ਨਵੀਂ ਦਿੱਲੀ- ਹੈਰੀ ਪੋਟਰ ਸੀਰੀਜ਼ 'ਚ ਆਪਣੇ ਕਿਰਦਾਰ ਨਾਲ ਦੁਨੀਆ ਭਰ 'ਚ ਮਸ਼ਹੂਰ ਹੋਏ ਰੁਪਰਟ ਗ੍ਰਿੰਟ ਕਈ ਸਾਲਾਂ ਤੋਂ ਅਦਾਲਤ 'ਚ ਕਾਨੂੰਨੀ ਲੜਾਈ ਲੜ ਰਹੇ ਸਨ ਜੋ ਟੈਕਸ ਨਾਲ ਜੁੜੀ ਸੀ। ਹੁਣ, ਕਈ ਸਾਲਾਂ ਦੇ ਸਬੂਤਾਂ ਅਤੇ ਗਵਾਹਾਂ ਤੋਂ ਬਾਅਦ, ਅਦਾਲਤ ਨੇ ਫ਼ੈਸਲਾ ਕੀਤਾ ਹੈ ਕਿ ਅਦਾਕਾਰ ਨੂੰ ਬੀਬੀਸੀ ਦੇ ਅਨੁਸਾਰ 1.8 ਮਿਲੀਅਨ ਪੌਂਡ (18.34 ਕਰੋੜ ਰੁਪਏ) ਦਾ ਟੈਕਸ ਅਦਾ ਕਰਨਾ ਹੋਵੇਗਾ।ਇਹ ਮਾਮਲਾ ਐਚ.ਐਮ ਰੈਵੇਨਿਊ ਅਤੇ ਕਸਟਮ ਕੰਪਨੀ ਨਾਲ ਸਬੰਧਤ ਹੈ। ਦਰਅਸਲ, ਇਸ ਕਾਨੂੰਨੀ ਲੜਾਈ ਵਿੱਚ, ਟੈਕਸ ਸਾਲ 2011-12 ਦੇ ਰਿਟਰਨ ਦੀ ਜਾਂਚ ਕਰਨ ਤੋਂ ਬਾਅਦ, ਅਦਾਕਾਰ ਨੂੰ ਪੈਸੇ ਅਦਾ ਕਰਨ ਦੇ ਆਦੇਸ਼ ਦਿੱਤੇ ਗਏ ਹਨ।
ਮਾਮਲਾ ਟੈਕਸ ਭੁਗਤਾਨ ਨਾਲ ਹੈ ਜੁੜਿਆ
36 ਸਾਲਾ ਅਦਾਕਾਰ ਦੇ ਵਕੀਲ ਨੇ ਆਪਣੀ ਅਪੀਲ 'ਚ ਕਿਹਾ ਕਿ ਉਸ ਨੇ ਇਕ ਕੰਪਨੀ ਤੋਂ ਮਿਲੇ ਧਨ ਦੀ ਸਹੀ ਵਰਤੋਂ ਕੀਤੀ ਅਤੇ ਪੂੰਜੀ ਸੰਪਤੀਆਂ 'ਚ ਨਿਵੇਸ਼ ਕੀਤਾ। ਹਾਲਾਂਕਿ, ਰਿਪੋਰਟ ਵਿੱਚ ਅੱਗੇ ਕਿਹਾ ਗਿਆ ਹੈ ਕਿ ਅਦਾਲਤ ਵਿੱਚ ਜੱਜ ਨੇ ਗ੍ਰਿੰਟ ਦੀ ਦਲੀਲ ਨੂੰ ਰੱਦ ਕਰ ਦਿੱਤਾ।ਜ਼ਿਕਰਯੋਗ ਹੈ ਕਿ ਗ੍ਰਿੰਟ ਨੂੰ ਇੱਕ ਕੰਪਨੀ ਤੋਂ 4.5 ਮਿਲੀਅਨ ਪੌਂਡ ਮਿਲੇ ਸਨ। ਇਹ ਕੰਪਨੀ ਅਦਾਕਾਰ ਦੇ ਕਾਰੋਬਾਰੀ ਮਾਮਲਿਆਂ ਤੋਂ ਲੈ ਕੇ ਹਰ ਤਰ੍ਹਾਂ ਦਾ ਰਿਕਾਰਡ ਰੱਖਣ ਦਾ ਕੰਮ ਕਰਦੀ ਹੈ।
ਅਦਾਲਤ ਦੇ ਅਨੁਸਾਰ, ਅਦਾਕਾਰ ਵੱਲੋਂ ਹੋਈਆਂ ਹਨ ਕੁਝ ਗ਼ਲਤੀਆਂ
