ਦਿੱਤਾ ਜਾਂਦਾ ਹੈ, ਜਿੰਨ੍ਹਾਂ ਉਸ ਸਮੇਂ ਦਿੱਤਾ ਜਾਂਦਾ ਸੀ। ਸੰਨੀ ਦਿਓਲ ਦੀ ਪਰਦੇ 'ਤੇ ਮੌਜੂਦਗੀ ਹੀ ਦੇਸ਼ ਭਗਤੀ ਦੀ ਭਾਵਨਾ ਭਰਨ ਲਈ ਕਾਫੀ ਹੈ। 'ਬਾਰਡਰ' ਤੋਂ ਇਲਾਵਾ 'ਗਦਰ ਏਕ ਪ੍ਰੇਮ ਕਥਾ', 'ਇੰਡੀਅਨ', 'ਮਾਂ ਤੁਝੇ ਸਲਾਮ', 'ਦਿ ਹੀਰੋ ਲਵ ਸਟੋਰੀ ਆਫ ਏ ਸਪਾਈ', 'ਸ਼ਹੀਦ' ਅਤੇ ਹਾਲ ਹੀ ਵਿੱਚ ਰਿਲੀਜ਼ ਹੋਈ 'ਗਦਰ 2' ਉਸਦੀਆਂ ਸਰਵੋਤਮ ਫਿਲਮਾਂ ਹਨ।

ਵਿੱਕੀ ਕੌਸ਼ਲ-ਬਾਲੀਵੁੱਡ ਦੇ ਉੱਭਰਦੇ ਸਿਤਾਰਿਆਂ ਵਿੱਚੋਂ ਇੱਕ ਵਿੱਕੀ ਕੌਸ਼ਲ ਨੇ ਆਪਣੇ ਕਰੀਅਰ ਵਿੱਚ ਦੇਸ਼ ਭਗਤੀ ਦੀਆਂ ਕੁਝ ਹੀ ਫਿਲਮਾਂ ਕੀਤੀਆਂ ਹਨ ਪਰ ਇਨ੍ਹਾਂ ਫਿਲਮਾਂ ਵਿੱਚ ਆਪਣੀ ਦਮਦਾਰ ਅਦਾਕਾਰੀ ਕਰਕੇ ਉਸ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ ਹੈ। ਦਰਸ਼ਕ ਉਸ ਨੂੰ ਫੌਜ ਦੀ ਵਰਦੀ ਵਿੱਚ ਹੋਰ ਦੇਖਣਾ ਚਾਹੁੰਦੇ ਹਨ। ਉਸਨੇ 'ਉੜੀ: ਸਰਜੀਕਲ ਸਟ੍ਰਾਈਕ' ਵਿੱਚ ਆਪਣੇ ਦਮਦਾਰ ਪ੍ਰਦਰਸ਼ਨ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ। ਹਾਲ ਹੀ ਵਿੱਚ ਰਿਲੀਜ਼ ਹੋਈ ਸੈਮ ਬਹਾਦਰ ਨੂੰ ਜਿੱਥੇ ਆਲੋਚਕਾਂ ਅਤੇ ਦਰਸ਼ਕਾਂ ਵੱਲੋਂ ਬਹੁਤ ਸਰਾਹਿਆ ਗਿਆ, ਉੱਥੇ ਉਸ ਦਾ ਕਿਰਦਾਰ ਸੱਚਮੁੱਚ ਹੀ ਸ਼ਲਾਘਾਯੋਗ ਅਤੇ ਦੇਸ਼ ਭਗਤੀ ਨਾਲ ਭਰਪੂਰ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਹਿਨਾ ਖ਼ਾਨ ਨੇ ਪਹਿਨੀ ਆਪਣੇ ਵਾਲਾਂ ਤੋਂ ਬਣੀ ਵਿੱਗ, ਅਦਾਕਾਰਾ ਦੇ ਵੀਡੀਓ ਸ਼ੇਅਰ ਕਰਦੇ ਹੀ ਪ੍ਰਸ਼ੰਸਕ ਹੋ ਗਏ ਭਾਵੁਕ
NEXT STORY