ਜਲੰਧਰ (ਬਿਊਰੋ) - ਪੰਜਾਬੀ ਗਾਇਕ ਤੇ ਅਦਾਕਾਰ ਹਰਭਜਨ ਮਾਨ ਵਾਂਗ ਉਨ੍ਹਾਂ ਦੀ ਧਰਮ ਪਤਨੀ ਹਰਮਨ ਮਾਨ ਵੀ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਨੂੰ ਆਪਣੇ ਪ੍ਰਸ਼ੰਸਕਾਂ ਨਾਲ ਸਾਂਝਾ ਕਰਦੀ ਰਹਿੰਦੀ ਹੈ। ਬੀਤੇ ਕੁਝ ਦਿਨ ਪਹਿਲਾ ਹਰਮਨ ਤੇ ਹਰਭਜਨ ਮਾਨ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਸਨ, ਜਿਨ੍ਹਾਂ ਨੂੰ ਲੈ ਕੇ ਲੋਕਾਂ ਨੇ ਉਨ੍ਹਾਂ ਨੂੰ ਟਰੋਲ ਵੀ ਕੀਤਾ ਸੀ।
ਦਰਅਸਲ, ਹਰਭਜਨ ਮਾਨ ਤੇ ਹਰਮਨ ਮਾਨ ਨੂੰ ਸੋਸ਼ਲ ਮੀਡੀਆ 'ਤੇ ਨਫ਼ਰਤ ਕਰਨ ਵਾਲੇ ਇੱਕ ਸ਼ਖਸ ਦਾ ਸਾਹਮਣਾ ਕਰਨਾ ਪਿਆ ਪਰ ਜਿਸ ਖੂਬਸੂਰਤੀ ਨਾਲ ਹਰਮਨ ਨੇ ਇਸ ਨੂੰ ਸੰਭਾਲਿਆ, ਉਹ ਕਾਬਿਲੇ ਤਾਰੀਫ਼ ਸੀ। ਹਰਮਨ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਹਰਮਨ ਤੇ ਹਰਭਜਨ ਦੀ ਤਸਵੀਰ 'ਤੇ ਇੱਕ ਸ਼ਖਸ ਨੇ ਕੁਮੈਂਟ ਕੀਤਾ "ਬੁੱਢਾ ਬੁੱਢੀ"।
ਹਰਮਨ ਨੇ ਪੋਸਟ ਸ਼ੇਅਰ ਕਰਦਿਆਂ ਲਿਖਿਆਂ, "ਸਾਡੀ ਇਸ ਪੋਸਟ 'ਤੇ ਇਸ ਸ਼ਖਸ ਨੇ ਇਹ ਕੁਮੈਂਟ ਕੀਤਾ। ਮੈਂ ਇੱਕ ਗੱਲ ਸਾਫ਼ ਕਰ ਦੇਣਾ ਚਾਹੁੰਦੀ ਹਾਂ ਕਿ ਸਮੇਂ ਦੇ ਨਾਲ ਸਾਡੀ ਉਮਰ ਵਧ ਰਹੀ ਹੈ ਤੇ ਇਸ ਦੇ ਲਈ ਅਸੀਂ ਹਰਗਿਜ਼ ਕਿਸੇ ਕੋਲੋਂ ਮੁਆਫ਼ੀ ਨਹੀਂ ਮੰਗਾਂਗੇ ਕਿਉਂਕਿ ਸਾਨੂੰ ਪਤਾ ਹੈ ਕਿ ਇੱਥੇ ਤੱਕ ਪਹੁੰਚਣ ਲਈ ਅਸੀਂ ਕਿੰਨੀ ਮਿਹਨਤ ਕੀਤੀ ਹੈ।"
ਦੱਸ ਦਈਏ ਕਿ ਹੁਣ ਹਰਮਨ ਮਾਨ ਨੇ ਆਪਣੀ ਧੀ ਨਾਲ ਬਹੁਤ ਹੀ ਪਿਆਰੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਬਹੁਤ ਪਸੰਦ ਕੀਤਾ ਜਾ ਰਿਹਾ ਹੈ।
ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਹਰਮਨ ਮਾਨ ਨੇ ਲਿਖਿਆ ਕਿ 'ਮਿਸਿੰਗ ਮਾਈ ਬੇਬੀ ਗਰਲ।' ਇੱਕ ਤਸਵੀਰ 'ਚ ਦੋਵੇਂ ਮਾਵਾਂ ਧੀਆਂ ਮਿਰਰ 'ਚ ਸੈਲਫੀ ਲੈਂਦੀਆਂ ਨਜ਼ਰ ਆ ਰਹੀਆਂ ਹਨ। ਜਦੋਂਕਿ ਇੱਕ ਹੋਰ ਤਸਵੀਰ 'ਚ ਦੋਵੇਂ ਆਪਣੇ ਹੱਥਾਂ ਨੂੰ ਦਿਖਾਉਂਦੀਆਂ ਵਿਖਾਈ ਦੇ ਰਹੀਆਂ ਹਨ।
ਇਸ ਤੋਂ ਇਲਾਵਾ ਹਰਮਨ ਕੌਰ ਨੇ ਬਿਨਾਂ ਕਿਸੇ ਮੇਕਅੱਪ ਦੇ ਆਪਣੇ ਜਿੰਮ ਵਾਲਾ ਲੁੱਕ ਸਾਰਿਆਂ ਨਾਲ ਸਾਂਝਾ ਕੀਤਾ ਸੀ। ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸ਼ੇਅਰ ਕੀਤੀ, ਜਿਸ 'ਚ ਉਹ ਜਿੰਮ 'ਚ ਵਰਕਆਊਟ ਕਰਦੇ ਨਜ਼ਰ ਆ ਰਹੇ ਸਨ।
ਉਨ੍ਹਾਂ ਦਾ ਇਹ ਅੰਦਾਜ਼ ਪ੍ਰਸ਼ੰਸਕਾਂ ਨੂੰ ਕਾਫ਼ੀ ਪਸੰਦ ਆਇਆ ਹੈ। ਇਸ ਪੋਸਟ 'ਤੇ ਹਰਮਨ ਦੇ ਪਤੀ ਹਰਭਜਨ ਮਾਨ ਨੇ ਕੁਮੈਂਟ ਕਰ ਹਰਮਨ ਦਾ ਹੌਸਲਾ ਵਧਾਇਆ ਹੈ। ਹਰਭਜਨ ਮਾਨ ਨੇ ਆਪਣੀ ਪਤਨੀ ਦੇ ਵੀਡੀਓ 'ਤੇ ਕੁਮੈਂਟ ਕੀਤਾ, "ਤੇਰੇ ਉੱਤੇ ਮਾਣ ਹੈ।"
ਮਾਧੁਰੀ ਦੀਕਸ਼ਿਤ ਨੇ ਆਲੀਆ ਭੱਟ ਦੇ ਹੋਣ ਵਾਲੇ ਬੱਚੇ ਲਈ ਭੇਜਿਆ ਤੋਹਫ਼ਾ, ਨੀਤੂ ਕਪੂਰ ਨੇ ਕਿਹਾ- ‘ਬੇਹੱਦ ਖ਼ਾਸ’
NEXT STORY