ਪਰ HMRC ਨੇ ਦਲੀਲ ਦਿੱਤੀ ਕਿ ਪੈਸੇ ਨੂੰ ਟੈਕਸ ਨਾਲ ਵੰਡਿਆ ਜਾਣਾ ਚਾਹੀਦਾ ਸੀ ਅਤੇ ਜਾਂਚ ਤੋਂ ਬਾਅਦ ਗ੍ਰਿੰਟ ਨੂੰ ਦੱਸਿਆ ਗਿਆ ਕਿ ਉਸਨੂੰ ਟੈਕਸ ਵਿੱਚ £1,801,060 ਵਾਧੂ ਅਦਾ ਕਰਨੇ ਪੈਣਗੇ। ਇਕ ਰਿਪੋਰਟ ਦੇ ਅਨੁਸਾਰ, ਅਦਾਕਾਰ ਦੇ ਵਕੀਲ ਨੇ ਨਵੰਬਰ ਅਤੇ ਦਸੰਬਰ 2022 ਵਿੱਚ ਲੰਡਨ ਵਿੱਚ ਫਸਟ-ਟੀਅਰ ਟ੍ਰਿਬਿਊਨਲ ਵਿੱਚ ਸੁਣਵਾਈ ਦੌਰਾਨ HMRC ਦੇ ਫੈਸਲੇ ਦੇ ਖ਼ਿਲਾਫ਼ ਅਪੀਲ ਕੀਤੀ ਸੀ। ਉਨ੍ਹਾਂ ਕਿਹਾ ਕਿ ਟੈਕਸ ਦਾ ਭੁਗਤਾਨ ਤੈਅ ਰਕਮ ਨਾਲ ਕੀਤਾ ਗਿਆ ਹੈ।
ਹੈਰੀ ਪੋਟਰ ਫੇਮ ਡੇਮ ਮੈਗੀ ਸਮਿਥ ਦਾ ਦਿਹਾਂਤ
ਹੈਰੀ ਪੋਟਰ ਸੀਰੀਜ਼ ਨੇ ਬੱਚਿਆਂ ਦੇ ਬਚਪਨ ਨੂੰ ਯਾਦਗਾਰ ਬਣਾ ਦਿੱਤਾ ਹੈ। ਸ਼ੋਅ ਦੀ ਪ੍ਰਸਿੱਧੀ ਅੱਜ ਵੀ ਜਾਰੀ ਹੈ। ਹਾਲ ਹੀ ਵਿੱਚ, ਸ਼ੋਅ ਵਿੱਚ ਪ੍ਰੋਫੈਸਰ ਮੈਕਗੋਨਾਗਲ ਦੀ ਭੂਮਿਕਾ ਨਿਭਾਉਣ ਵਾਲੇ ਡੈਮ ਮੈਗੀ ਸਮਿਡ ਦਾ ਦਿਹਾਂਤ ਹੋ ਗਿਆ। ਮਰਹੂਮ ਅਦਾਕਾਰਾ ਨੇ 89 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਿਆ।ਅਦਾਕਾਰਾ ਆਪਣੇ ਸਮੇਂ ਦੀ ਇੱਕ ਮਹਾਨ ਕਲਾਕਾਰ ਰਹੀ ਹੈ। ਇਸ ਸ਼ੋਅ 'ਚ ਬੱਚੇ ਉਸ ਦੇ ਕਿਰਦਾਰ ਨੂੰ ਕਾਫੀ ਪਸੰਦ ਕਰਦੇ ਸਨ। ਦਰਅਸਲ, ਅਦਾਕਾਰਾ ਦੇ ਕਿਰਦਾਰ ਅਤੇ ਰੂਪਰਟ ਦੇ ਕਿਰਦਾਰ ਵਿਚਕਾਰ ਝਗੜਾ ਦੇਖਣ ਦਾ ਮਜ਼ਾ ਵੀ ਖਾਸ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਬਿਕਨੀ ਪਹਿਨਣ ਕੇ ਰੀਮ ਸ਼ੇਖ ਨੇ ਸਮੁੰਦਰ ਕਿਨਾਰੇ ਦਿੱਤੇ ਪੋਜ਼
NEXT STORY