ਐਂਟਰਟੇਨਮੈਂਟ ਡੈਸਕ : ਹਿਨਾ ਖ਼ਾਨ ਇੰਨੀਂ ਦਿਨੀਂ ਮੁਸ਼ਕਿਲ ਦੌਰ 'ਚੋਂ ਲੰਘ ਰਹੀ ਹੈ। ਹਿਨਾ ਖ਼ਾਨ ਕੈਂਸਰ ਵਰਗੀ ਭਿਆਨਕ ਅਤੇ ਜਾਨਲੇਵਾ ਬੀਮਾਰੀ ਨਾਲ ਜੰਗ ਲੜ ਰਹੀ ਹੈ। ਹਿਨਾ ਨੂੰ ਤੀਜੀ ਸਟੇਜ ਦਾ ਬ੍ਰੇਸਟ ਕੈਂਸਰ ਹੈ, ਜਿਸ ਦਾ ਲਗਾਤਾਰ ਇਲਾਜ ਚੱਲ ਰਿਹਾ ਹੈ। ਇਸ ਔਖੀ ਘੜੀ 'ਚ ਹਿਨਾ ਦੇ ਪ੍ਰੇਮੀ ਰੌਕੀ ਜੈਸਵਾਲ ਨੇ ਪੂਰਾ ਸਾਥ ਦੇ ਰਿਹਾ ਹੈ।

ਹਾਲ ਹੀ 'ਚ ਹਿਨਾ ਖ਼ਾਨ ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਉਹ ਹਿੰਦੂ ਧਰਮ ਨੂੰ ਫਾਲੋ ਕਰਦੀ ਨਜ਼ਰ ਆ ਰਹੀ ਹੈ। ਇਸ ਤੋਂ ਬਾਅਦ ਹਿਨਾ ਖ਼ਾਨ ਦੇ ਧਰਮ ਬਦਲਣ ਦੀਆਂ ਅਟਕਲਾਂ ਲਾਈਆਂ ਜਾ ਰਹੀਆਂ ਹਨ।

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਤਸਵੀਰਾਂ ਤੇ ਵੀਡੀਓ 'ਚ ਹਿਨਾ ਖ਼ਾਨ ਤੇ ਰੌਕੀ ਦਾ ਟਿਕਾ ਕੀਤਾ ਜਾ ਰਿਹਾ ਹੈ। ਨਾਲ ਹੀ ਹਿਨਾ ਖ਼ਾਨ ਦੇ ਹੱਥ 'ਚ ਸ਼ਗੁਨ ਵਾਲੀ ਥਾਲੀ ਹੈ।

ਲੋਕਾਂ ਵਲੋਂ ਅੰਦਾਜ਼ੇ ਲਾਏ ਜਾ ਰਹੇ ਹਨ ਕਿ ਸ਼ਾਇਦ ਹਿਨਾ ਖ਼ਾਨ ਤੇ ਰੌਕੀ ਦੀ ਕੁੜਮਾਈ ਹੋ ਗਈ ਹੈ। ਹਾਲਾਂਕਿ ਇਨ੍ਹਾਂ ਤਸਵੀਰਾਂ 'ਚ ਕਿੰਨੀ ਸੱਚਾਈ ਹੈ ਇਹ ਤਾਂ ਹਿਨਾ ਜਾਂ ਰੌਕੀ ਹੀ ਦੱਸ ਸਕਦੇ ਨੇ।

ਦੱਸ ਦਈਏ ਕਿ ਹਿਨਾ ਖ਼ਾਨ ਨੇ 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਟੀ. ਵੀ. ਸੀਰੀਅਲ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।

ਇਸ ਸੀਰੀਅਲ ਦੇ ਸੈੱਟ 'ਤੇ ਹੀ ਹਿਨਾ ਖ਼ਾਨ ਦੀ ਮੁਲਾਕਾਤ ਹੋਈ ਸੀ। ਦੋਵਾਂ ਦੇ ਰਿਸ਼ਤੇ ਦੀ ਸ਼ੁਰੂਆਤ ਦੋਸਤੀ ਤੋਂ ਹੋਈ ਸੀ ਅਤੇ ਬਾਅਦ 'ਚ ਪਿਆਰ 'ਚ ਬਦਲ ਗਈ।


ਆਰਤੀ ਸਿੰਘ ਨੇ ਧੂਮਧਾਮ ਨਾਲ ਸੈਲੀਬ੍ਰੇਟ ਕੀਤਾ ਆਪਣਾ ਪਹਿਲਾ ਕਰਵਾਚੌਥ, ਦੇਖੋ ਤਸਵੀਰਾਂ
NEXT STORY