ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਈਸ਼ਾ ਦਿਓਲ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਉਹ ਅਕਸਰ ਆਪਣੀ ਜ਼ਿੰਦਗੀ ਨਾਲ ਜੁੜੀਆਂ ਗੱਲਾਂ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ 'ਚ ਉਸ ਨੇ ਆਪਣੇ ਬਚਪਨ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ ਹਨ। ਈਸ਼ਾ ਦਿਓਲ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੀ ਮਾਂ ਸ਼ੂਟਿੰਗ 'ਚ ਵਿਆਸਤ ਹੁੰਦੀ ਸੀ ਜਾਂ ਹੇਮਾ ਮਾਲਿਨੀ ਘਰ 'ਚ ਨਹੀਂ ਸੀ ਤਾਂ ਪਿਤਾ ਧਰਮਿੰਦਰ ਉਸ ਨੂੰ ਨਹਾਉਂਦਾ ਸੀ। ਉਸ ਨੂੰ ਕੱਪੜੇ ਪਾਉਂਦਾ ਸੀ ਅਤੇ ਅੱਖਾਂ 'ਚ ਕਾਜਲ ਵੀ ਲਗਾਉਂਦਾ ਸੀ।
ਜਦੋਂ ਮੈਂ ਵੱਡੀ ਹੋ ਰਹੀ ਸੀ ਪਾਪਾ ਹਮੇਸ਼ਾਂ ਸ਼ੂਟ 'ਤੇ ਰਹਿੰਦੇ ਸਨ। ਇਸੇ ਲਈ ਅਸੀਂ ਕਦੇ ਪਿਤਾ ਜੀ ਦਾ ਦਿਵਸ ਇਸ ਤਰ੍ਹਾਂ ਨਹੀਂ ਮਨਾਇਆ ਪਰ ਹੁਣ ਅਸੀਂ ਇਹ ਸਭ ਸੈਲੀਬ੍ਰੇਟ ਕਰਦੇ ਹਾਂ। ਈਸ਼ਾ ਦਿਓਲ ਨੇ ਅੱਗੇ ਕਿਹਾ, ''ਅਸੀਂ ਇਸ ਦਿਨ ਉਨ੍ਹਾਂ ਨੂੰ ਵਧਾਈ ਦਿੰਦੇ ਹਾਂ ਅਤੇ ਜੇ ਉਹ ਮੁੰਬਈ 'ਚ ਹੋਣ ਤਾਂ ਅਸੀਂ ਉਨ੍ਹਾਂ ਨੂੰ ਤੋਹਫ਼ੇ ਵਜੋਂ ਕੇਕ ਦਿੰਦੇ ਹਾਂ। ਮੈਨੂੰ ਯਾਦ ਹੈ ਇਕ ਵਾਰ ਜਦੋਂ ਅਸੀਂ ਸਾਰੇ ਛੁੱਟੀਆਂ 'ਤੇ ਵਿਦੇਸ਼ ਗਏ ਸੀ ਅਤੇ ਮਾਂ ਸਵੇਰੇ ਜਲਦੀ ਖਰੀਦਦਾਰੀ ਕਰਨ ਲਈ ਚਲੇ ਗਏ ਸਨ।''
ਅੱਗੇ ਗੱਲ ਕਰਦਿਆਂ ਈਸ਼ਾ ਦਿਓਲ ਨੇ ਕਿਹਾ, ''ਜਦੋਂ ਮੈਂ ਜਾਗੀ, ਮੈਨੂੰ ਕਮਰੇ 'ਚ ਸਿਰਫ਼ ਪਾਪਾ ਮਿਲੇ, ਮੈਂ ਆਪਣੀ ਮਾਂ ਨੂੰ ਨਾ ਵੇਖਣ ਤੋਂ ਬਾਅਦ ਰੋਣਾ ਸ਼ੁਰੂ ਕਰ ਦਿੱਤਾ। ਇਸ ਲਈ ਮੇਰੇ ਪਿਤਾ ਨੇ ਮੈਨੂੰ ਚੁੱਪ ਕਰਵਾ ਦਿੱਤਾ ਅਤੇ ਕਿਹਾ ਕਿ ਉਹ ਮੇਰੇ ਨਾਲ ਹੈ ਅਤੇ ਮੇਰੇ ਲਈ ਸਭ ਕੁਝ ਕਰਨਗੇ।
ਜਦੋਂ ਮੰਮੀ 9 ਵਜੇ ਆਈ ਤਾਂ ਉਨ੍ਹਾਂ ਨੇ ਮੈਨੂੰ ਪੂਰੀ ਤਰ੍ਹਾਂ ਤਿਆਰ ਵੇਖਿਆ, ਇਹ ਪਲ ਬਹੁਤ ਪਿਆਰਾ ਸੀ। ਪਾਪਾ ਲਈ ਸਿਰਫ਼ ਸ਼ਬਦਾਂ 'ਚ ਬਿਆਨ ਕਰਨਾ ਮੁਸ਼ਕਲ ਹੈ ਕਿਉਂਕਿ ਉਨ੍ਹਾਂ ਨੇ ਆਪਣੇ ਕਰੀਅਰ 'ਚ ਬਹੁਤ ਸਾਰੇ ਕਿਰਦਾਰ ਨਿਭਾਏ ਹਨ। ਮੇਰੇ ਲਈ ਉਹ ਮੇਰੀ ਰੱਖਿਆ ਢਾਲ ਹੈ। ਜਦੋਂ ਉਹ ਮੈਨੂੰ ਗਲੇ ਲਗਾਉਂਦੇ ਹਨ ਤਾਂ ਮੇਰੀਆਂ ਸਾਰੀਆਂ ਮੁਸੀਬਤਾਂ ਦੂਰ ਹੋ ਜਾਂਦੀਆਂ ਹਨ।''
ਯੋਗ ਦਿਵਸ ਮੌਕੇ ਆਲੀਆ ਭੱਟ ਨੇ ਸਾਂਝੀ ਕੀਤੀ ਵੀਡੀਓ, ਨਵੇਂ ਘਰ ਦੀ ਦਿਖਾਈ ਝਲਕ
NEXT STORY