ਚੰਡੀਗੜ੍ਹ- ਪੰਜਾਬੀ ਫਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਗੁਰਲੀਨ ਚੋਪੜਾ ਇਨ੍ਹੀਂ ਦਿਨੀਂ ਆਪਣੀ ਨਵੀਂ ਵਿਆਹੁਤਾ ਜ਼ਿੰਦਗੀ ਦਾ ਆਨੰਦ ਮਾਣ ਰਹੀ ਹੈ। ਵਿਆਹ ਤੋਂ ਬਾਅਦ ਅਦਾਕਾਰਾ ਨੇ ਆਪਣਾ ਪਹਿਲਾ ਜਨਮਦਿਨ ਆਪਣੇ ਪਤੀ ਦਵਿੰਦਰ ਰੰਧਾਵਾ ਅਤੇ ਸਹੁਰੇ ਪਰਿਵਾਰ ਦੇ ਨਾਲ ਬਹੁਤ ਹੀ ਖ਼ੂਬਸੂਰਤ ਅੰਦਾਜ਼ ਵਿੱਚ ਮਨਾਇਆ ਹੈ।
ਖ਼ਾਸ ਪਲ: ਗੁਰਲੀਨ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਕੇਕ ਕੱਟਦੀ ਅਤੇ ਉਨ੍ਹਾਂ ਨੂੰ ਕੇਕ ਖੁਆਉਂਦੀ ਨਜ਼ਰ ਆ ਰਹੀ ਹੈ। ਤਸਵੀਰਾਂ ਸਾਂਝੀਆਂ ਕਰਦੇ ਹੋਏ ਉਨ੍ਹਾਂ ਲਿਖਿਆ, “ਥੈਂਕ ਯੂ ਬਾਬਾ ਜੀ ਇੱਕ ਹੋਰ ਖੂਬਸੂਰਤ ਸਾਲ ਮੇਰੀ ਜ਼ਿੰਦਗੀ ਨੂੰ ਦੇਣ ਲਈ”। ਦੱਸ ਦੇਈਏ ਕਿ ਗੁਰਲੀਨ ਨੂੰ ਆਪਣਾ ਸਹੁਰਾ ਘਰ ਅਤੇ ਪਿੰਡ ਦਾ ਮਾਹੌਲ ਬਹੁਤ ਪਸੰਦ ਆ ਰਿਹਾ ਹੈ; ਹਾਲ ਹੀ ਵਿੱਚ ਉਹ ਪਸ਼ੂਆਂ ਨੂੰ ਪੱਠੇ ਪਾਉਂਦੀ ਵੀ ਨਜ਼ਰ ਆਈ ਸੀ।
ਨਵਰਾਜ ਹੰਸ ਦੇ 'ਦਿਲ 'ਤੇ ਰਾਜ' ਕਰਦੀ ਹੈ ਇਹ ਨਿੱਕੀ ਪਰੀ; ਧੀ ਰੇਸ਼ਮ ਨਾਲ ਸਾਂਝੀ ਕੀਤੀ ਬੇਹੱਦ ਕਿਊਟ ਤਸਵੀਰ
NEXT STORY