ਜਲੰਧਰ (ਬਿਊਰੋ)– ‘ਬਿੱਗ ਬੌਸ ਓ. ਟੀ. ਟੀ. 2’ ਦਾ ਫਿਨਾਲੇ 14 ਅਗਸਤ ਨੂੰ ਹੈ ਤੇ ਇਸ ਤੋਂ ਪਹਿਲਾਂ ਸ਼ੋਅ ’ਚ ਡਬਲ ਐਲੀਮੀਨੇਸ਼ਨ ਹੋਣ ਵਾਲਾ ਹੈ। ਇਸ ਹਫ਼ਤੇ ਚਾਰ ਪ੍ਰਤੀਯੋਗੀਆਂ ਨੂੰ ਘਰ ਤੋਂ ਬੇਦਖ਼ਲ ਕਰਨ ਲਈ ਨਾਮਜ਼ਦ ਕੀਤਾ ਗਿਆ ਸੀ। ਇਨ੍ਹਾਂ ’ਚ ਜੀਆ ਸ਼ੰਕਰ, ਮਨੀਸ਼ਾ ਰਾਣੀ, ਬੇਬੀਕਾ ਧੁਰਵੇ ਤੇ ਜੇਡ ਹਦੀਦ ਦੇ ਨਾਂ ਸ਼ਾਮਲ ਸਨ ਪਰ ਵੋਟਾਂ ਦੀ ਘਾਟ ਕਾਰਨ ਇਨ੍ਹਾਂ ਚਾਰਾਂ ’ਚੋਂ ਦੋ ਲੋਕ ਬੇਘਰ ਹੋ ਜਾਣਗੇ। ਮੇਕਰਸ ਨੇ 6 ਅਗਸਤ ਨੂੰ ਆਉਣ ਵਾਲੇ ਐਪੀਸੋਡ ‘ਸੰਡੇ ਕਾ ਵਾਰ’ ਦਾ ਪ੍ਰੋਮੋ ਰਿਲੀਜ਼ ਕੀਤਾ ਹੈ।
ਪ੍ਰੋਮੋ ’ਚ ਸਲਮਾਨ ਖ਼ਾਨ ਨਾਮਜ਼ਦ ਮੁਕਾਬਲੇਬਾਜ਼ਾਂ ਦਾ ਨਾਮ ਲੈਂਦੇ ਹਨ ਤੇ ਫਿਰ ਦੱਸਦੇ ਹਨ ਕਿ ਉਨ੍ਹਾਂ ’ਚੋਂ ਦੋ ਨੂੰ ਵੋਟਾਂ ਦੀ ਘਾਟ ਕਾਰਨ ਬਾਹਰ ਕੱਢਿਆ ਜਾ ਰਿਹਾ ਹੈ। ਹੁਣ ਇਹ ਦੋਵੇਂ ਮੁਕਾਬਲੇਬਾਜ਼ ਕੌਣ ਹੋਣਗੇ, ਇਹ ਤਾਂ ਕੁਝ ਸਮੇਂ ਬਾਅਦ ਹੀ ਪਤਾ ਲੱਗੇਗਾ ਪਰ ਚਰਚਾ ਹੈ ਕਿ ਜੇਡ ਹਦੀਦ ਤੇ ਅਵਿਨਾਸ਼ ਸਚਦੇਵ ਬੇਘਰ ਹੋ ਗਏ ਹਨ।
ਇਹ ਖ਼ਬਰ ਵੀ ਪੜ੍ਹੋ : ‘ਮਸਤਾਨੇ’ ਫ਼ਿਲਮ ਦਾ ਜ਼ਬਰਦਸਤ ਟਰੇਲਰ ਰਿਲੀਜ਼, ਦੇਖ ਤੁਹਾਡੇ ਵੀ ਹੋਣਗੇ ਰੌਂਗਟੇ ਖੜ੍ਹੇ (ਵੀਡੀਓ)
ਟੌਪ 6 ਪ੍ਰਤੀਯੋਗੀ, ਟਰਾਫੀ ਲਈ ਕੌਣ ਮੁਕਾਬਲਾ ਕਰੇਗਾ?
