ਅੰਬਾਲਾ (ਬਲਰਾਮ)- ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਤੇ ਭਾਜਪਾ ਦੇ ਸੂਬਾ ਪ੍ਰਧਾਨ ਮੋਹਨ ਲਾਲ ਬੜੌਲੀ ਵਿਰੁੱਧ ਆਪਣੇ ਬਿਆਨਾਂ ਕਾਰਨ ਵਿਵਾਦਾਂ ’ਚ ਆਏ ਹਰਿਆਣਾ ਦੇ ਊਰਜਾ, ਆਵਾਜਾਈ ਤੇ ਕਿਰਤ ਮੰਤਰੀ ਅਨਿਲ ਵਿੱਜ ਨੇ ਭਾਜਪਾ ਲੀਡਰਸ਼ਿਪ ਨੂੰ ਕਾਰਨ ਦੱਸੋ ਨੋਟਿਸ ਦਾ 8 ਪੰਨਿਆਂ ਦਾ ਜਵਾਬ ਭੇਜਿਆ ਹੈ। ਭਾਜਪਾ ਦੇ ਸੂਬਾ ਪ੍ਰਧਾਨ ਮੋਹਨ ਲਾਲ ਬੜੌਲੀ ਨੇ ਸੋਮਵਾਰ ਅਨਿਲ ਵਿਜ ਨੂੰ ਨੋਟਿਸ ਜਾਰੀ ਕਰ ਕੇ ਤਿੰਨ ਦਿਨਾਂ ਅੰਦਰ ਲਿਖਤੀ ਜਵਾਬ ਦੇਣ ਲਈ ਕਿਹਾ ਸੀ।
ਬੁੱਧਵਾਰ ਅੰਬਾਲਾ ਛਾਉਣੀ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਨਿਲ ਵਿਜ ਨੇ ਆਪਣੇ ਖਾਸ ਅੰਦਾਜ਼ ’ਚ ਦੱਸਿਆ ਕਿ ਮੈਂ ਤਿੰਨ ਦਿਨਾਂ ਲਈ ਬੈਂਗਲੁਰੂ ਗਿਆ ਸੀ। ਮੰਗਲਵਾਰ ਰਾਤ ਨੂੰ ਉੱਥੋਂ ਵਾਪਸ ਆਇਆ। ਘਰ ਗਿਆ, ਠੰਡੇ ਪਾਣੀ ਨਾਲ ਨਹਾਤਾ, ਰੋਟੀ ਖਾਧੀ ਤੇ ਬੈਠ ਕੇ ਜਵਾਬ ਲਿਖਿਆ। ਮੈਨੂੰ 3 ਦਿਨ ਦਾ ਸਮਾਂ ਦਿੱਤਾ ਗਿਆ ਸੀ, ਪਰ ਮੈਂ ਮੰਗਲਵਾਰ ਰਾਤ ਹੀ ਸਮੇਂ ਤੋਂ ਪਹਿਲਾਂ ਜਵਾਬ ਭੇਜ ਦਿੱਤਾ। ਉਨ੍ਹਾਂ ਕਿਹਾ ਕਿ ਮੈਂ ਇਸ ’ਚ ਇਹ ਵੀ ਲਿਖਿਆ ਹੈ ਕਿ ਜੇ ਪਾਰਟੀ ਨੂੰ ਕਿਸੇ ਹੋਰ ਮਾਮਲੇ ਦਾ ਜਵਾਬ ਚਾਹੀਦਾ ਹੈ ਤਾਂ ਮੈਂ ਉਹ ਵੀ ਲਿਖਤੀ ਰੂਪ ’ਚ ਦੇਵਾਂਗਾ। ਜੋ ਵੀ ਮੈਨੂੰ ਯਾਦ ਸੀ, ਜੋ ਵੀ ਮੈਂ ਸੋਚ ਸਕਦਾ ਸੀ, ਮੈਂ ਉਸ ਨੂੰ ਲਿਖ ਦਿੱਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬੱਚਿਆਂ ਨੂੰ ਲੱਗੀਆਂ ਮੌਜਾਂ, 14 ਫਰਵਰੀ ਨੂੰ ਛੁੱਟੀ ਦਾ ਐਲਾਨ
NEXT STORY