ਮੁੰਬਈ (ਏਜੰਸੀ) - ਅਦਾਕਾਰ ਗੋਵਿੰਦਾ ਹਾਲ ਹੀ ਵਿੱਚ ਆਪਣੀ ਫਿਲਮ 'ਰੂਪਾ' ਦੀ ਸਹਿ-ਕਲਾਕਾਰ ਰਾਣੀ ਸਵਰਨਕਰ ਦੇ ਨਾਲ ਮਸ਼ਹੂਰ ਲਾਲਬਾਗਚਾ ਰਾਜਾ ਪੰਡਾਲ ਵਿੱਚ ਨਜ਼ਰ ਆਉਣ ਤੋਂ ਬਾਅਦ ਸੁਰਖੀਆਂ ਵਿੱਚ ਹਨ। ਇਸ ਖਾਸ ਮੌਕੇ 'ਤੇ ਦੋਵਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਗਈਆਂ, ਜਿਸ ਤੋਂ ਬਾਅਦ ਪ੍ਰਸ਼ੰਸਕਾਂ ਤੇ ਆਨਲਾਈਨ ਯੂਜ਼ਰਸ ਵਿਚਾਲੇ ਮੁੜ ਤੋਂ ਉਨ੍ਹਾਂ ਦੇ ਰਿਸ਼ਤੇ ਨੂੰ ਲੈ ਕੇ ਅਟਕਲਾਂ ਲਗਾਈਆਂ ਜਾਣ ਲੱਗੀਆਂ।
ਇਹ ਵੀ ਪੜ੍ਹੋ: ਭਾਰਤ ਆਇਆ ਦੁਨੀਆ ਦਾ ਸਭ ਤੋਂ ਮਸ਼ਹੂਰ ਯੂਟਿਊਬਰ MrBeast, ਪਤਨੀ ਨਾਲ ਕੀਤੇ ਤਾਜ ਮਹਿਲ ਦੇ ਦੀਦਾਰ
ਮੀਡੀਆ ਨਾਲ ਗੱਲਬਾਤ ਕਰਦਿਆਂ, ਗੋਵਿੰਦਾ ਨੇ ਇਸ ਚਰਚਿਤ ਮੁਲਾਕਾਤ ਅਤੇ ਉਸ 'ਤੇ ਮਿਲ ਰਹੀਆਂ ਪ੍ਰਤੀਕਿਰਿਆ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ, "ਮੈਂ ਆਪਣੀ ਫਿਲਮ 'ਰੂਪਾ' ਲਈ ਪ੍ਰਾਰਥਨਾ ਕਰਨ ਵਾਸਤੇ ਲਾਲਬਾਗਚਾ ਗਿਆ ਸੀ। ਇਸ ਤੋਂ ਪਹਿਲਾਂ, ਮੈਂ ਕਰਿਸ਼ਮਾ ਕਪੂਰ ਨਾਲ ਮੰਦਰਾਂ ਵਿੱਚ ਗਿਆ ਸੀ ਅਤੇ ਇਹ ਮੇਰੇ ਲਈ ਸ਼ੁਭ ਸਾਬਤ ਹੋਇਆ ਸੀ। ਮੇਰੀਆਂ ਫਿਲਮਾਂ ਬਹੁਤ ਹਿੱਟ ਰਹੀਆਂ ਸਨ। ਮੈਂ ਰਵੀਨਾ ਟੰਡਨ ਨਾਲ ਵੀ ਗਿਆ ਸੀ ਅਤੇ ਹੁਣ ਰਾਣੀ ਸਵਰਨਕਰ ਨਾਲ ਗਿਆ ਹਾਂ। ਮੈਂ ਪ੍ਰਾਰਥਨਾ ਕੀਤੀ ਕਿਉਂਕਿ ਮੈਂ ਲੰਬੇ ਸਮੇਂ ਬਾਅਦ ਦੁਬਾਰਾ ਕੰਮ ਸ਼ੁਰੂ ਕਰ ਰਿਹਾ ਹਾਂ।"
ਇਹ ਵੀ ਪੜ੍ਹੋ: 'ਗਟਰ ਸ਼ੋਅ ਨੂੰ ਬੰਦ ਕਰੋ'; ਸਲਮਾਨ ਖਾਨ 'ਤੇ ਭੜਕੇ ਕਾਮੇਡੀਅਨ ਸੁਨੀਲ ਪਾਲ, ਕਿਹਾ- ਸ਼ਰਮ ਆਉਣੀ ਚਾਹੀਦੀ ਹੈ
ਆਪਣੀ ਨਿੱਜੀ ਜ਼ਿੰਦਗੀ ਬਾਰੇ ਫੈਲੀਆਂ ਅਫਵਾਹਾਂ ਦਾ ਜਵਾਬ ਦਿੰਦੇ ਹੋਏ, ਗੋਵਿੰਦਾ ਨੇ ਕਿਹਾ ਕਿ ਮੈਂ ਕਦੇ ਵੀ ਆਪਣੇ ਕੰਮ ਤੋਂ ਇਲਾਵਾ ਕਿਸੇ ਹੋਰ ਚੀਜ਼ 'ਤੇ ਧਿਆਨ ਨਹੀਂ ਦਿੱਤਾ। ਇਹ ਉਨ੍ਹਾਂ ਦੇ ਖਿਲਾਫ ਇੱਕ ਯੋਜਨਾਬੱਧ ਚਾਲ ਹੈ ਤਾਂ ਜੋ ਉਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰ ਤੋਂ ਦੂਰ ਕੀਤਾ ਜਾ ਸਕੇ ਅਤੇ ਉਨ੍ਹਾਂ ਦੀ ਇਮੇਜ ਖਰਾਬ ਕੀਤੀ ਜਾ ਸਕੇ। ਗੋਵਿੰਦਾ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਕਿਸੇ ਲਈ ਵੀ ਚਰਚਾ ਦਾ ਵਿਸ਼ਾ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ, "ਇਹ ਕਿਸੇ ਲਈ ਵੀ ਚਰਚਾ ਦਾ ਵਿਸ਼ਾ ਨਹੀਂ ਹੈ... ਭਾਵੇਂ ਕੋਈ ਅਫੇਅਰ (ਸੰਬੰਧ) ਹੀ ਕਿਉਂ ਨਾ ਹੋਵੇ। ਮੈਂ ਕੰਮ ਕਰ ਰਿਹਾ ਹਾਂ ਅਤੇ ਇੱਕ ਪੇਸ਼ੇਵਰ ਰਿਸ਼ਤਾ ਕਾਇਮ ਰੱਖ ਰਿਹਾ ਹਾਂ।"
ਇਹ ਵੀ ਪੜ੍ਹੋ: ਇਹ ਹੁੰਦੈ 'ਚਟ ਮੰਗਣੀ ਪਟ ਵਿਆਹ' ! ਅਚਾਨਕ ਹੀ ਬਣ ਗਈ 'ਗੱਲ', Big B ਨੇ ਸੁਣਾਇਆ ਦਿਲਚਸਪ ਕਿੱਸਾ
ਦੱਸ ਦੇਈਏ ਕਿ ਇਸ ਹਫ਼ਤੇ ਦੇ ਸ਼ੁਰੂ ਵਿੱਚ, ਗੋਵਿੰਦਾ ਨੇ ਮੁੰਬਈ ਵਿੱਚ ਮਸ਼ਹੂਰ ਲਾਲਬਾਗਚਾ ਰਾਜਾ ਦੇ ਦਰਸ਼ਨ ਕੀਤੇ, ਜਿੱਥੇ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਸਹਿ-ਕਲਾਕਾਰ ਰਾਣੀ ਸਵਰਨਕਰ ਵੀ ਮੌਜੂਦ ਸੀ। ਇਸ ਤੋਂ ਪਹਿਲਾਂ, ਅਮਰੀਕਾ ਤੋਂ ਵਾਪਸ ਆਉਣ ਤੋਂ ਬਾਅਦ ਉਹ ਗਣੇਸ਼ ਚਤੁਰਥੀ ਦੇ ਜਸ਼ਨਾਂ ਵਿੱਚ ਆਪਣੇ ਪਰਿਵਾਰ ਨਾਲ ਵੀ ਸ਼ਾਮਲ ਹੋਏ ਸਨ। ਗੋਵਿੰਦਾ ਨੇ ਆਪਣੇ ਬੱਚਿਆਂ, ਟੀਨਾ ਅਤੇ ਯਸ਼ਵਰਧਨ ਨਾਲ ਜਸ਼ਨਾਂ ਵਿੱਚ ਹਿੱਸਾ ਲਿਆ ਅਤੇ ਗਣਪਤੀ ਦਰਸ਼ਨ ਦੌਰਾਨ ਪ੍ਰਾਰਥਨਾ ਕੀਤੀ। ਗੋਵਿੰਦਾ ਫਿਲਮ 'ਰੂਪਾ' ਵਿੱਚ ਨਵੀਂ ਅਦਾਕਾਰਾ ਰਾਣੀ ਸਵਰਨਕਾਰ ਨਾਲ ਨਜ਼ਰ ਆਉਣਗੇ।
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰ ਦੀ ਵਿਗੜੀ ਸਿਹਤ ! ICU 'ਚ ਕਰਾਇਆ ਗਿਆ ਭਰਤੀ, ਭੈਣ ਨੇ ਪੋਸਟ ਸ਼ੇਅਰ ਕਰ ਮੰਗੀ ਮਦਦ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਭਾਰਤ ਆਇਆ ਦੁਨੀਆ ਦਾ ਸਭ ਤੋਂ ਮਸ਼ਹੂਰ ਯੂਟਿਊਬਰ MrBeast, ਪਤਨੀ ਨਾਲ ਕੀਤੇ ਤਾਜ ਮਹਿਲ ਦੇ ਦੀਦਾਰ
NEXT STORY