‘ਬਿਗ ਬੌਸ ਓ. ਟੀ. ਟੀ. 2’ ਨੇ ਅਵਿਨਾਸ਼ ਤੇ ਜੇਡ ਹਦੀਦ ਨੂੰ ਬਾਹਰ ਕੱਢਦਿਆਂ ਹੀ ਟੌਪ 6 ਹਾਸਲ ਕਰ ਲਿਆ ਹੈ। ਉਹ ਹਨ ਐਲਵਿਸ਼ ਯਾਦਵ, ਅਭਿਸ਼ੇਕ ਮਲਹਾਨ, ਮਨੀਸ਼ਾ ਰਾਣੀ, ਪੂਜਾ ਭੱਟ, ਜੀਆ ਸ਼ੰਕਰ ਤੇ ਬੇਬੀਕਾ ਧੁਰਵੇ। ਹਾਲਾਂਕਿ ਇਨ੍ਹਾਂ ’ਚੋਂ ਇਕ ਹੋਰ ਪ੍ਰਤੀਯੋਗੀ ਨੂੰ ਫਿਨਾਲੇ ਤੋਂ ਪਹਿਲਾਂ ਬਾਹਰ ਕੱਢ ਦਿੱਤਾ ਜਾਵੇਗਾ। ਵੋਟਿੰਗ ਰੁਝਾਨਾਂ ’ਚ ਅਵਿਨਾਸ਼ ਸਚਦੇਵ ਤੇ ਜੇਡ ਹਦੀਦ ਨੂੰ ਸਭ ਤੋਂ ਘੱਟ ਵੋਟਾਂ ਮਿਲੀਆਂ। ਅਜਿਹੇ ’ਚ ਜੇਕਰ ਇਹ ਦੋਵੇਂ ਬੇਘਰ ਹੋ ਜਾਣ ਤਾਂ ਕੋਈ ਹੈਰਾਨੀ ਦੀ ਗੱਲ ਨਹੀਂ ਹੋਵੇਗੀ। ਹਾਲਾਂਕਿ ਅਵਿਨਾਸ਼ ਸਚਦੇਵ ਤੇ ਜੇਡ ਹਦੀਦ ਦੇ ਨਾਵਾਂ ਦੀ ਡਬਲ ਐਲੀਮੀਨੇਸ਼ਨ ਵਜੋਂ ਪੁਸ਼ਟੀ ਹੋਣੀ ਬਾਕੀ ਹੈ।
‘ਬਿੱਗ ਬੌਸ ਓ. ਟੀ. ਟੀ. 2’ ਦਾ ਫਿਨਾਲੇ 14 ਅਗਸਤ ਨੂੰ
ਹਾਲਾਂਕਿ ਜਿਵੇਂ-ਜਿਵੇਂ ‘ਬਿੱਗ ਬੌਸ ਓ. ਟੀ. ਟੀ. 2’ ਦਾ ਫਿਨਾਲੇ ਨੇੜੇ ਆ ਰਿਹਾ ਹੈ, ਲੋਕਾਂ ਨੇ ਅੰਦਾਜ਼ਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ ਕਿ ਟੌਪ 3 ’ਚ ਕੌਣ ਹੋਵੇਗਾ ਤੇ ਟਰਾਫੀ ਲਈ ਕੌਣ ਲੜੇਗਾ। ਕਿਹਾ ਜਾ ਰਿਹਾ ਹੈ ਕਿ ਐਲਵਿਸ਼ ਤੇ ਅਭਿਸ਼ੇਕ ਟੌਪ 2 ’ਚ ਹੋਣਗੇ ਤੇ ਮਨੀਸ਼ਾ ਰਾਣੀ ਜਾਂ ਜੀਆ ਸ਼ੰਕਰ ਤੀਜੇ ਨੰਬਰ ’ਤੇ ਆ ਸਕਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਇਲਿਆਨਾ ਡੀਕਰੂਜ਼ ਨੇ ਦਿੱਤਾ ਪੁੱਤਰ ਨੂੰ ਜਨਮ, ਤਸਵੀਰ ਨਾਲ ਬੱਚੇ ਦਾ ਨਾਂ ਸੋਸ਼ਲ ਮੀਡੀਆ ’ਤੇ ਹੋ ਰਿਹੈ ਵਾਇਰਲ
NEXT STORY