ਮੁੰਬਈ : ਕਾਮੇਡੀ ਦੇ ਬਾਦਸ਼ਾਹ ਕਪਿਲ ਸ਼ਰਮਾ ਦਾ ਨਵਾਂ ਸ਼ੋਅ 'ਦੀ ਕਪਿਲ ਸ਼ਰਮਾ ਸ਼ੋਅ' ਛੇਤੀ ਹੀ ਟੀ.ਵੀ. ਦੇ ਸੋਨੀ ਚੈਨਲ 'ਤੇ ਸ਼ੁਰੂ ਹੋਣ ਜਾ ਰਿਹਾ ਹੈ। ਇਸ ਸ਼ੋਅ 'ਚ ਸੁਨੀਲ ਗਰੋਵਰ ਦਾ ਪਹਿਲਾ ਲੁੱਕ ਰਿਲੀਜ਼ ਹੋਇਆ ਹੈ। ਸੁਨੀਲ ਗਰੋਵਰ ਨੇ ਕਪਿਲ ਦੇ ਪਹਿਲੇ ਸ਼ੋਅ 'ਕਾਮੇਡੀ ਨਾਈਟ ਵਿਦ ਕਪਿਲ' 'ਚ ਕਈ ਰੋਲ ਨਿਭਾਏ ਹਨ, ਜਿਨ੍ਹਾਂ 'ਚ 'ਗੁੱਥੀ', 'ਖੈਰਾਤੀ ਲਾਲ', 'ਕਪਿਲ ਦੇ ਸਹੁਰਾ' ਦੇ ਕਿਰਦਾਰਾਂ ਨਾਲ ਦਰਸ਼ਕਾ ਦੀਆਂ ਖੂਬ ਵਾਹਵਾਹੀ ਬਟੋਰੀਆਂ ਸਨ।
ਉਨ੍ਹਾਂ ਦੀ ਕਾਮੇਡੀ ਲੋਕਾ ਨੂੰ ਹੱਸਣ ਲਈ ਮਜ਼ਬੂਰ ਕਰ ਦਿੰਦੀ ਸੀ। ਇਨ੍ਹਾਂ ਸਾਰੇ ਕਿਰਦਾਰਾ ਨੂੰ ਲੋਕਾ ਨੇ ਬਹੁਤ ਪੰਸਦ ਕੀਤਾ ਗਿਆ ਹੈ। ਦਿਲਚਸਪ ਗੱਲ ਇਹ ਹੈ ਕਿ ਸੁਨੀਲ ਗਰੋਵਰ ਨੇ ਕਪਿਲ ਦੇ ਨਵੇਂ ਸ਼ੋਅ 'ਚ ਨਿਭਾਏ ਜਾਣ ਵਾਲੇ ਆਪਣੇ ਕਿਰਦਾਰ ਦੀ ਪਹਿਲੀ ਤਸਵੀਰ ਸਾਂਝੀ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਚਿੱਟੀ ਸ਼ਰਟ' ਅਤੇ ਮੋਟਾ ਚਸ਼ਮਾ ਪਾਇਆ ਹੋਇਆ ਹੈ। ਉਨ੍ਹਾਂ ਦੇ ਨਾਲ ਸ਼ੋਅ 'ਦਾ ਇਕ ਕਰੂ ਮੈਂਬਰ ਵੀ ਹੈ। ਸੁਨੀਲ ਦੇ ਕਿਰਦਾਰ ਦਾ ਨਾਂ ਬਾਰੇ ਅਜੇ ਕੋਈ ਖੁਲਾਸਾ ਨਹੀਂ ਹੋਇਆ ਹੈ।
SHOCKED : ਪ੍ਰਿਯੰਕਾ, ਕੈਟਰੀਨਾ ਸਮੇਤ ਇਨ੍ਹਾਂ ਬਾਲੀਵੁੱਡ ਸਿਤਾਰਿਆਂ ਦੇ LOVE BITES ਨੇ ਬਟੋਰੀਆਂ ਸੁਰਖੀਆਂ! (pics)
NEXT STORY