ਲਾਸ ਏਂਜਲਸ (ਬਿਊਰੋ)– 63ਵੇਂ ਗ੍ਰੈਮੀ ਐਵਾਰਡਸ ਦਾ ਐਲਾਨ ਹੋ ਗਿਆ ਹੈ। ਇਸ ਸਾਲ ਐਵਾਰਡ ਦਾ ਆਯੋਜਨ ਲਾਸ ਏਂਜਲਸ ਕਨਵੈਂਸ਼ਨ ਸੈਂਟਰ ’ਚ ਹੋਇਆ ਹੈ। ਕੋਵਿਡ-19 ਮਹਾਮਾਰੀ ਕਾਰਨ ਇਸ ਸਮਾਰੋਹ ਦਾ ਆਯੋਜਨ ਇਸ ਸਾਲ ਦੇਰ ਨਾਲ ਹੋਇਆ ਹੈ। ਇਹ ਐਵਾਰਡ ਸ਼ੋਅ 31 ਜਨਵਰੀ ਨੂੰ ਹੋਣ ਵਾਲਾ ਸੀ। ਜੇਤੂਆਂ ਦਾ ਐਲਾਨ ਹੋ ਗਿਆ ਹੈ ਤੇ ਇਸ ਵਾਰ ਬਿਓਂਸੇ ਨੇ ਇਤਿਹਾਸ ਰੱਚ ਦਿੱਤਾ ਹੈ। ਬਿਓਂਸੇ ਨੇ 28ਵੀਂ ਵਾਰ ਗ੍ਰੈਮੀ ਜਿੱਤਿਆ ਹੈ। ਉਹ ਪਹਿਲੀ ਮਹਿਲਾ ਗਾਇਕਾ ਹੈ, ਜਿਸ ਨੇ ਲਗਾਤਾਰ 28ਵੀਂ ਵਾਰ ਇਹ ਐਵਾਰਡ ਆਪਣੇ ਨਾਂ ਕੀਤਾ ਹੈ। ਇਸ ਵਾਰ ਬਿਓਂਸੇ ਨੇ ਦੋ ਗ੍ਰੈਮੀ ਐਵਾਰਡ ਜਿੱਤੇ ਹਨ।
ਇਹ ਰਹੀ ਜੇਤੂਆਂ ਦੀ ਸੂਚੀ–
ਬੈਸਟ ਪਰਫਾਰਮੈਂਸ : ‘ਬਲੈਕ ਪਰੇਡ’ ਬਿਓਂਸੇ
ਬੈਸਟ ਪੌਪ ਵੋਕਲ ਐਲਬਮ : ‘ਫਿਊਚਰ ਨੋਸਟੈਲਜੀਆ’ ਡੁਆ ਲਿਪਾ
ਬੈਸਟ ਰੈਪ ਸੌਂਗ : ‘ਸੈਵੇਜ’ ਮੇਗਨ ਥੀ ਸਟੈਲੀਅਨ, ਫੀਚਰਿੰਗ ਬਿਓਂਸੇ
ਸੌਂਗ ਆਫ ਦਿ ਈਅਰ : ‘ਆਈ ਕਾਂਟ ਬ੍ਰੀਥ’ ਐੱਚ. ਈ. ਆਰ., ਡਰਨਸਟ ਇਮਾਈਲ 2 ਤੇ ਟਿਆਰਾ ਥੌਮਸ
ਬੈਸਟ ਪੌਪ ਸੋਲੋ ਪਰਫਾਰਮੈਂਸ : ‘ਵਾਟਰਮੈਲਨ ਸ਼ੂਗਰ’ ਹੈਰੀ ਸਟਾਈਲਸ
ਬੈਸਟ ਕੰਟਰੀ ਐਲਬਮ : ‘ਵਾਈਲਡਕਾਰਡ’ ਮਿਰਾਂਡਾ ਲੈਂਬਰਟ
ਬੈਸਟ ਨਿਊ ਆਰਟਿਸਟ : ਮੇਗਨ ਥੀ ਸਟੈਲੀਅਨ
ਬੈਸਟ ਟ੍ਰਡੀਸ਼ਨਲ ਪੌਪ ਵੋਕਲ ਐਲਬਮ : ‘ਅਮੇਰੀਕਨ ਸਟੈਂਡਰਡ’ ਜੇਮਸ ਟੇਲਰ
