ਵੈੱਬ ਡੈਸਕ- ਮਸ਼ਹੂਰ ਪੰਜਾਬੀ ਗਾਇਕ ਗਿੱਪੀ ਗਰੇਵਾਲ ਕਿਸੇ ਪਛਾਣ ਦੇ ਮੋਹਤਾਜ਼ ਨਹੀਂ ਹਨ। ਗਾਇਕ ਪ੍ਰੋਫੈਸ਼ਨਲ ਲਾਈਫ ਦੇ ਨਾਲ-ਨਾਲ ਪਰਸਨਲ ਲਾਈਫ ਨੂੰ ਲੈ ਕੇ ਵੀ ਸੁਰਖੀਆਂ ਵਿੱਚ ਬਣੇ ਰਹਿੰਦੇ ਹਨ। ਪੰਜਾਬੀ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਅਤੇ ਗਾਇਕ ਗਿੱਪੀ ਗਰੇਵਾਲ ਉਨ੍ਹਾਂ ਅਦਾਕਾਰ ਵਿੱਚੋਂ ਇੱਕ ਹਨ ਜੋ ਸ਼ੋਸਲ ਮੀਡੀਆ ਵਿੱਚ ਕਾਫੀ ਐਕਟਿਵ ਰਹਿੰਦੇ ਹਨ।

ਹਾਲ ਹੀ 'ਚ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਪਤਨੀ ਅਤੇ ਬੱਚਿਆਂ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਹਨ।ਜੋ ਉਨ੍ਹਾਂ ਦੇ ਵੈਕੇਸ਼ਨ ਦੀਆਂ ਲੱਗ ਰਹੀਆਂ ।

ਇੱਕ ਤਸਵੀਰ 'ਚ ਸਾਰਾ ਗਰੇਵਾਲ ਪਰਿਵਾਰ ਦਿਖਾਈ ਦੇ ਰਿਹਾ ਹੈ। ਜਦੋਂਕਿ ਇੱਕ ਹੋਰ ਤਸਵੀਰ ‘ਚ ਸ਼ਿੰਦਾ ਅਤੇ ਏਕਮ ਗਰੇਵਾਲ ਮਸਤੀ ਕਰਦੇ ਦਿਖਾਈ ਦੇ ਰਹੇ ਹਨ । ਜਦੋਂਕਿ ਸਭ ਤੋਂ ਛੋਟਾ ਗੁਰਬਾਜ਼ ਗਰੇਵਾਲ ਬੀਚ ਦੇ ਕਿਨਾਰੇ ਹੱਥਾਂ 'ਚ ਮਿੱਟੀ ਲਏ ਹੋਏ ਮਸਤੀ ਕਰ ਰਿਹਾ ਹੈ।

ਗਿੱਪੀ ਗਰੇਵਾਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਬਤੌਰ ਗਾਇਕ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਜਿਸ ਤੋਂ ਬਾਅਦ ਉਹ ਅਦਾਕਾਰੀ ਦੇ ਖੇਤਰ 'ਚ ਵੀ ਨਿੱਤਰੇ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਉਨ੍ਹਾਂ ਨੇ ਦਿੱਤੀਆਂ ਹਨ ।

ਇਨ੍ਹੀਂ ਦਿਨੀਂ ਉਹ ਆਪਣੀ ਫ਼ਿਲਮ 'ਅਰਦਾਸ ਸਰਬੱਤ ਦੇ ਭਲੇ ਦੀ'। ਜਿਸ ਦੇ ਲਈ ਉਹ ਕਾਫੀ ਐਕਸਾਈਟਡ ਹਨ ਇਸ ਦੇ ਨਾਲ ਹੀ ਫੈਨਸ ਵੀ ਫ਼ਿਲਮ ਨੂੰ ਲੈ ਕੇ ਪੱਬਾਂ ਭਾਰ ਹਨ । ਬੀਤੇ ਦਿਨ ਇਸ ਫ਼ਿਲਮ ਦਾ ਇੱਕ ਗੀਤ ਵੀ ਰਿਲੀਜ਼ ਹੋਇਆ ਹੈ । ਜਿਸ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ।


'ਖੇਲ ਖੇਲ ਮੇਂ' ਦੀ ਰਿਲੀਜ਼ ਤੋਂ ਪਹਿਲਾਂ ਅਕਸ਼ੈ ਕੁਮਾਰ ਨੇ ਕੀਤਾ ਇਹ ਨੇਕ ਕੰਮ, ਜਿੱਤਿਆ ਫੈਨਜ਼ ਦਾ ਦਿਲ
NEXT STORY