ਮੁੰਬਈ (ਬਿਊਰੋ)– ਟੀ. ਵੀ. ਅਦਾਕਾਰ ਗੁਰਮੀਤ ਚੌਧਰੀ ਤੇ ਦੇਬੀਨਾ ਬੈਨਰਜੀ ਮਾਤਾ-ਪਿਤਾ ਬਣਨ ਵਾਲੇ ਹਨ। ਇਸ ਗੱਲ ਦੀ ਜਾਣਕਾਰੀ ਕੱਪਲ ਨੇ ਖ਼ੁਦ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ।
ਕੱਪਲ ਵਲੋਂ ਪੋਸਟ ਸਾਂਝੀ ਕਰਦਿਆਂ ਹੀ ਪ੍ਰਸ਼ੰਸਕਾਂ ਸਮੇਤ ਟੀ. ਵੀ. ਸਿਤਾਰੇ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ। ਵਿਆਹ ਤੋਂ ਲੰਮੇ ਸਮੇਂ ਬਾਅਦ ਦੋਵੇਂ ਪਹਿਲੀ ਵਾਰ ਮਾਤਾ-ਪਿਤਾ ਬਣਨਗੇ।
ਇਹ ਖ਼ਬਰ ਵੀ ਪੜ੍ਹੋ : ਨਵੀਂ ਡਰੈੱਸ ਨੂੰ ਲੈ ਕੇ ਬੁਰੀ ਤਰ੍ਹਾਂ ਟਰੋਲ ਹੋਈ ਦੀਪਿਕਾ ਪਾਦੁਕੋਣ, ਪੜ੍ਹੋ ਕੁਮੈਂਟਸ
ਮਾਤਾ-ਪਿਤਾ ਬਣਨ ਦੀ ਖ਼ੁਸ਼ੀ ਜ਼ਾਹਿਰ ਕਰਦਿਆਂ ਕੱਪਲ ਨੇ ਆਪਣੀ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ’ਚ ਦੋਵੇਂ ਕਾਲੇ ਕੱਪੜੇ ਪਹਿਨੇ ਦਿਖਾਈ ਦੇ ਰਹੇ ਹਨ। ਤਸਵੀਰ ’ਚ ਦੋਵੇਂ ਇਕੱਠੇ ਖੜ੍ਹੇ ਹਨ ਤੇ ਦੇਬੀਨਾ ਆਪਣਾ ਬੇਬੀ ਬੰਪ ਦਿਖਾਉਂਦੀ ਨਜ਼ਰ ਆ ਰਹੀ ਹੈ।
ਇਸ ਤਸਵੀਰ ਨੂੰ ਇੰਸਟਾਗ੍ਰਾਮ ’ਤੇ ਸਾਂਝਾ ਕਰਦਿਆਂ ਉਨ੍ਹਾਂ ਲਿਖਿਆ, ‘ਟੂ ਬੀਂਗ 3... ਚੌਧਰੀ ਜੂਨੀਅਰ ਆ ਰਿਹਾ ਹੈ। ਤੁਹਾਡਾ ਆਸ਼ੀਰਵਾਦ ਮੰਗ ਰਿਹਾ ਹੈ।’
ਦੱਸ ਦੇਈਏ ਕਿ ਗੁਰਮੀਤ ਤੇ ਦੇਬੀਨਾ ਨੇ ਸਾਲ 2011 ’ਚ ਵਿਆਹ ਕਰਵਾਇਆ ਸੀ। ਦੋਵਾਂ ਦੀ ਮੁਲਾਕਾਤ ਸੀਰੀਅਲ ‘ਰਾਮਾਇਣ’ ਦੇ ਸੈੱਟ ’ਤੇ ਹੋਈ ਸੀ, ਜਿਸ ’ਚ ਗੁਰਮੀਤ ਨੇ ਰਾਮ ਦੀ ਭੂਮਿਕਾ ਨਿਭਾਈ ਸੀ ਤੇ ਦੇਬੀਨਾ ਨੇ ਸੀਤਾ ਦੀ ਭੂਮਿਕਾ ਅਦਾ ਕੀਤੀ ਸੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਅਕਸ਼ੇ ਕੁਮਾਰ ਨਾਲ ਵਿਵਾਦ ਦੀਆਂ ਖ਼ਬਰਾਂ ਵਿਚਾਲੇ ਕਪਿਲ ਸ਼ਰਮਾ ਨੇ ਕੀਤਾ ਇਹ ਟਵੀਟ
NEXT STORY