ਐਂਟਰਟੇਨਮੈਂਟ ਡੈਸਕ– ਬੀਤੇ ਦਿਨੀਂ ਪੰਜਾਬੀ ਗਾਇਕ ਆਰ. ਨੇਤ ਦਾ ਜਨਮਦਿਨ ਸੀ। ਆਰ. ਨੇਤ ਨੇ ਆਪਣੇ ਜਨਮਦਿਨ ਨੂੰ ਬੇਹੱਦ ਸਾਦੇ ਢੰਗ ਨਾਲ ਮਨਾਇਆ। ਇਸ ਦੇ ਨਾਲ ਹੀ ਆਪਣੇ ਜਨਮਦਿਨ ਮੌਕੇ ਆਰ. ਨੇਤ ਨੇ ਨੇਕ ਉਪਰਾਲਾ ਵੀ ਕੀਤਾ ਹੈ।
ਦਰਅਸਲ ਆਪਣੇ ਜਨਮਦਿਨ ਮੌਕੇ ਆਰ. ਨੇਤ ਨੇ 8 ਲੋੜਵੰਦ ਕੁੜੀਆਂ ਦਾ ਵਿਆਹ ਕਰਵਾਇਆ ਹੈ। ਇਸ ਦੀ ਇਕ ਵੀਡੀਓ ਆਰ. ਨੇਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਵੀ ਸਾਂਝੀ ਕੀਤੀ ਹੈ, ਜਿਸ ’ਚ ਉਹ ਨਵੇਂ ਵਿਆਹੇ ਜੋੜਿਆਂ ਨੂੰ ਸ਼ਗਨ ਪਾਉਂਦੇ ਨਜ਼ਰ ਆ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ : ‘ਮਸਤਾਨੇ’ ਫ਼ਿਲਮ ਲਈ ਤਰਸੇਮ ਜੱਸੜ ਨੇ ਕੀ-ਕੀ ਤਿਆਗਿਆ? ਜਾਣੋ ਵੀਡੀਓ ’ਚ
ਦੱਸ ਦੇਈਏ ਕਿ ਆਰ. ਨੇਤ ਦੇ ਇਸ ਨੇਕ ਉਪਰਾਲੇ ਦੀ ਉਸ ਦੇ ਚਾਹੁਣ ਵਾਲਿਆਂ ਵਲੋਂ ਬੇਹੱਦ ਤਾਰੀਫ਼ ਕੀਤੀ ਜਾ ਰਹੀ ਹੈ। ਇਕ ਯੂਜ਼ਰ ਨੇ ਕੁਮੈਂਟ ਕਰਦਿਆਂ ਲਿਖਿਆ, ‘‘ਜੋ ਗਰੀਬੀ ’ਚੋਂ ਉੱਠ ਕੇ ਗਰੀਬਾਂ ਦੀ ਮਦਦ ਕਰ ਸਕੇ, ਉਹੀ ਅਸਲੀ ਇਨਸਾਨ ਹੈ। ਬੜੀ ਮਾਨ ਵਾਲੀ ਗੱਲ ਹੈ ਕਿ ਤੁਸੀਂ ਆਪਣੇ ਜਨਮਦਿਨ ਮੌਕੇ ਅਜਿਹਾ ਪੁੰਨ ਦਾ ਕੰਮ ਕਰਦੇ ਹੋ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਤਰੱਕੀਆਂ ਦੇਣ।’’
ਆਰ. ਨੇਤ ਦੇ ਕੰਮਕਾਜ ਦੀ ਗੱਲ ਕਰੀਏ ਤਾਂ ਹਾਲ ਹੀ ’ਚ ਉਸ ਦਾ ਨਵਾਂ ਗੀਤ ‘ਹੋਮਲੈੱਸ ਚੈਪਟਰ 1’ ਰਿਲੀਜ਼ ਹੋਇਆ ਹੈ। ਆਰ. ਨੇਤ ਦੇ ਇਸ ਗੀਤ ਨੂੰ ਖ਼ਬਰ ਲਿਖੇ ਜਾਣ ਤਕ 3.6 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਆਰ. ਨੇਤ ਦੇ ਇਸ ਨੇਕ ਉਪਰਾਲੇ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।
ਨਿਊਜ਼ੀਲੈਂਡ ਦੇ ਆਕਲੈਂਡ ਸ਼ਹਿਰ ’ਚ ਗੁਰਦਾਸ ਮਾਨ ਦਾ ਹੋਣ ਜਾ ਰਿਹਾ ਲਾਈਵ ਕੰਸਰਟ
NEXT STORY