ਮੁੰਬਈ- ਬਿਹਾਰ ਦੇ ਰਹਿਣ ਵਾਲੇ 11 ਸਾਲ ਦੇ ਸੋਨੂੰ ਕੁਮਾਰ ਇਨ੍ਹੀਂ ਦਿਨੀਂ ਖ਼ੂਬ ਚਰਚਾ 'ਚ ਬਣੇ ਹੋਏ ਹਨ। ਛੇਵੀਂ ਕਲਾਸ 'ਚ ਪੜ੍ਹਨ ਵਾਲੇ ਸੋਨੂੰ ਨੇ ਹਾਲ ਹੀ 'ਚ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਸਾਹਮਣੇ ਹੱਥ ਜੋੜ ਕੇ ਪੜ੍ਹਾਈ ਦੇ ਲਈ ਮਦਦ ਦੀ ਗੁਹਾਰ ਲਗਾਈ ਸੀ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਸੋਨੂੰ ਦੀ ਇਸ ਵੀਡੀਓ ਨੂੰ ਲੈ ਕੇ ਅਦਾਕਾਰਾ ਗੌਹਰ ਖਾਨ ਨੇ ਵੀ ਮਦਦ ਦਾ ਹੱਥ ਵਧਾਇਆ ਹੈ।
ਗੌਹਰ ਨੇ ਸੋਨੂੰ ਦੀ ਹਿੰਮਤ ਦੀ ਤਾਰੀਫ਼ ਕਰਦੇ ਹੋਏ ਲਿਖਿਆ-'ਕਿੰਨਾ ਬ੍ਰਾਈਟ ਲੜਕਾ ਹੈ। ਕੀ ਮੈਨੂੰ ਇਸ ਦੀ ਕਾਂਟੈਕਟ ਡੀਟੇਲ ਮਿਲ ਸਕਦੀ ਹੈ? ਮੈਂ ਇਸ ਦੀ ਪੜ੍ਹਾਈ ਦੀ ਖਰਚ ਚੁੱਕਣਾ ਚਾਹੁੰਦੀ ਹਾਂ। ਇਹ ਲੜਕਾ ਕਮਾਲ ਹੈ। ਇਸ ਦਾ ਇਕ ਵਿਜ਼ਨ ਹੈ, ਇਹ ਫਿਊਚਰ ਹੈ। ਪਲੀਜ਼ ਮਦਦ ਕਰੋ'। ਪ੍ਰਸ਼ੰਸਕ ਇਕ ਟਵੀਟ ਨੂੰ ਪਸੰਦ ਕਰ ਰਹੇ ਹਨ ਅਤੇ ਅਦਾਕਾਰਾ ਦੀ ਤਾਰੀਫ਼ ਕਰ ਰਹੇ ਹਨ
ਦੱਸ ਦੇਈਏ ਕਿ 14 ਮਈ ਨੂੰ ਨਿਤੀਸ਼ ਕੁਮਾਰ ਪਤਨੀ ਦੀ 16ਵੀਂ ਬਰਸੀ 'ਤੇ ਨਾਲੰਦਾ ਸਥਿਤ ਕਲਿਆਣ ਬਿਗਹਾ ਨਾਂ ਦੇ ਪਿੰਡ ਪਹੁੰਚੇ ਸਨ। ਜਿਥੇ ਉਨ੍ਹਾਂ ਨੇ ਪਿੰਡ ਦੇ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ। ਇਸ ਦੌਰਾਨ ਸੋਨੂੰ ਨੇ ਵੀ ਆਪਣੀ ਪਰੇਸ਼ਾਨੀ ਸੀ.ਐੱਮ. ਨੂੰ ਦੱਸੀ। ਸੋਨੂੰ ਨੇ ਉਨ੍ਹਾਂ ਨੂੰ ਸਰਕਾਰੀ ਸਕੂਲ ਦੀ ਥਾਂ ਪ੍ਰਾਈਵੇਟ ਸਕੂਲ 'ਚ ਦਾਖ਼ਲਾ ਕਰਵਾਉਣ ਦੀ ਗੁਹਾਰ ਲਗਾਉਂਦੇ ਹੋਏ ਕਿਹਾ ਕਿ ਸਰ ਪਾਪਾ ਦਹੀਂ ਵੇਚ ਕੇ ਸ਼ਰਾਬ ਪੀ ਜਾਂਦੇ ਹਨ। ਮੇਰਾ ਦਾਖ਼ਲਾ ਕਰਵਾ ਦਿਓ।
ਸੋਨੂੰ ਨੇ ਇਹ ਵੀ ਦੱਸਿਆ ਕਿ ਉਹ ਜਿਸ ਸਰਕਾਰੀ ਸਕੂਲ 'ਚ ਪੜ੍ਹਦਾ ਹੈ ਉਥੇ ਟੀਚਰਾਂ ਨੂੰ ਵੀ ਚੰਗੀ ਸਿੱਖਿਆ ਨਹੀਂ ਦੇਣੀ ਆਉਂਦੀ।
ਕਾਨਸ ਫ਼ਿਲਮ ਫ਼ੈਸਟੀਵਲ ’ਚ ਸ਼ਾਮਲ ਹੋਇਆ ਬੱਚਨ ਪਰਿਵਾਰ, ਧੀ ਆਰਾਧਿਆ ਦੀ ਮੁਸਕਾਨ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ
NEXT STORY