ਐਂਟਰਟੇਨਮੈਂਟ ਡੈਸਕ– ਬਾਕਸ ਆਫਿਸ ’ਤੇ ‘ਗਦਰ 2’ ਤੇ ‘ਓ. ਐੱਮ. ਜੀ. 2’ ਫ਼ਿਲਮਾਂ ਧਮਾਲ ਮਚਾ ਰਹੀਆਂ ਹਨ। ਦੋਵਾਂ ਫ਼ਿਲਮਾਂ ਦੀ ਕਲੈਕਸ਼ਨ ’ਚ ਹਰ ਦਿਨ ਵਾਧਾ ਦੇਖਣ ਨੂੰ ਮਿਲ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ : ਆਰ. ਨੇਤ ਦਾ ਜਨਮਦਿਨ ਮੌਕੇ ਨੇਕ ਉਪਰਾਲਾ, ਕੀਤੇ 8 ਲੋੜਵੰਦ ਧੀਆਂ ਦੇ ਵਿਆਹ (ਵੀਡੀਓ)
‘ਗਦਰ 2’ ਦੀ ਗੱਲ ਕਰੀਏ ਤਾਂ ਇਸ ਫ਼ਿਲਮ ਨੇ ਹੁਣ ਤਕ 261.35 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। 300 ਕਰੋੜ ਕਲੱਬ ’ਚ ਸ਼ਾਮਲ ਹੋਣ ਤੋਂ ‘ਗਦਰ 2’ ਸਿਰਫ ਦੋ ਕਦਮ ਪਿੱਛੇ ਹੈ।
ਉਥੇ ‘ਓ. ਐੱਮ. ਜੀ. 2’ ਨੇ ਹੁਣ ਤਕ 79.47 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਇਹ ਫ਼ਿਲਮ ਵੀ 100 ਕਰੋੜ ਕਲੱਬ ’ਚ ਸ਼ਾਮਲ ਹੋਣ ਤੋਂ ਸਿਰਫ ਦੋ ਕਦਮ ਦੂਰ ਹੈ।
ਦੱਸ ਦੇਈਏ ਕਿ ਅੱਜ ਅਕਸ਼ੇ ਕੁਮਾਰ ਵਲੋਂ ਇਕ ਵੀਡੀਓ ਸਾਂਝੀ ਕੀਤੀ ਗਈ ਹੈ, ਜਿਸ ’ਚ ਉਨ੍ਹਾਂ ਨੇ ਹੈਸ਼ਟੈਗ #OhMyGadar ਵਰਤਿਆ ਹੈ। ਨਾਲ ਹੀ ਅਕਸ਼ੇ ਨੇ ‘ਗਦਰ 2’ ਤੇ ‘ਓ. ਐੱਮ. ਜੀ. 2’ ਦੋਵਾਂ ਫ਼ਿਲਮਾਂ ਨੂੰ ਪਿਆਰ ਦੇਣ ਲਈ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਹੈ।
ਖ਼ਾਸ ਗੱਲ ਇਹ ਹੈ ਕਿ ਅਕਸ਼ੇ ਕੁਮਾਰ ਨੂੰ ਫ਼ਿਲਮ ‘ਓ. ਐੱਮ. ਜੀ. 2’ ’ਚ ‘ਗਦਰ’ ਫ਼ਿਲਮ ਦਾ ਗੀਤ ‘ਘਰ ਆਜਾ ਪਰਦੇਸੀ’ ਗਾਉਂਦੇ ਵੀ ਦੇਖਿਆ ਜਾ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
‘ਖ਼ੁਸ਼ੀ’ ਦੇ ਮਿਊਜ਼ੀਕਲ ਕਾਨਸਰਟ ’ਚ ਵਿਜੇ ਦੇਵਰਕੋਂਡਾ ਤੇ ਸਾਮੰਥਾ ਦੀ ਕੈਮਿਸਟਰੀ ’ਤੇ ਟਿਕੀਆਂ ਰਹੀਆਂ ਸਭ ਦੀਆਂ ਨਜ਼ਰਾਂ
NEXT STORY