ਮੁੰਬਈ: ‘ਬਿਗ ਬੌਸ 7’ ਦੀ ਜੇਤੂ ਅਦਾਕਾਰਾ ਗੌਹਰ ਖ਼ਾਨ ਦੇ ਪਿਤਾ ਜ਼ਫ਼ਰ ਅਹਿਮਦ ਖ਼ਾਨ ਦਾ ਦਿਹਾਂਤ ਹੋ ਗਿਆ ਹੈ। ਉਹ ਪਿਛਲੇ ਕਈ ਦਿਨਾਂ ਤੋਂ ਬੀਮਾਰ ਸਨ। ਪਿਛਲੇ ਸਾਲ ਲਾਕਡਾਊਨ ਦੌਰਾਨ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਕਈ ਦਿਨਾਂ ਤੋਂ ਅਦਾਕਾਰਾ ਗੌਹਰ ਖ਼ਾਨ ਸੋਸ਼ਲ ਮੀਡੀਆ ’ਤੇ ਲਗਾਤਾਰ ਆਪਣੇ ਪਿਤਾ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੀ ਸੀ ਅਤੇ ਉਨ੍ਹਾਂ ਦੀ ਚੰਗੀ ਸਿਹਤ ਲਈ ਦੁਆ ਮੰਗ ਰਹੀ ਸੀ।
ਦੱਸ ਦੇਈਏ ਕਿ ਗੌਹਰ ਖ਼ਾਨ ਦੀ ਦੋਸਤ ਪ੍ਰੀਤੀ ਸਿਮੋਨ ਨੇ ਸੋਸ਼ਲ ਮੀਡੀਆ ’ਤੇ ਇਸ ਦੁਖ਼ਦ ਖ਼ਬਰ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਗੌਹਰ ਦੇ ਪਿਤਾ ਦੀ ਵੀਡੀਓ ਸਾਂਝੀ ਕਰਦੇ ਹੋਏ ਲਿਖਿਆ ‘ਮੇਰੀ ਗੌਹਰ ਦੇ ਪਾਪਾ...ਜਿਸ ਆਦਮੀ ਨਾਲ ਮੈਂ ਪਿਆਰ ਕੀਤਾ... ਜੋ ਸ਼ਾਨ ਨਾਲ ਜਿਊਂਦੇ ਅਤੇ ਜਿਨ੍ਹਾਂ ਨੂੰ ਮਾਣ ਨਾਲ ਹਮੇਸ਼ਾ ਯਾਦ ਕੀਤਾ ਜਾਵੇਗਾ। ਪਰਿਵਾਰ ਨੂੰ ਪਿਆਰ ਅਤੇ ਤਾਕਤ ਮਿਲੇ।

ਗੌਹਰ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਵੀ ਡੀ.ਪੀ. ਬਦਲ ਕੇ ਮੋਮਬੱਤੀ ਦੀ ਤਸਵੀਰ ਲਗਾ ਦਿੱਤੀ ਹੈ। ਕਰੀਬ 15 ਘੰਟੇ ਪਹਿਲਾਂ ਉਨ੍ਹਾਂ ਨੇ ਹਸਪਤਾਲ ਦੇ ਕਮਰੇ ’ਚੋਂ ਇਕ ਸੈਲਫੀ ਵੀ ਸਾਂਝੀ ਕੀਤੀ ਸੀ ਅਤੇ ਆਪਣੇ ਪਿਤਾ ਲਈ ਪ੍ਰਾਥਨਾ ਕਰਨ ਲਈ ਕਿਹਾ।

ਇਸ ਤੋਂ ਪਹਿਲਾਂ ਗੌਹਰ ਨੇ ਆਪਣੇ ਪਿਤਾ ਦੀ ਇਕ ਹੋਰ ਤਸਵੀਰ ਸਾਂਝੀ ਕੀਤੀ ਸੀ ਜਿਸ ’ਚ ਪਿਤਾ ਆਪਣੀ ਧੀ ਨੂੰ ਪਿਆਰ ਕਰਦੇ ਹੋਏ ਦਿਖਾਈ ਦੇ ਰਹੇ ਹਨ। ਇਹ ਗੌਹਰ ਖ਼ਾਨ ਅਤੇ ਜੈਦ ਦਰਬਾਰ ਦੇ ਵਿਆਹ ਦੀ ਤਸਵੀਰ ਹੈ। ਇਸ ਨੂੰ ਸਾਂਝਾ ਕਰਦੇ ਹੋਏ ਗੌਹਰ ਨੇ ਕੈਪਸ਼ਨ ’ਚ ਲਿਖਿਆ-‘ਇਕ ਪਿਤਾ ਦੀ ਕਿਸ...ਜ਼ਫ਼ਰ ਅਹਿਮਦ ਖ਼ਾਨ...ਆਈ ਲਵ ਯੂ ਸੋ ਮਚ’।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।
ਭਰਾ ਦੇ ਵਿਆਹ ਤੋਂ ਸ਼ਰਧਾ ਕਪੂਰ ਦੀਆਂ ਦਿਲਕਸ਼ ਤਸਵੀਰਾਂ ਹੋਈਆਂ ਵਾਇਰਲ, ਟਿਕ ਜਾਣਗੀਆਂ ਨਜ਼ਰਾਂ
NEXT STORY