ਐਂਟਰਟੇਨਮੈਂਟ ਡੈਸਕ : 90 ਦੇ ਦਹਾਕੇ ਦੇ ਦਿੱਗਜ ਅਦਾਕਾਰ ਗੋਵਿੰਦਾ ਦਾ ਨਾਂ ਆਏ ਦਿਨ ਲਾਈਮਲਾਈਟ 'ਚ ਰਹਿੰਦਾ ਹੈ ਪਰ ਇਸ ਵੇਲੇ ਜਿਸ ਕਾਰਨ ਉਹ ਸੁਰਖੀਆਂ 'ਚ ਹਨ, ਉਸ ਦੇ ਚੱਲਦੇ ਸਿਨੇ ਜਗਤ 'ਚ ਸਨਸਨੀ ਮਚ ਗਈ ਹੈ। ਅਜਿਹੀਆਂ ਖ਼ਬਰਾਂ ਚੱਲ ਰਹੀਆਂ ਹਨ ਕਿ 37 ਸਾਲ ਬਾਅਦ ਗੋਵਿੰਦਾ ਤੇ ਉਨ੍ਹਾਂ ਦੀ ਪਤਨੀ ਸੁਨੀਤਾ ਆਹੂਜਾ ਵੱਖ ਹੋ ਸਕਦੇ ਹਨ। ਤਲਾਕ ਦੀਆਂ ਅਫਵਾਹਾਂ ਨੂੰ ਲੈ ਕੇ ਜੋੜਾ ਚਰਚਾ 'ਚ ਬਣਿਆ ਹੋਇਆ ਹੈ। ਇਸ ਦੌਰਾਨ ਗੋਵਿੰਦਾ ਦੇ ਮੈਨਜਰ ਨੇ ਇਸ ਮਾਮਲੇ 'ਤੇ ਵੱਡਾ ਬਿਆਨ ਦਿੱਤਾ ਹੈ, ਜਿਸ ਨਾਲ ਤੁਹਾਨੂੰ ਇਹ ਵੀ ਪਤਾ ਲੱਗੇਗਾ ਕਿ ਕੀ ਸੱਚਮੁੱਚ ਸੁਨੀਤਾ ਨੇ ਆਪਣੇ ਪਤੀ ਨੂੰ ਕੋਈ ਲੀਗਲ ਨੋਟਿਸ ਭੇਜਿਆ ਹੈ ਜਾਂ ਨਹੀਂ।
ਇਹ ਵੀ ਪੜ੍ਹੋ- ਭਿਆਨਕ ਕਾਰ ਹਾਦਸੇ 'ਚ 2 ਸੂਫੀ ਕਲਾਕਾਰਾਂ ਦੀ ਮੌਤ, 5 ਸਾਥੀ ਕਲਾਕਾਰ ਜ਼ਖਮੀ
ਕੀ ਸੁੱਚਮੁੱਚ ਹੋ ਰਿਹਾ ਗੋਵਿੰਦਾ ਦਾ ਤਲਾਕ?
ਦਰਅਸਲ ਸੋਸ਼ਲ ਮੀਡੀਆ 'ਤੇ ਵਾਇਰਲ ਪੋਸਟ ਜ਼ਰੀਏ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਗੋਵਿੰਦਾ ਤੇ ਉਨ੍ਹਾਂ ਦੀ ਪਤਨੀ ਸ਼ਾਇਦ ਅਲੱਗ ਹੋ ਸਕਦੇ ਹਨ। ਵਾਇਰਲ ਖ਼ਬਰਾਂ ਅਨੁਸਾਰ, ਗੋਵਿੰਦ ਦੇ ਮੈਨੇਜਰ ਦੇ ਹਵਾਲੇ ਤੋਂ ਕਿਹਾ ਗਿਆ ਹੈ- ਪਰਿਵਾਰ ਦੇ ਕੁਝ ਮੈਂਬਰਾਂ ਵੱਲੋਂ ਦਿੱਤੇ ਗਏ ਬਿਆਨਾਂ ਦੇ ਆਧਾਰ 'ਤੇ ਗੋਵਿੰਦਾ ਤੇ ਸੁਨੀਤਾ ਵਿਚਾਲੇ ਕੁਝ ਆਪਸੀ ਮੁੱਦੇ ਬਣੇ ਹੋਏ ਹਨ। ਇਸ ਤੋਂ ਜ਼ਿਆਦਾ ਹੋਰ ਕੁਝ ਵੀ ਨਹੀਂ ਹੈ। ਗੋਵਿੰਦਾ ਆਪਣੀ ਅਗਲੀ ਫ਼ਿਲਮ ਦੀ ਤਿਆਰੀ 'ਚ ਲੱਗੇ ਹੋਏ ਹਨ, ਜਿਸ ਲਈ ਉਹ ਸਾਡੇ ਦਫ਼ਤਰ ਵੀ ਆ ਰਹੇ ਹਨ। ਕੁਝ ਚੀਜ਼ਾਂ ਹਨ, ਜਿਨ੍ਹਾਂ ਨੂੰ ਸੁਲਝਾਉਣ ਦੀ ਪੂਰੀ ਕੋਸ਼ਿਸ਼ ਜਾਰੀ ਹੈ। ਹਾਲਾਂਕਿ ਗੋਵਿੰਦਾ ਦੇ ਮੈਨੇਜਰ ਦੇ ਇਸ ਬਿਆਨ ਤੋਂ ਇਹ ਸਪੱਸ਼ਟ ਨਹੀਂ ਹੁੰਦਾ ਹੈ ਕਿ ਅਸਲ 'ਚ ਗੋਵਿੰਦਾ ਤੇ ਸੁਨੀਤਾ ਤਲਾਕ ਲੈ ਰਹੇ ਹਨ।
ਇਹ ਵੀ ਪੜ੍ਹੋ- ਪੰਜਾਬ ’ਚ 'ਆਪ' ਨੂੰ ਮਿਲੀ ਵੱਡੀ ਮਜ਼ਬੂਤੀ, ਜਾਣੋ ਕੌਣ ਹੈ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣ ਵਾਲੀ ਸੋਨੀਆ ਮਾਨ?
