ਮੁੰਭਈ (ਬਿਊਰੋ)– ਹੇਮਾ ਮਾਲਿਨੀ ਤੇ ਧਰਮਿੰਦਰ ਦੀ ਧੀ ਈਸ਼ਾ ਦਿਓਲ ਦੀ ਵਿਆਹੁਤਾ ਜ਼ਿੰਦਗੀ ਤਬਾਹ ਹੋ ਗਈ ਹੈ। ਭਰਤ ਤਖਤਾਨੀ ਨਾਲ ਕਰੀਬ 11 ਸਾਲਾਂ ਦਾ ਵਿਆਹੁਤਾ ਰਿਸ਼ਤਾ ਖ਼ਤਮ ਹੋ ਗਿਆ ਹੈ। ਹਾਲ ਹੀ ’ਚ ਦੋਵਾਂ ਨੇ ਆਪਣੇ ਵੱਖ ਹੋਣ ਦੀ ਜਾਣਕਾਰੀ ਜਨਤਕ ਕੀਤੀ ਹੈ। ਖ਼ਬਰਾਂ ਮੁਤਾਬਕ ਉਨ੍ਹਾਂ ਦੇ ਤਲਾਕ ਦੀ ਖ਼ਬਰ ਸੁਣ ਕੇ ਪਰਿਵਾਰ ਹੈਰਾਨ ਨਹੀਂ ਹੋਇਆ। ਇਸ ਦਾ ਕਾਰਨ ਉਨ੍ਹਾਂ ਦੇ ਰਿਸ਼ਤੇ ’ਚ ਆਈ ਖਿੱਚੋਤਾਣ ਹੈ। ਹੁਣ ਹੇਮਾ ਮਾਲਿਨੀ ਨੇ ਖ਼ੁਲਾਸਾ ਕੀਤਾ ਹੈ ਕਿ ਈਸ਼ਾ ਦਿਓਲ ਭਵਿੱਖ ’ਚ ਰਾਜਨੀਤੀ ’ਚ ਸ਼ਾਮਲ ਹੋ ਸਕਦੀ ਹੈ।
ਹੇਮਾ ਇਸ ਸਮੇਂ ਮਥੁਰਾ ਤੋਂ ਭਾਜਪਾ ਦੀ ਲੋਕ ਸਭਾ ਮੈਂਬਰ ਵਜੋਂ ਸੇਵਾ ਨਿਭਾਅ ਰਹੀ ਹੈ। ਇਕ ਇੰਟਰਵਿਊ ’ਚ ਅਦਾਕਾਰਾ ਨੇ ਸਾਂਝਾ ਕੀਤਾ ਕਿ ਉਸ ਦੇ ਪਤੀ ਧਰਮਿੰਦਰ ਹਮੇਸ਼ਾ ਉਸ ਦਾ ਸਮਰਥਨ ਕਰਦੇ ਹਨ, ਉਸ ਨੇ ਇਹ ਵੀ ਕਿਹਾ ਕਿ ਅਨੁਭਵੀ ਸੁਪਰਸਟਾਰ ਕਦੇ-ਕਦੇ ਮਥੁਰਾ ਜਾਂਦੇ ਹਨ। ਹੇਮਾ ਨੇ ਕਿਹਾ, ‘‘ਪਰਿਵਾਰ ਹਰ ਸਮੇਂ ਮੇਰੇ ਨਾਲ ਹੈ। ਧਰਮ ਜੀ ਦੇ ਕਾਰਨ ਹੀ ਮੈਂ ਅਜਿਹਾ ਕਰ ਸਕੀ ਹਾਂ। ਉਹ ਮੁੰਬਈ ’ਚ ਮੇਰੇ ਘਰ ਦੀ ਦੇਖਭਾਲ ਕਰ ਰਹੇ ਹਨ, ਇਸ ਲਈ ਮੈਂ ਬਹੁਤ ਆਸਾਨੀ ਨਾਲ ਮਥੁਰਾ ਆ ਰਹੀ ਹਾਂ। ਮੈਂ ਆਉਂਦੀ ਹਾਂ ਤੇ ਵਾਪਸ ਜਾਂਦੀ ਹਾਂ। ਮੈਂ ਜੋ ਵੀ ਕਰ ਰਹੀ ਹਾਂ, ਉਸ ਤੋਂ ਧਰਮ ਜੀ ਬਹੁਤ ਖ਼ੁਸ਼ ਹਨ।’’