ਬੈਸਟ ਡਾਂਸ/ਇਲੈਕਟ੍ਰਾਨਿਕ ਐਲਬਮ : ‘ਬੁਬਾ’ ਕਾਈਟਰਾਨਾਡਾ
ਬੈਸਟ ਰੌਕ ਐਲਬਮ : ‘ਦਿ ਨਿਊ ਐਬਨਾਰਮਲ’ ਦਿ ਸਟਰੋਕਸ
ਬੈਸਟ ਅਲਟਰਨੇਟਿਵ ਐਲਬਮ : ‘ਫੈੱਚ ਦਿ ਬੋਲਟ ਕਟਰਜ਼’ ਫਿਓਨਾ ਐੱਪਲ
ਬੈਸਟ ਪ੍ਰੋਗਰੈਸਿਵ ਆਰ ਐਂਡ ਬੀ ਐਲਬਮ : ‘ਇਟ ਇਜ਼ ਵੱਟ ਇਟ ਇਜ਼’ ਥੰਡਰਕੈਟ
ਬੈਸਟ ਰੈਪ ਐਲਬਮ : ‘ਕਿੰਗਜ਼ ਡਿਸੀਜ਼’ ਨੈਸ
ਬੈਸਟ ਜੈਜ਼ ਵੋਕਲ ਐਲਬਮ : ‘ਸੀਕ੍ਰੇਟਸ ਆਰ ਦਿ ਬੈਸਟ ਸਟੋਰੀਜ਼’ ਕਰਟ ਈਲਿੰਗ ਫੀਚਰਿੰਗ ਡਨੀਲੋ ਪੇਰੇਜ਼
ਬੈਸਟ ਜੈਜ਼ ਇੰਸਟਰੂਮੈਂਟਲ ਐਲਬਮ : ‘ਟਰਾਈਲੌਜੀ 2’ ਚਿਕ ਕੋਰੀਆ, ਕ੍ਰਿਸਟਨ ਮੈਕਬ੍ਰਿਜ ਤੇ ਬ੍ਰਾਇਨ ਬਲੇਡ
ਬੈਸਟ ਸਪੋਕਨ ਵਰਡ ਐਲਬਮ : ‘ਬਲੋਆਊਟ : ਕਰੱਪਟਿਡ ਡੈਮੋਕ੍ਰੇਸੀ, ਰਗ ਸਟੇਟ ਰਸ਼ੀਆ, ਐਂਡ ਦਿ ਰਿਚੈਸਟ, ਮੋਸਟ ਡਿਸਟ੍ਰਕਟਿਵ ਇੰਡਸਟਰੀ ਆਨ ਅਰਥ’ ਰਸ਼ੇਲ ਮੈਡੋ
ਬੈਸਟ ਕਾਮੇਡੀ ਐਲਬਮ : ‘ਬਲੈਕ ਮਿਟਜ਼ਵਾਹ’ ਟਿਫਨੀ ਹੈਡਿਸ਼
ਬੈਸਟ ਸਕੋਰ ਸਾਊਂਡ ਟਰੈਕ ਫਾਰ ਵਿਜ਼ੂਅਲ ਮੀਡੀਅਮ : ‘ਜੋਕਰ’
ਬੈਸਟ ਮਿਊਜ਼ਿਕ ਵੀਡੀਓ : ‘ਬ੍ਰਾਊਨ ਸਕਿਨ ਗਰਲ’ ਬਿਓਂਸੇ ਵਿਦ ਬਲਿਊ ਇਵੀ
ਬੈਸਟ ਮਿਊਜ਼ਿਕ ਫ਼ਿਲਮ : ‘ਲਿੰਡਾ ਰੌਂਸਡੈਟ : ਦਿ ਸਾਊਂਡ ਆਫ ਮਾਈ ਵਾਇਸ’ ਲਿੰਡਾ ਰੌਂਸਡੈਟ
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਦੱਸੋ।
3 ਕੁੜੀਆਂ ਦੇ ਪਿਤਾ ਬਣ ਪ੍ਰੇਸ਼ਾਨ ਹੋਏ ਕਾਮੇਡੀਅਨ ਕਰਮਜੀਤ ਅਨਮੋਲ
NEXT STORY