ਵਾਇਰਲ ਖ਼ਬਰਾਂ 'ਚ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸੁਨੀਤਾ ਗੋਵਿੰਦਾ ਤੋਂ ਵੱਖ ਹੋਣਾ ਚਾਹੁੰਦੀ ਹੈ। ਉੱਥੇ ਹੀ ਵਿੱਕੀ ਲਾਲਵਾਨੀ ਮੁਤਾਬਕ ਅਦਾਕਾਰ ਵਿਆਹ ਬਚਾਉਣ ਲਈ ਦੂਸਰਾ ਮੌਕਾ ਮੰਗ ਰਹੇ ਹਨ। ਹੁਣ ਇਸ 'ਚ ਕਿੰਨੀ ਕੁ ਸਚਾਈ ਹੈ, ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਉੱਥੇ ਹੀ ਕੁਝ ਅਫਵਾਹਾਂ ਅਜਿਹੀਆਂ ਵੀ ਹਨ, ਜੋ ਦਾਅਵਾ ਕਰ ਰਹੀਆਂ ਹਨ ਕਿ ਸੁਨੀਤਾ ਨੇ ਕੁਝ ਸਮਾਂ ਪਹਿਲਾਂ ਗੋਵਿੰਦਾ ਨੂੰ ਲੀਗਲ ਨੋਟਿਸ ਭੇਜਿਆ ਸੀ। ਗੋਵਿੰਦਾ ਦੇ ਮੈਨੇਜਰ ਦੇ ਬਿਆਨ ਤੋਂ ਬਾਅਦ ਇਸ ਦੀ ਵੀ ਪੁਸ਼ਟੀ ਨਹੀਂ ਹੁੰਦੀ ਹੈ।
ਇਹ ਵੀ ਪੜ੍ਹੋ- ਹਿਨਾ ਖ਼ਾਨ ਦੇ ਕੈਂਸਰ ਨੂੰ ਲੈ ਕੇ ਵੱਡਾ ਖੁਲਾਸਾ, ਅਦਾਕਾਰ ਨੇ ਦੱਸਿਆ- ਅੰਦਰੋਂ ਬੁਰੀ ਤਰ੍ਹਾਂ ਟੁੱਟ ਚੁੱਕੀ...
37 ਸਾਲ ਪਹਿਲਾ ਕਰਵਾਇਆ ਸੀ ਵਿਆਹ
ਜਦੋਂ ਗੋਵਿੰਦਾ ਆਪਣੇ ਐਕਟਿੰਗ ਕਰੀਅਰ ਦੇ ਪੀਕ 'ਤੇ ਸਨ, ਉਦੋਂ ਉਨ੍ਹਾਂ ਨੇ ਸੁਨੀਤਾ ਆਹੂਜਾ ਨੂੰ ਆਪਣੀ ਹਮਸਫ਼ਰ ਚੁਣਿਆ। 37 ਸਾਲ ਪਹਿਲਾਂ 1987 'ਚ ਗੋਵਿੰਦਾ ਨੇ ਸੁਨੀਤਾ ਨਾਲ ਵਿਆਹ ਕੀਤਾ ਸੀ। ਹਾਲਾਂਕਿ ਵਿਆਹ ਤੋਂ ਪਹਿਲਾਂ ਕਈ ਅਭਿਨੇਤਰੀਆਂ ਨਾਲ ਗੋਵਿੰਦਾ ਦਾ ਨਾਂ ਜੁੜਿਆ ਸੀ ਤੇ ਮੰਗਣੀ ਤੋਂ ਬਾਅਦ ਵੀ ਉਹ ਇਸ ਮਾਮਲੇ ਨੂੰ ਲੈ ਕੇ ਚਰਚਾ 'ਚ ਰਹੇ ਸਨ ਪਰ ਤਮਾਮ ਉਤਰਾਅ-ਚੜ੍ਹਾਅ ਤੋਂ ਬਾਅਦ ਵੀ ਸੁਨੀਤਾ ਨੇ ਗੋਵਿੰਦਾ ਦਾ ਸਾਥ ਨਹੀਂ ਛੱਡਿਆ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੀ ਹੈ ਗੋਵਿੰਦਾ-ਸੁਨੀਤਾ ਦੇ ਤਲਾਕ ਦਾ ਸੱਚ! ਭਾਂਜੇ ਕ੍ਰਿਸ਼ਨਾ ਨੇ ਤੋੜੀ ਚੁੱਪੀ
NEXT STORY