ਐਂਟਰਟੇਨਮੈਂਟ ਡੈਸਕ- ਹਿਨਾ ਖਾਨ, ਜੋ ਕਿ ਇੱਕ ਮਸ਼ਹੂਰ ਟੀਵੀ ਅਦਾਕਾਰਾ ਹੈ, ਦੀ ਹਾਲ ਹੀ ਵਿੱਚ ਹੋਏ ਇਕ ਫੈਸ਼ਨ ਸ਼ੋਅ ਦੌਰਾਨ ਰੈਂਪ ਵਾਕ ਕਰਦਿਆਂ ਦੀ ਵੀਡੀਓ ਸਾਹਮਣੇ ਆਈ ਹੈ। ਇਨ੍ਹੀਂ ਦਿਨੀਂ ਹਿਨਾ ਖਾਨ ਸਟੇਜ 3 ਬ੍ਰੈਸਟ ਕੈਂਸਰ ਨਾਲ ਜੂਝ ਰਹੀ ਹੈ, ਪਰ ਇਸ ਮੁਸ਼ਕਲ ਸਮੇਂ ਵਿੱਚ ਵੀ ਉਨ੍ਹਾਂ ਦਾ ਆਤਮਵਿਸ਼ਵਾਸ ਘੱਟ ਨਹੀਂ ਹੋਇਆ ਹੈ। ਸਗੋਂ ਉਹ ਪਹਿਲਾਂ ਨਾਲੋਂ ਵੀ ਜ਼ਿਆਦਾ ਮਜ਼ਬੂਤ ਨਜ਼ਰ ਆਈ। ਉਨ੍ਹਾਂ ਦਾ ਇਹੀ ਆਤਮਵਿਸ਼ਵਾਸ ਰੈਂਪ 'ਤੇ ਵਾਕ ਕਰਦੇ ਸਮੇਂ ਦੇਖਿਆ ਗਿਆ, ਜਿਸ ਵਿੱਚ ਉਹ ਰੈਂਪ 'ਤੇ ਮਸਾਂ ਡਿੱਗਣ ਤੋਂ ਬਚੀ ਪਰ ਫਿਰ ਵੀ ਉਨ੍ਹਾਂ ਨੇ ਰੈਂਪ ਵਾਕ ਜ਼ਾਰੀ ਰੱਖੀ।
ਇਹ ਵੀ ਪੜ੍ਹੋ: ਵਿਦੇਸ਼ 'ਚ ਪੜ੍ਹਦੇ ਪੁੱਤ ਨਾਲ ਵਾਪਰ ਗਿਆ ਹਾਦਸਾ, ਸਲਾਮਤੀ ਲਈ ਡਿਪਟੀ CM ਤੇ ਅਦਾਕਾਰ ਦੀ ਪਤਨੀ ਨੇ...
ਦਰਅਸਲ, ਹਿਨਾ ਖਾਨ ਹਾਲ ਹੀ ਵਿੱਚ ਇੱਕ ਫੈਸ਼ਨ ਸ਼ੋਅ ਵਿੱਚ ਡਿਜ਼ਾਈਨਰ ਕਿਆਯੋ ਦੀ ਸ਼ੋਅ ਸਟਾਪਰ ਬਣੀ ਸੀ। ਇਸ ਸਮੇਂ ਦੌਰਾਨ, ਉਨ੍ਹਾਂ ਨੇ ਇੱਕ ਸੁੰਦਰ ਫੁੱਲ-ਸਲੀਵ ਜੈਕੇਟ ਅਤੇ ਬਲੈਕ ਸਕਰਟ ਪਾਈ ਹੋਈ ਸੀ। ਹਿਨਾ ਖਾਨ ਬਹੁਤ ਸੁੰਦਰ ਲੱਗ ਰਹੀ ਸੀ। ਹਿਨਾ ਪੂਰੇ ਆਤਮਵਿਸ਼ਵਾਸ ਨਾਲ ਰੈਂਪ 'ਤੇ ਵਾਕ ਕਰ ਰਹੀ ਸੀ ਪਰ ਅਚਾਨਕ ਹੀ ਉਹ ਲੜਖੜਾ ਗਈ। ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਹਿਨਾ ਖਾਨ ਇੱਕ ਵਾਰ ਨਹੀਂ ਸਗੋਂ 2 ਵਾਰ ਰੈਂਪ 'ਤੇ ਲੜਖੜਾਈ। ਇਸ ਦਾ ਕਾਰਨ ਇਹ ਸੀ ਕਿ ਜੋ ਉਨ੍ਹਾਂ ਨੇ ਸਕਰਟ ਪਹਿਨੀ ਸੀ ਉਹ ਕਾਫੀ ਲੰਬੀ ਸੀ, ਜਿਸ ਕਾਰਨ ਉਨ੍ਹਾਂ ਰੈਂਪ ਵਾਕ ਕਰਨ ਵਿਚ ਮੁਸ਼ਕਲ ਆ ਰਹੀ ਸੀ। ਅਜਿਹੀ ਸਥਿਤੀ ਵਿੱਚ ਰੈਂਪ 'ਤੇ ਵਾਕ ਕਰਦੇ ਸਮੇਂ, ਉਨ੍ਹਾਂ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਮਸਾਂ ਡਿੱਗਣ ਤੋਂ ਬਚੀ। ਹਾਲਾਂਕਿ ਹਿਨਾ ਖਾਨ ਨੇ ਮੌਕੇ ਨੂੰ ਸੰਭਾਲਿਆ ਅਤੇ ਬਿਨਾਂ ਰੁਕੇ ਪੂਰੇ ਆਤਮਵਿਸ਼ਵਾਸ ਨਾਲ ਰੈਂਪ ਵਾਕ ਜਾਰੀ ਰੱਖੀ। ਹਿਨਾ ਦੇ ਇਸ ਜਜ਼ਬੇ ਨੂੰ ਦੇਖ ਕੇ ਪ੍ਰਸ਼ੰਸਕ ਖੁਸ਼ ਦਿਖਾਈ ਦੇ ਰਹੇ ਹਨ। ਉਨ੍ਹਾਂ ਦੀ ਇਸ ਵੀਡੀਓ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਹੱਡੀਆਂ ਦੀ ਮੁੱਠ ਬਣੇ ਕਾਮੇਡੀਅਨ ਕਪਿਲ ਸ਼ਰਮਾ, ਚਿੰਤਾ 'ਚ ਪਏ ਪ੍ਰਸ਼ੰਸਕ (ਵੀਡੀਓ)
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਦੇਸ਼ 'ਚ ਪੁੱਤ ਨਾਲ ਵਾਪਰ ਗਿਆ ਹਾਦਸਾ, ਸਲਾਮਤੀ ਲਈ ਡਿਪਟੀ CM ਤੇ ਅਦਾਕਾਰ ਦੀ ਪਤਨੀ ਨੇ...
NEXT STORY