ਚੰਡੀਗੜ੍ਹ (ਬਿਊਰੋ)-ਪੰਜਾਬੀ ਗਾਇਕ ਹਰਦੀਪ ਗਰੇਵਾਲ ਜੋ ਕਿ ਆਪਣੀ ਨਵੀਂ ਫ਼ਿਲਮ 'ਤੁਣਕਾ ਤੁਣਕਾ' ਕਰਕੇ ਸੋਸ਼ਲ ਮੀਡੀਆ ਉੱਤੇ ਚਰਚਾ ਚ ਬਣੇ ਹੋਏ ਨੇ। ਉਹ ਆਪਣੇ ਸੋਸ਼ਲ ਮੀਡੀਆ ਉੱਤੇ ਇੱਕ ਤੋਂ ਬਾਅਦ ਇੱਕ ਕਰਕੇ ਆਪਣੀ ਲੁੱਕ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਨੇ। ਇਸ ਫ਼ਿਲਮ ਦੇ ਲਈ ਉਨ੍ਹਾਂ ਨੇ ਆਪਣੇ ਵਜ਼ਨ ਘੱਟ ਕੀਤਾ ਹੈ।
ਉਨ੍ਹਾਂ ਨੇ ਆਪਣੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ -'16 july,2021 ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋ ਰਹੀ ਸਾਡੀ ਫ਼ਿਲਮ “ਤੁਣਕਾ ਤੁਣਕਾ” ਦਾ ਦੂਸਰਾ ਪੋਸਟਰ ਸੇਅਰ ਕਰ ਰਿਹਾਂ। ਪੋਸਟਰ ਦੇਖਕੇ ਤੁਹਾਡੇ ਕਈਆਂ ਦੇ ਮਨ ‘ਚ ਸ਼ਾਇਦ ਇਹ ਸਵਾਲ ਆਵੇ ਕਿ ਇਹ ਕਿਵੇਂ ਤੇ ਕਦੋਂ ਹੋਇਆ। ਹਰ ਸਵਾਲ ਦਾ ਜਵਾਬ ਸਾਡੇ ਕੋਲ ਹੈ,ਬੱਸ ਦਵਾਂਗੇ ਹੌਲੀ ਹੌਲੀ। ਬੱਸ ਪਰਮਾਤਮਾ ਦੇ ਆਸਰੇ ਤੁਰੇ ਸੀ ਤੇ ਤੁਰਦੇ ਰਹਾਂਗੇ। ਸਾਥ ਬਣਾਈ ਰੱਖਿੳ । ਨੋਟ: ਇਹ ਤਸਵੀਰ ਜੂਨ 2017 ਦੀ ਹੈ ਤੇ ਇਸ ਵਿੱਚ ਮੇਰਾ ਭਾਰ 55 ਕਿੱਲੋ ਹੈ’। ਇਸ ਤੋਂ ਬਾਅਦ ਉਨ੍ਹਾਂ ਨੇ ਇੱਕ ਹੋਰ ਤਸਵੀਰ ਸਾਂਝੀ ਕੀਤੀ ਹੈ। ਜਿਸ ਚ ਉਨ੍ਹਾਂ ਦੀ ਲੁੱਕ ਦੇਖਕੇ ਹਰ ਕੋਈ ਹੈਰਾਨ ਹੋ ਰਿਹਾ ਹੈ । ਇਸ ਫ਼ਿਲਮ ਨੂੰ ਲੈ ਕੇ ਪ੍ਰਸ਼ੰਸਕ ਵੀ ਕਾਫੀ ਉਤਸੁਕ ਹਨ।
'ਤੁਣਕਾ ਤੁਣਕਾ' ਫ਼ਿਲਮ ਨੇ ਸਾਲ 2020 ‘ਚ 7 ਇੰਟਰਨੈਸ਼ਨਲ ਅਵਾਰਡ ਜਿੱਤੇ ਨੇ। ਇਹ ਫ਼ਿਲਮ 16 ਜੁਲਾਈ ਨੂੰ ਸਿਨੇਮਾ ਘਰਾਂ ਦੀ ਰੌਣਕ ਬਣੇਗੀ। ਇਸ ਫ਼ਿਲਮ ਨੂੰ ਪੀਟੀਸੀ ਮੋਸ਼ਨ ਪਿਕਚਰਸ ਅਤੇ ਗਲੋਬ ਮੂਵੀਜ਼ ਵੱਲੋਂ ਦੁਨੀਆਂ ਭਰ ‘ਚ ਡਿਸਟ੍ਰੀਬਿਊਟ ਕੀਤਾ ਜਾ ਜਾਵੇਗਾ। ਦੱਸ ਦਈਏ ਅਭਿਨੈ ਦੀ ਸ਼ੁਰੂਆਤ ਕਰਨ ਤੋਂ ਇਲਾਵਾ ਹਰਦੀਪ ਗਰੇਵਾਲ ਨੇ ਸਕ੍ਰੀਨ ਪਲੇ ਅਤੇ ਫ਼ਿਲਮ ਦੇ ਡਾਇਲਾਗਸ ਵੀ ਲਿਖੇ ਹਨ। ਜੇ ਡੈਵਿਨ ਵੱਲੋਂ ਫ਼ਿਲਮ ਦੀ ਸਟੋਰੀ ਲਿਖੀ ਗਈ ਹੈ। ਗੈਰੀ ਖਟਰਾਓ ਵਾਲੋਂ ਫ਼ਿਲਮ ਨੂੰ ਤਿਆਰ ਕੀਤਾ ਗਿਆ ਹੈ।
ਮਨੀਸ਼ ਮਲਹੋਤਰਾ ਸਮੇਤ ਚੋਟੀ ਦੇ ਫੈਸ਼ਨ ਡਿਜ਼ਾਈਨਰਾਂ ਨੂੰ ਈ. ਡੀ. ਨੇ ਭੇਜੇ ਸੰਮਨ, ਸੁਖਪਾਲ ਖਹਿਰਾ ਨਾਲ ਜੁੜੀਆਂ ਤਾਰਾਂ
NEXT STORY