ਚੰਡੀਗੜ੍ਹ : ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ ਪੰਜਾਬੀ ਗਾਇਕ ਅਤੇ ਕਲਾਕਾਰ ਹਰਭਜਨ ਮਾਨ ਆਪਣਾ ਗਾਣਾ 'ਇਕ-ਇਕ ਸਾਹ' ਨਾਲ ਫਿਰ ਆਪਣੇ ਚਹੇਤਿਆਂ ਦੇ ਰੂ-ਬ-ਰੂ ਹੋ ਰਿਹਾ ਹੈ। ਬੀਤੇ ਦਿਨ ਆਈ ਟੀ ਪਾਰਕ ਦੇ ਡੀ ਟੀ ਮਾਲ ਵਿਚ ਪ੍ਰੋਡਿਊਸਰ ਸੁਮਿਤ ਸਿੰਘ ਨੇ ਹਰਭਜਨ ਮਾਨ ਨਾਲ ਗਾਣਾ 'ਇਕ-ਇਕ ਸਾਹ' ਰਿਲੀਜ਼ ਕੀਤਾ। ਸਾਗਾ ਮਿਊਜ਼ਿਕ ਕੰਪਨੀ ਵਲੋਂ ਪੇਸ਼ ਇਸ ਗਾਣੇ ਵਿਚ ਪਹਿਲੀ ਵਾਰ ਯੂ ਕੇ ਬੇਸਡ ਮਿਊਜ਼ਿਕ ਹੋਵੇਗਾ। ਗੀਤ ਦੇ ਬੋਲ ਪ੍ਰੀਤ ਕੰਵਲ ਵਲੋਂ ਲਿਖੇ ਗਏ ਹਨ ਜਦਕਿ ਇਸਨੂੰ ਸੁੱਖ ਸੰਘੇੜਾ ਵਲੋਂ ਕਨੇਡਾ 'ਚ ਸ਼ੂਟ ਕੀਤਾ ਗਿਆ ਹੈ। ਮਾਨ ਨੇ ਆਸ ਪ੍ਰਗਟ ਕੀਤੀ ਹੈ ਕਿ ਹੋਰ ਗਾਣਿਆਂ ਵਾਂਗ ਇਸ ਗਾਣੇ ਨੂੰ ਵੀ ਸਰੋਤੇ ਭਰਪੂਰ ਪਿਆਰ ਦੇਣਗੇ।
ਪੰਜਾਬੀ ਸਿਨੇਮਾ ਦੀ ਗੱਲ ਕਰਦਿਆਂ ਮਾਨ ਨੇ ਕਿਹਾ ਕਿ ਸਾਲ 2015 'ਚ ਪੰਜਾਬੀ ਸਿਨੇਮਾ ਨੇ ਦਰਸ਼ਕਾਂ ਨੂੰ ਲਗਭਗ ਹਰ ਤਰ੍ਹਾਂ ਦੀਆਂ ਫਿਲਮਾਂ ਦਿੱਤੀਆਂ ਹਨ। ਦਰਸ਼ਕ ਵੀ ਕਾਮੇਡੀ ਤੋਂ ਹਟ ਕੇ ਕੁਝ ਵੱਖਰੀ ਤਰ੍ਹਾਂ ਦੀਆਂ ਫਿਲਮਾਂ ਦੀ ਮੰਗ ਕਰਦੇ ਹਨ। ਇਸੇ ਕਰਕੇ ਉਨ੍ਹਾਂ ਦੀਆਂ ਫਿਲਮਾਂ 'ਗੱਦਾਰ' ਅਤੇ 'ਹਾਣੀ' ਨੂੰ ਕਾਫੀ ਹੁੰਗਾਰਾ ਮਿਲਿਆ ਸੀ। ਉਨ੍ਹਾਂ ਦੱਸਿਆ ਕਿ ਉਹ ਜਲਦੀ ਹੀ ਫਿਲਮ 'ਸਾਡੇ ਸੀ ਐੱਮ ਸਾਹਿਬ' ਲੈ ਕੇ ਆ ਰਹੇ ਹਨ ਜੋ ਰਾਜਨੀਤੀ 'ਤੇ ਕੇਂਦਰਿਤ ਹੈ। ਇਹ ਇਕ ਐਕਸ਼ਨ ਫਿਲਮ ਵੀ ਹੈ। ਇਸਤੋਂ ਇਲਾਵਾ ਉਨ੍ਹਾਂ ਦੀਆਂ ਦੋ ਹੋਰ ਫਿਲਮਾਂ 'ਮਿੱਤਰਾਂ ਦੀ ਮੋਟਰ' ਜੋ ਅਮਿਤੋਜ ਮਾਨ ਨਾਲ ਹੈ ਅਤੇ ਇਕ ਹੋਰ ਜੋ ਮਨਮੋਹਨ ਸਿੰਘ ਨਾਲ ਹੈ, ਵੀ ਆ ਰਹੀਆਂ ਹਨ। ਉਹ ਆਪਣੇ ਭਰਾ ਗੁਰਸੇਵਕ ਮਾਨ ਨਾਲ ਐਲਬਮ 'ਸਤਰੰਗੀ ਪੀਂਘ' ਦਾ ਤੀਸਰਾ ਅਡੀਸ਼ਨ ਵੀ ਲੈ ਕੇ ਆ ਰਹੇ ਹਨ।
ਤਸਵੀਰਾਂ ਤੇ ਵੀਡੀਓ 'ਚ ਦੇਖੋ 2015 ਦੀਆਂ ਉਹ ਹੌਟ ਅਤੇ ਸੈਕਸੀ ਅਭਿਨੇਤਰੀਆਂ, ਜਿਨ੍ਹਾਂ ਨੇ ਕੀਤੇ ਲੱਖਾਂ ਲੋਕਾਂ ਦੀਵਾਨੇ
NEXT STORY