ਚੰਡੀਗੜ੍ਹ (ਬਿਊਰੋ) - ਪੰਜਾਬੀ ਗਾਇਕ ਹਰਭਜਨ ਮਾਨ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਉਨ੍ਹਾਂ ਨੇ ਆਪਣੇ ਵੱਡੇ ਭਰਾ ਨੂੰ ਯਾਦ ਕਰਦੇ ਹੋਏ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਉਨ੍ਹਾਂ ਨੇ ਆਪਣੇ ਭਰਾ ਦੀ 8ਵੀਂ ਬਰਸੀ 'ਤੇ ਭਾਵੁਕ ਪੋਸਟ ਪਾਉਂਦੇ ਲਿਖਿਆ ਹੈ, ''ਪੇਟੋਂ ਇੱਕ ਮਾਤਾ ਦਿਉਂ, ਮੁੜਕੇ ਜਨਮ ਨੀ ਲੈਣਾ ਵੀਰਾ। ਅੱਜ ਵੱਡੇ ਬਾਈ ਜਸਬੀਰ ਮਾਨ ਨੂੰ ਸਾਥੋਂ ਵਿਛੜਿਆਂ 8 ਸਾਲ ਹੋ ਗਏ ਹਨ। ਇੱਕ-ਇੱਕ ਸਾਹ 'ਚ ਹਮੇਸ਼ਾਂ ਨਾਲ ਰਹੇਗਾ ਵੱਡੇ ਵੀਰ ਭੋਲੇ।' ਹਰਭਜਨ ਮਾਨ ਦੀ ਇਸ ਪੋਸਟ 'ਤੇ ਪ੍ਰਸ਼ੰਸਕ ਵੀ ਕੁਮੈਂਟ ਕਰਕੇ ਉਨ੍ਹਾਂ ਨੂੰ ਹੌਸਲਾ ਦੇ ਰਹੇ ਹਨ।
ਦੱਸ ਦਈਏ ਕਿ ਹਰਭਜਨ ਮਾਨ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਵੱਡੇ ਭਰਾ ਦੀ ਮੌਤ ਕੈਂਸਰ ਬਿਮਾਰੀ ਕਾਰਨ ਹੋਈ ਸੀ। ਉਨ੍ਹਾਂ ਦਾ ਭਰਾ ਬਹੁਤ ਹਿੰਮਤ ਵਾਲਾ ਸੀ। ਇੱਕ ਹਾਦਸੇ 'ਚ ਉਨ੍ਹਾਂ ਦੇ ਭਰਾ ਨੇ ਆਪਣੀ ਇੱਕ ਬਾਂਹ ਗੁਆ ਦਿੱਤੀ ਸੀ ਪਰ ਫਿਰ ਵੀ ਹਿੰਮਤ ਨਾਲ ਉਨ੍ਹਾਂ ਨੇ ਕਈ ਖੇਡਾਂ ਜਿਵੇਂ ਸ਼ਾਟਪੁਟ, ਡਿਸਕਸ ਥ੍ਰੋ ਵਰਗੀ ਕਈ ਖੇਡਾਂ 'ਚ ਮੈਡਲ ਜਿੱਤੇ।
ਦੱਸ ਦਈਏ ਇਸ ਮਹੀਨੇ ਹੀ ਹਰਭਜਨ ਮਾਨ ਦੇ ਪਿਤਾ ਦੀ 5ਵੀਂ ਬਰਸੀ ਸੀ। ਉਨ੍ਹਾਂ ਨੇ ਆਪਣੇ ਪਿਤਾ ਨੂੰ ਯਾਦ ਕਰਦੇ ਹੋਏ ਭਾਵੁਕ ਪੋਸਟ ਸਾਂਝੀ ਕੀਤੀ ਸੀ। ਹਰਭਜਨ ਮਾਨ ਨੇ ਬਹੁਤ ਹੀ ਨਿੱਕੀ ਉਮਰ ਹੀ ਆਪਣੀ ਮਾਂ ਨੂੰ ਗੁਆ ਦਿੱਤਾ ਸੀ, ਜਿਸ ਕਰਕੇ ਉਨ੍ਹਾਂ ਦੇ ਪਿਤਾ ਨੇ ਹੀ ਉਨ੍ਹਾਂ ਦਾ ਪਾਲਣ-ਪੋਸ਼ਣ ਕੀਤਾ ਸੀ। ਉਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਜ਼ਿਆਦਾ ਸਮਾਂ ਆਪਣੇ ਪਿਤਾ ਨਾਲ ਹੀ ਬਿਤਾਇਆ ਹੈ। ਇਸ ਕਰਕੇ ਹਰਭਜਨ ਮਾਨ ਦੇ ਬੱਚੇ ਵੀ ਆਪਣੇ ਦਾਦੇ ਦੇ ਬਹੁਤ ਨੇੜੇ ਸਨ। ਹਰਭਜਨ ਮਾਨ ਜੋ ਕਿ ਅਕਸਰ ਹੀ ਆਪਣੇ ਪਰਿਵਾਰ ਨਾਲ ਜੁੜੀਆਂ ਯਾਦਾਂ ਨੂੰ ਪੋਸਟ ਕਰਦੇ ਰਹਿੰਦੇ ਹਨ। ਬੀਤੇ ਦਿਨ ਗਾਇਕ ਹਰਭਜਨ ਮਾਨ ਦੇ ਪਿਤਾ ਸਰਦਾਰ ਹਰਨੇਕ ਸਿੰਘ ਮਾਨ ਦੀ ਬਰਸੀ ਹੈ, ਜਿਸ ਕਰਕੇ ਗਾਇਕ ਨੇ ਆਪਣੇ ਪਿਤਾ ਨੂੰ ਯਾਦ ਕਰਦੇ ਹੋਏ ਭਾਵੁਕ ਪੋਸਟ ਪਾਈ ਹੈ।
ਹਰਭਜਨ ਮਾਨ ਨੇ ਆਪਣੇ ਪਿਤਾ ਨਾਲ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ- ‘ਬਾਪ ਮਰੇ ਸਿਰ ਨੰਗਾ ਹੁੰਦਾ, ਮੇਰੇ ਸਵਰਗਵਾਸੀ ਪਿਤਾ ਸਰਦਾਰ ਹਰਨੇਕ ਸਿੰਘ ਮਾਨ, ਅੱਜ ਉਨ੍ਹਾਂ ਦੀ 5ਵੀਂ ਬਰਸੀ ਮੌਕੇ ਯਾਦ ਕਰਦੇ ਹੋਏ। ਸਾਡੇ ਪਿਆਰੇ "ਬਾਈ ਜੀ" ਜਿਵੇਂ ਕਿ ਅਸੀਂ ਉਸਨੂੰ ਬੁਲਾਉਂਦੇ ਸੀ, ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਨੂੰ ਸਕਾਰਾਤਮਕ ਰੂਪ ਦੇਣ ਵਿਚ ਇਕ ਮਹੱਤਵਪੂਰਣ ਸਾਧਨ ਸਨ, ਅਤੇ ਅਸੀਂ ਹਰ ਰੋਜ਼ ਉਸ ਨੂੰ ਬਹੁਤ ਯਾਦ ਕਰਦੇ ਹਾਂ...।’ ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਪ੍ਰਾਥਨਾ ਵਾਲੇ ਇਮੋਜ਼ੀ ਪੋਸਟ ਕਰਕੇ ਆਪਣੀ ਹਮਦਰਦੀ ਦੇ ਰਹੇ ਹਨ।
ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਬਰਥਡੇਅ ਸੈਲੀਬ੍ਰੇਸ਼ਨ ਦੀ ਝਲਕ ਕੀਤੀ ਪ੍ਰਸ਼ੰਸਕਾਂ ਨਾਲ ਸਾਂਝੀ (ਵੀਡੀਓ)
NEXT STORY