ਮੁੰਬਈ (ਬਿਊਰੋ)– ਸਾਜਿਦ ਨਾਡਿਆਡਵਾਲਾ ਦੀ ਫ਼ਿਲਮ ‘ਹੀਰੋਪੰਤੀ 2’ ਦਾ ਨਵਾਂ ਪੋਸਟਰ ਰਿਲੀਜ਼ ਕਰ ਦਿੱਤਾ ਗਿਆ ਹੈ। ਫ਼ਿਲਮ ’ਚ ਟਾਈਗਰ ਸ਼ਰਾਫ ਤੇ ਤਾਰਾ ਸੁਤਾਰੀਆ ਮੁੱਖ ਭੂਮਿਕਾਵਾਂ ’ਚ ਨਜ਼ਰ ਆਉਣਗੇ।
ਇਹ ਖ਼ਬਰ ਵੀ ਪੜ੍ਹੋ : ਅਸ਼ਲੀਲ ਗੀਤਾਂ ਦੇ ਮਾਮਲੇ ’ਚ ਘਿਰੇ ਹਨੀ ਸਿੰਘ ਨੇ ਪੁਲਸ ਨੂੰ ਦਿੱਤੇ ਆਵਾਜ਼ ਦੇ ਸੈਂਪਲ
ਨਿਰਮਾਤਾਵਾਂ ਨੇ 29 ਅਪ੍ਰੈਲ, 2022 ਨੂੰ ਇਸ ਦੀ ਨਵੀਂ ਰਿਲੀਜ਼ ਦੀ ਮਿਤੀ ਐਲਾਨ ਕੀਤਾ ਹੈ। ਨਿਰਮਾਤਾਵਾਂ ਨੇ ਹੁਣ ਫ਼ਿਲਮ ਦਾ ਇਕ ਨਵਾਂ ਐਕਸ਼ਨ ਨਾਲ ਭਰਪੂਰ ਪੋਸਟਰ ਲਾਂਚ ਕੀਤਾ ਹੈ, ਜਿਸ ’ਚ ਟਾਈਗਰ ਤੇ ਤਾਰਾ ਐਕਸ਼ਨ ਤੇ ਸਵੈਗ ਨਾਲ ਭਰਪੂਰ ਨਜ਼ਰ ਆ ਰਹੇ ਹਨ।
ਰਜਤ ਅਰੋੜਾ ਵਲੋਂ ਲਿਖਤ ਤੇ ਏ. ਆਰ. ਰਹਿਮਾਨ ਦੁਆਰਾ ਦਿੱਤੇ ਗਏ ਮਿਊਜ਼ਿਕ ਦੇ ਨਾਲ ‘ਹੀਰੋਪੰਤੀ 2’ ਦਾ ਨਿਰਦੇਸ਼ਨ ਅਹਿਮਦ ਖ਼ਾਨ ਨੇ ਕੀਤਾ ਹੈ।
ਦੱਸ ਦੇਈਏ ਕਿ 29 ਅਪ੍ਰੈਲ ਨੂੰ ਸਿਰਫ ‘ਹੀਰੋਪੰਤੀ 2’ ਹੀ ਨਹੀਂ, ਸਗੋਂ ਅਮਿਤਾਭ ਬੱਚਨ ਤੇ ਅਜੇ ਦੇਵਗਨ ਦੀ ਫ਼ਿਲਮ ‘ਰਨਵੇਅ 34’ ਵੀ ਰਿਲੀਜ਼ ਹੋ ਰਹੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਦੋਵੇਂ ਫ਼ਿਲਮਾਂ ਇਕੋ ਦਿਨ ਰਿਲੀਜ਼ ਹੁੰਦੀਆਂ ਹਨ ਜਾਂ ਦੋਵਾਂ ’ਚੋਂ ਕੋਈ ਇਕ ਆਪਣੀ ਫ਼ਿਲਮ ਦੀ ਰਿਲੀਜ਼ ਡੇਟ ਬਦਲ ਦੇਵੇਗਾ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਅਸ਼ਲੀਲ ਗੀਤਾਂ ਦੇ ਮਾਮਲੇ ’ਚ ਘਿਰੇ ਹਨੀ ਸਿੰਘ ਨੇ ਪੁਲਸ ਨੂੰ ਦਿੱਤੇ ਆਵਾਜ਼ ਦੇ ਸੈਂਪਲ
NEXT STORY