ਮੁੰਬਈ - 17ਵੇਂ ਇੰਡੀਅਨ ਫ਼ਿਲਮ ਫੈਸਟੀਵਲ ਆਫ਼ ਮੈਲਬੌਰਨ (ਆਈ.ਐੱਫ਼.ਐੱਫ਼.ਐੱਮ.) ਦੀ ਸ਼ੁਰੂਆਤ ਸਟਾਰਜ਼ ਨਾਲ ਸਜੀ ਪ੍ਰੈੱਸ ਕਾਨਫ਼ਰੰਸ ਨਾਲ ਹੋਈ, ਜਿਸ ’ਚ ਸੁਪਰਸਟਾਰ ਰਿਸ਼ਭ ਸ਼ੈੱਟੀ ਤੇ ਦੁਲਕਰ ਸਲਮਾਨ ਦੇ ਨਾਲ ਅਦਾਕਾਰ ਵਿਜੇ ਵਰਮਾ, ਮਾਨੁਸ਼ੀ ਛਿੱਲਰ, ਸਿੰਗਰ ਨਿਖਿਤਾ ਗਾਂਧੀ ਤੇ ਡੌਲੀ ਸਿੰਘ, ਫ਼ਿਲਮਮੇਕਰ ਨਿਖਿਲ ਅਡਵਾਨੀ, ਵਿਕਰਮ ਫ਼ਡਨੀਸ, ਆਰ. ਗੌਤਮ, ਕੈਜ਼ਾਦ ਗੁਸਤਾਦ ਤੇ ਆਰ.ਐੱਸ. ਪ੍ਰਸੰਨਾ ਵੀ ਮੌਜੂਦ ਸਨ।
ਇਨ੍ਹਾਂ ਦੇ ਨਾਲ ਲਾਲਾ ਐਂਡ ਪੌਪੀ ਦੀ ਪੂਰੀ ਕਾਸਟ ਨੇ ਵੀ ਪ੍ਰੋਗਰਾਮ ’ਚ ਹਿੱਸਾ ਲਿਆ। ਇਸ ਦੌਰਾਨ ਕਲਾਕਾਰਾਂ ਤੇ ਫ਼ਿਲਮਮੇਕਰਜ਼ ਨੇ ਆਪਣੇ ਕੰਮ, ਆਈ.ਐੱਫ਼.ਐੱਫ਼.ਐੱਮ. ਨਾਲ ਆਪਣੇ ਜੋੜ, ਭਾਰਤੀ ਸਿਨੇਮਾ ’ਚ ਲਗਾਤਾਰ ਹੋ ਰਹੇ ਬਦਲਾਅ ਤੇ ਭਾਰਤੀ ਕਹਾਣੀਆਂ ’ਚ ਦੁਨੀਆ ਭਰ ਦੇ ਦਰਸ਼ਕਾਂ ਦੀ ਵਧਦੀ ਦਿਲਚਸਪੀ ਬਾਰੇ ਗੱਲਬਾਤ ਕੀਤੀ।
ਸਟਾਰ ਪਲੱਸ 'ਤੇ ਆ ਰਿਹੈ ਨਵਾਂ ਕਵਿੱਜ ਸ਼ੋਅ, ਘਰ ਬੈਠ ਕੇ ਵੀ ਜਿੱਤ ਸਕਦੇ ਹੋ ਇਨਾਮ, ਅਨਿਲ ਕਪੂਰ ਕਰਨਗੇ ਹੋਸਟ
NEXT STORY