ਮੁੰਬਈ (ਬਿਊਰੋ)– ਵੱਖ-ਵੱਖ ਕਿਰਦਾਰਾਂ ਦੀ ਚੋਣ ਕਰਨ ਲਈ ਜਾਣੇ ਜਾਂਦੇ ਅਮਿਤ ਸਾਧ ਆਪਣੀ ਆਉਣ ਵਾਲੀ ਲਘੂ ਫ਼ਿਲਮ ‘ਘੁਸਪੈਠ : ਬਿਓਂਡ ਬਾਰਡਰਸ’ ’ਚ ਇਕ ਫੋਟੋ ਪੱਤਰਕਾਰ ਦੀ ਦਿਲਚਸਪ ਤੇ ਸਮਾਨ ਰੂਪ ਨਾਲ ਚੁਣੌਤੀਪੂਰਨ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ। ਇਹ ਫ਼ਿਲਮ ਗਲੋਬਲ ਫ਼ਿਲਮ ਫੈਸਟੀਵਲ ’ਚ ਦਿਖਾਈ ਜਾਵੇਗੀ।
ਇਸ ਲਘੂ ਫ਼ਿਲਮ ਨੂੰ ਮਿਹਿਰ ਕੇ. ਲਥ ਨੇ ਲਿਖਿਆ ਤੇ ਨਿਰਦੇਸ਼ਨ ਕੀਤਾ ਹੈ, ਜੋ ਭਾਰਤ ਤੇ ਬੰਗਲਾਦੇਸ਼ ਦੀ ਸਰਹੱਦ ’ਤੇ ਬਣੀ ਹੈ। ਸ਼ਰਨਾਰਥੀ ਸੰਕਟ ਦੇ ਇਕ ਗੁੰਝਲਦਾਰ, ਗਲੋਬਲ ਮੁੱਦੇ ਦੀ ਮਨੁੱਖੀ ਸਮਝ ਲਿਆਉਣ ਲਈ ਯਤਨ ’ਚ ਫ਼ਿਲਮ ਨਿਰਮਾਤਾ ਲਾਥ ਇਸ ਕਹਾਣੀ ਨੂੰ ਦੱਸਣ ਲਈ ਆਕਰਸ਼ਿਤ ਹੋਏ।
ਇਹ ਖ਼ਬਰ ਵੀ ਪੜ੍ਹੋ : ਮੁਸ਼ਕਿਲਾਂ ’ਚ ‘ਲਾਲ ਸਿੰਘ ਚੱਢਾ’, ਫੌਜ ਦਾ ਨਿਰਾਦਰ ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼
ਇਹ ਲਘੂ ਫ਼ਿਲਮ ਦਾਨਿਸ਼ ਸਿੱਦੀਕੀ ਵਰਗੇ ਮਸ਼ਹੂਰ ਬਹਾਦਰ ਫੋਟੋ ਪੱਤਰਕਾਰ ਦੇ ਜਜ਼ਬੇ ਨੂੰ ਸਲਾਮ ਕਰਦੀ ਹੈ, ਜਿਨ੍ਹਾਂ ਨੇ ਇਸ ਬਿਪਤਾ ’ਚੋਂ ਲੰਘਣ ਵਾਲੇ ਲੋਕਾਂ ਦੀ ਸੇਵਾ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ।
ਅਮਿਤ ਸਾਧ ਕਹਿੰਦੇ ਹਨ, “ਜਦੋਂ ਮਿਹਿਰ ਕਹਾਣੀ ਲੈ ਕੇ ਆਇਆ ਤਾਂ ਮੈਂ ਦੇਖਿਆ ਕਿ ਅਸੀਂ ਦੁਨੀਆ ਦੇ ਫੋਟੋਗ੍ਰਾਫਰ ਪੱਤਰਕਾਰਾਂ ਦੇ ਸਨਮਾਨ ਲਈ ਛੋਟੀਆਂ ਫ਼ਿਲਮਾਂ ਬਣਾ ਰਹੇ ਹਾਂ, ਜਿਵੇਂ ਕਿ ਦਾਨਿਸ਼ ਹੁਸੈਨ ਜੋ ਅਫ਼ਗਾਨਿਸਤਾਨ ’ਚ ਤਾਲਿਬਾਨ ਨੇ ਰਿਪੋਰਟਿੰਗ ਕਰਦੇ ਸਮੇਂ ਮਾਰ ਦਿੱਤਾ ਸੀ। ਮੈਨੂੰ ਦਾਨਿਸ਼ ਬਾਰੇ ਪਹਿਲਾਂ ਹੀ ਪਤਾ ਸੀ। ਈਮਾਨਦਾਰੀ ਨਾਲ ਕਹਾਂ ਤਾਂ ਮੈਂ ਬਹੁਤ ਸੰਤੁਸ਼ਟ ਤੇ ਖ਼ੁਸ਼ ਹਾਂ ਕਿ ਮੈਂ ਮਿਹਿਰ ਨਾਲ ‘ਘੁਸਪੈਠ’ ਬਣਾਈ ਹੈ।’’ ਲਘੂ ਫ਼ਿਲਮ ਦੀ ਮੁੱਖ ਫੋਟੋਗ੍ਰਾਫੀ ਮਹਾਰਾਸ਼ਟਰ ’ਚ ਹੋਈ, ਜਿਸ ’ਚ ਅਮਿਤ ਸਾਧ, ਦਿਬਯੇਂਦੂ ਭੱਟਾਚਾਰੀਆ ਤੇ ਪਾਮੇਲਾ ਭੂਟੋਰੀਆ ਇਹ ਸਭ ਕਲਾਕਾਰ ਸ਼ਾਮਲ ਹੋਏ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਮੁਸ਼ਕਿਲਾਂ ’ਚ ‘ਲਾਲ ਸਿੰਘ ਚੱਢਾ’, ਫੌਜ ਦਾ ਨਿਰਾਦਰ ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼
NEXT STORY