ਮੁੰਬਈ: ਬਾਲੀਵੁੱਡ ਅਦਾਕਾਰਾ ਕਾਜੋਲ ਅੱਜ ਆਪਣਾ 46ਵਾਂ ਜਨਮ ਦਿਨ ਮਨ੍ਹਾ ਰਹੀ ਹੈ। ਇਸ ਮੌਕੇ ’ਤੇ ਉਨ੍ਹਾਂ ਨੂੰ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਵਧਾਈ ਦਿੱਤੀ ਹੈ। ਕਾਜੋਲ ਦੇ ਪਤੀ ਅਤੇ ਬਾਲੀਵੁੱਡ ਅਦਾਕਾਰ ਅਜੇ ਦੇਵਗਨ ਨੇ ਵੀ ਪਤਨੀ ਨੂੰ ਖ਼ਾਸ ਅੰਦਾਜ਼ ’ਚ ਜਨਮ ਦਿਨ ਵਿਸ਼ ਕੀਤਾ ਹੈ। ਉਨ੍ਹਾਂ ਨੇ ਟਵਿੱਟਰ ’ਤੇ ਇਕ ਬਹੁਤ ਖ਼ੂਬਸੂਰਤ ਤਸਵੀਰ ਸ਼ੇਅਰ ਕੀਤੀ ਹੈ। ਸੋਸ਼ਲ ਮੀਡੀਆ ’ਤੇ ਇਹ ਤਸਵੀਰ ਕੁਝ ਮਿੰਟਾਂ ’ਚ ਵਾਇਰਲ ਹੋ ਗਈ ਹੈ।

ਟਵਿੱਟਰ ’ਤੇ ਅਜੇ ਨੇ ਕਾਜੋਲ ਦੇ ਨਾਲ ਇਕ ਬਹੁਤ ਖ਼ੂਬਸੂਰਤ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰਾਂ ’ਚ ਕਾਜੋਲ ਅਜੇ ਦੇ ਮੋਢੇ ’ਤੇ ਸਿਰ ਰੱਖ ਕੇ ਹੱਸ ਰਹੀ ਹੈ। ਉੱਧਰ ਅਜੇ ਦੇਵਗਨ ਵੀ ਹੱਸਦੇ ਹੋਏ ਨਜ਼ਰ ਆ ਰਹੇ ਹਨ। ਅਜੇ ਨੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਕਿ ‘ਤੁਸੀਂ ਮੇਰੇ ਚਿਹਰੇ ’ਤੇ ਮੁਸਕਾਨ ਲਿਆਉਣ ’ਚ ਕੋਈ ਕਸਰ ਨਹੀਂ ਛੱਡੀ ਹੈ। ਤੁਸੀਂ ਬਹੁਤ ਸਪੈਸ਼ਲ ਹੋ ਅਤੇ ਮੈਂ ਤੁਹਾਡਾ ਜਨਮ ਦਿਨ ਵੀ ਸਪੈਸ਼ਲ ਬਣਾਉਣ ਦੀ ਪੂਰੀ ਕੋਸ਼ਿਸ਼ ਕਰਾਂਗਾ’। ਇਸ ਤਸਵੀਰ ’ਚ ਕਾਜੋਲ ਅਤੇ ਅਜੇ ਦੀ ਜੋੜੀ ਬਹੁਤ ਖ਼ੂਬ ਲੱਗ ਰਹੀ ਹੈ।

24 ਫਰਵਰੀ 1999 ਨੂੰ ਹੋਇਆ ਸੀ ਵਿਆਹ
ਵਰਣਨਯੋਗ ਹੈ ਕਿ ਲੰਬੇ ਸਮੇਂ ਤੱਕ ਫਿਲਮ ਇੰਡਸਟਰੀ ’ਚ ਕੰਮ ਕਰਨ ਤੋਂ ਬਾਅਦ ਹੁਣ ਕਾਜੋਲ ਆਪਣੇ ਪਤੀ ਅਜੇ ਦੇਵਗਨ ਦੇ ਨਾਲ ਖੁਸ਼ਹਾਲ ਜ਼ਿੰਦਗੀ ਜੀਅ ਰਹੀ ਹੈ। ਵਿਆਹ ਤੋਂ ਪਹਿਲਾਂ ਉਨ੍ਹਾਂ ਦੀ ਲਵ ਸਟੋਰੀ ਕਾਫ਼ੀ ਦਿਲਚਸਪ ਰਹੀ ਹੈ। ਚਾਰ ਸਾਲ ਤੱਕ ਡੇਟ ਕਰਨ ਤੋਂ ਬਾਅਦ 24 ਫਰਵਰੀ 1999 ਨੂੰ ਦੋਵੇਂ ਵਿਆਹ ਦੇ ਬੰਧਨ ’ਚ ਬੱਝ ਗਏ ਸਨ। ਕਾਜੋਲ ਅਨੁਸਾਰ ਉਨ੍ਹਾਂ ਨੇ ਇਕ-ਦੂਜੇ ਨਾਲ ਸੈੱਟ ’ਤੇ ਗੱਲ ਕਰਨੀ ਸ਼ੁਰੂ ਕੀਤੀ ਅਤੇ ਬਾਅਦ ’ਚ ਕਾਫੀ ਚੰਗੇ ਦੋਸਤ ਬਣ ਗਏ।
ਕਾਜੋਲ ਦਾ ਕਹਿਣਾ ਹੈ ਕਿ ਦੋਵਾਂ ’ਚੋਂ ਕਿਸੇ ਨੇ ਵੀ ਇਕ-ਦੂਜੇ ਨੂੰ ਵਿਆਹ ਲਈ ਪ੍ਰਪੋਜ਼ ਨਹੀਂ ਕੀਤਾ ਸੀ। ਉਨ੍ਹਾਂ ਅਨੁਸਾਰ 4 ਸਾਲ ਤੱਕ ਇਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਦੋਵਾਂ ਨੇ ਸਮਝਿਆ ਕਿ ਹੁਣ ਉਨ੍ਹਾਂ ਨੂੰ ਇਕ-ਦੂਜੇ ਦੇ ਨਾਲ ਰਹਿਣਾ ਚਾਹੀਦਾ ਹੈ। ਇਸ ਜੋੜੇ ਦੀ ਇਕ ਧੀ ਨਿਆਸਾ ਅਤੇ ਇਕ ਪੁੱਤਰ ਯੁੱਗ ਹੈ।
ਕਰੋੜਾਂ ਦਾ ਮਾਲਕ ਹੈ ਹਨੀ ਸਿੰਘ, ਪਤਨੀ ਸ਼ਾਲਿਨੀ ਨੇ ਹਰਜਾਨੇ ਵਜੋਂ ਮੋਟੀ ਰਕਮ ਦੀ ਕੀਤੀ ਮੰਗ
NEXT STORY