ਮੁੰਬਈ (ਬਿਊਰੋ) : ਟੀ. ਵੀ. ਅਦਾਕਾਰਾ ਹਿਨਾ ਖ਼ਾਨ ਟੈਲੀਵਿਜ਼ਨ ਦੀਆਂ ਟੌਪ ਅਦਾਕਾਰਾਂ 'ਚ ਸ਼ਾਮਲ ਹੈ। ਹਿਨਾ ਖ਼ਾਨ ਨੇ ਆਪਣੇ ਟੈਲੇਂਟ ਦੇ ਦਮ 'ਤੇ ਇੰਡਸਟਰੀ 'ਚ ਇਕ ਖ਼ਾਸ ਥਾਂ ਬਣਾਈ ਹੈ। ਹਿਨਾ ਖ਼ਾਨ ਅਕਸਰ ਆਪਣੇ ਲੁੱਕਸ ਤੇ ਸਟਾਇਲ ਨੂੰ ਲੈ ਕੇ ਵੀ ਸੁਰਖੀਆਂ 'ਚ ਰਹਿੰਦੀ ਹੈ।

ਹਿਨਾ ਖ਼ਾਨ ਦਾ ਜਨਮ 2 ਅਕਤੂਬਰ, 1986 ਨੂੰ ਸ੍ਰੀਨਗਰ ਹੋਇਆ ਸੀ। ਹਿਨਾ ਖ਼ਾਨ ਨੇ ਦਿੱਲੀ ਤੋਂ ਐੱਮ. ਬੀ. ਏ. ਦੀ ਪੜ੍ਹਾਈ ਕੀਤੀ ਹੈ। ਪੜ੍ਹਾਈ ਕਰਨ ਤੋਂ ਬਾਅਦ ਹਿਨਾ ਖ਼ਾਨ ਨੇ ਏਅਰ ਹੋਸਟੈਸ ਕੋਰਸ ਲਈ ਬਿਨੈ ਕੀਤਾ ਸੀ ਪਰ ਉਹ ਇਸ ਨੂੰ ਪੂਰਾ ਨਹੀਂ ਕਰ ਸਕੀ। ਇਸ ਤੋਂ ਬਾਅਦ ਹਿਨਾ ਖ਼ਾਨ ਨੇ ਅਦਾਕਾਰੀ ਦਾ ਰੁਖ਼ ਕੀਤਾ।

ਟੀਵੀ ਸ਼ੋਅ 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਨੇ ਹਿਨਾ ਖ਼ਾਨ ਨੂੰ 'ਅਕਸ਼ਰਾ' ਦੇ ਨਾਂ ਨਾਲ ਮਸ਼ਹੂਰ ਕੀਤਾ। ਹਾਲ ਹੀ 'ਚ ਹਿਨਾ ਖ਼ਾਨ 'ਬਿੱਗ ਬੌਸ 14' 'ਚ ਨਜ਼ਰ ਆਈ ਸੀ। ਹਿਨਾ ਖ਼ਾਨ 'ਬਿੱਗ ਬੌਸ 11' 'ਚ ਹਿੱਸਾ ਲੈ ਚੁੱਕੀ ਹੈ। ਇਸ ਤੋਂ ਬਾਅਦ ਹਿਨਾ ਖ਼ਾਨ ਨੂੰ 'ਖਤਰੋਂ ਕੇ ਖਿਲਾੜੀ' ਸੀਜ਼ਨ 8 'ਚ ਦੇਖਿਆ ਗਿਆ। ਹਿਨਾ ਖ਼ਾਨ ਨੇ ਫ਼ਿਲਮ 'ਹੈਕਡ' ਤੋਂ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਹੈ।

ਹਿਨਾ ਖ਼ਾਨ ਨੇ ਫ਼ਿਲਮ 'ਹੈਕਡ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਇਸ ਤੋਂ ਇਲਾਵਾ ਹਿਨਾ ਖ਼ਾਨ ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 14' ਦੇ ਸੀਨੀਅਰ ਦੇ ਤੌਰ 'ਤੇ ਨਜ਼ਰ ਆਈ ਸੀ। ਹਾਲ ਹੀ 'ਚ ਅਦਾਕਾਰਾ ਦੀ ਫ਼ਿਲਮ 'ਵਿਸ਼ਲਿਸਟ' ਰਿਲੀਜ਼ ਹੋਈ ਸੀ।

ਦੱਸਣਯੋਗ ਹੈ ਕਿ ਅਦਾਕਾਰਾ ਹਿਨਾ ਖ਼ਾਨ ਨੂੰ ਇੰਡਸਟਰੀ 'ਚ ਆਏ 10 ਸਾਲ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਹੈ। ਇਸ ਦੌਰਾਨ ਹਿਨਾ ਖ਼ਾਨ ਨੇ ਕਈ ਯਾਦਗਰ ਰੋਲ ਅਦਾ ਕੀਤੇ।

ਮੁੰਬਈ ਦੇ ਡਾਂਸ ਕਲਾਸ ਦੇ ਬਾਹਰ ਸਪਾਟ ਹੋਈ ਨੋਰਾ ਫਤੇਰੀ, ਦੇਖੋ ਖੂਬਸੂਰਤ ਤਸਵੀਰਾਂ
NEXT STORY