ਇਹ ਖ਼ਬਰ ਵੀ ਪੜ੍ਹੋ : ਆਇਸ਼ਾ ਟਾਕੀਆ ਦੀ ਪਲਾਸਟਿਕ ਸਰਜਰੀ ’ਤੇ ਸਵਾਲ ਚੁੱਕਣ ਵਾਲਿਆਂ ਨੂੰ ਮਿਲਿਆ ਠੋਕਵਾਂ ਜਵਾਬ
ਬਾਅਦ ’ਚ ਇੰਟਰਵਿਊ ’ਚ ਜਦੋਂ ਹੇਮਾ ਤੋਂ ਪੁੱਛਿਆ ਗਿਆ ਕਿ ਕੀ ਉਹ ਚਾਹੁੰਦੀ ਹੈ ਕਿ ਉਨ੍ਹਾਂ ਦੇ ਪਰਿਵਾਰ ਦੀ ਅਗਲੀ ਪੀੜ੍ਹੀ ਰਾਜਨੀਤੀ ’ਚ ਆਵੇ ਤਾਂ ਹੇਮਾ ਨੇ ਬੇਝਿਜਕ ਹੋ ਕੇ ਕਿਹਾ, ‘‘ਜੇਕਰ ਉਹ ਚਾਹੁਣ ਤਾਂ ਆ ਸਕਦੇ ਹਨ।’’ ਇਸ ਤੋਂ ਬਾਅਦ ਉਨ੍ਹਾਂ ਨੇ ਈਸ਼ਾ ਬਾਰੇ ਗੱਲ ਕੀਤੀ ਤੇ ਕਿਹਾ, ‘‘ਈਸ਼ਾ ਇਸ ਲਈ ਬਹੁਤ ਇੱਛੁਕ ਹੈ, ਉਸ ਨੂੰ ਅਜਿਹਾ ਕਰਨਾ ਪਸੰਦ ਹੈ।’’ ਅਗਲੇ ਕੁਝ ਸਾਲਾਂ ’ਚ ਜੇਕਰ ਉਹ ਦਿਲਚਸਪੀ ਰੱਖਦੀ ਹੈ ਤਾਂ ਉਹ ਰਾਜਨੀਤੀ ’ਚ ਸ਼ਾਮਲ ਹੋ ਜਾਵੇਗੀ।
ਹਾਲ ਹੀ ’ਚ ਹੇਮਾ ਮਾਲਿਨੀ ਨੇ ਰਾਮ ਲੱਲਾ ਦੇ ਦਰਸ਼ਨ ਕੀਤੇ ਹਨ। ਇਥੇ ਪਹੁੰਚਦੇ ਹੀ ਉਹ ਸ਼੍ਰੀ ਰਾਮ ਜਨਮ ਭੂਮੀ ਮੰਦਰ ਗਈ ਤੇ ਰਾਮ ਲੱਲਾ ਦੇ ਦਰਸ਼ਨ ਕੀਤੇ। ਹੁਣ ਅਦਾਕਾਰਾ ਅਯੁੱਧਿਆ ’ਚ ਚੱਲ ਰਹੀ ‘ਰਾਗ ਸੇਵਾ’ ’ਚ ਪਰਫਾਰਮ ਕਰਨ ਆਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਐਲਵਿਸ਼ ਯਾਦਵ ਦੀਆਂ ਵਧੀਆਂ ਮੁਸ਼ਕਿਲਾਂ, ਰੇਵ ਪਾਰਟੀ ’ਚ ਵਰਤਿਆ ਗਿਆ ਸੱਪ ਦਾ ਜ਼ਹਿਰ, ਰਿਪੋਰਟ ’ਚ ਵੱਡਾ ਖ਼ੁਲਾਸਾ
NEXT STORY