ਇੰਟਰਨੈਸ਼ਨਲ ਡੈਸਕ : ਹਾਲੀਵੁੱਡ ਫਿਲਮ ਬਾਰਬੀ (Barbie) ਨੇ ਤਿੰਨ ਹਫ਼ਤਿਆਂ ਦੌਰਾਨ ਦੁਨੀਆ ਭਰ ’ਚ ਰਿਕਾਰਡ ਤੋੜ ਇਕ ਅਰਬ ਅਮਰੀਕੀ ਡਾਲਰ ਦੀ ਕਮਾਈ ਕਰ ਲਈ ਹੈ। ਇਸ ਦੇ ਨਾਲ ਹੀ ਇਹ ਕਿਸੇ ਮਹਿਲਾ ਨਿਰਦੇਸ਼ਕ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ। ਫਿਲਮ ਦੀ ਨਿਰਦੇਸ਼ਕ ਗ੍ਰੇਟਾ ਗਰਵਿੰਗ ਹਨ। ਉਨ੍ਹਾਂ ਨੇ ਪੈਟੀ ਜੇਨਕਿੰਸ ਦਾ ਰਿਕਾਰਡ ਤੋੜ ਦਿੱਤਾ ਹੈ, ਜਿਨ੍ਹਾਂ ਦੀ ਫਿਲਮ ‘ਵੰਡਰ ਵੂਮੈਨ’ ਇਸ ਮਾਮਲੇ ’ਚ ਹੁਣ ਤੱਕ ਸਭ ਤੋਂ ਅੱਗੇ ਸੀ।
ਇਹ ਖ਼ਬਰ ਵੀ ਪੜ੍ਹੋ : ਨੌਜਵਾਨ ਨੇ ਸੁੱਤੀ ਪਈ ਗੁਆਂਢਣ ’ਤੇ ਚਾਕੂ ਨਾਲ ਕੀਤਾ ਹਮਲਾ, ਹਜ਼ਾਰਾਂ ਰੁਪਏ ਚੋਰੀ ਕਰਕੇ ਫਰਾਰ
‘ਵੰਡਰ ਵੂਮੈਨ’ ਨੇ ਦੁਨੀਆ ਭਰ ਵਿਚ ਕੁੱਲ 82.8 ਕਰੋੜ ਅਮਰੀਕੀ ਡਾਲਰ ਦੀ ਕਮਾਈ ਕੀਤੀ ਸੀ। ਇਕ ਅੰਦਾਜ਼ੇ ਅਨੁਸਾਰ, ‘ਬਾਰਬੀ’ ਨੇ ਇਸ ਹਫ਼ਤੇ ਦੇ ਅੰਤ ਵਿਚ 5 ਕਰੋੜ 30 ਲੱਖ ਅਮਰੀਕੀ ਡਾਲਰ ਦੀ ਕਮਾਈ ਕੀਤੀ। ਮਾਰਗੋਟ ਰੋਬੀ ਸਟਾਰਰ ਤੇ ਨਿਰਮਿਤ ਫਿਲਮ ਤਿੰਨ ਹਫ਼ਤਿਆਂ ਤੋਂ ਚੋਟੀ ’ਤੇ ਕਾਬਜ਼ ਹੈ। ਬਾਕਸ ਆਫਿਸ ਦੇ ਆਧੁਨਿਕ ਇਤਿਹਾਸ ’ਚ ਸਿਰਫ 53 ਫਿਲਮਾਂ ਹੀ ਇਕ ਅਰਬ ਅਮਰੀਕੀ ਡਾਲਰ ਦੀ ਕਮਾਈ ਕਰ ਸਕੀਆਂ ਹਨ।
ਇਹ ਖ਼ਬਰ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਸਰਕਾਰ ਭਰਨ ਜਾ ਰਹੀ ਅਧਿਆਪਕਾਂ ਦੇ ਖਾਲੀ ਪਏ ਅਹੁਦੇ, ਸਕੂਲਾਂ ਤੋਂ ਮੰਗੀ ਸੂਚਨਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
‘ਬਿੱਗ ਬੌਸ ਓ. ਟੀ. ਟੀ. 2’ ’ਚ ਡਬਲ ਐਲੀਮੀਨੇਸ਼ਨ, ਜੇਡ ਹਦੀਦ ਤੇ ਅਵਿਨਾਸ਼ ਸਚਦੇਵ ਨੂੰ ਕੱਢਿਆ ਗਿਆ!
NEXT STORY