ਮੁੰਬਈ (ਬਿਊਰੋ) - ਹਾਲੀਵੁੱਡ ਸਟਾਰ ਕਿਮ ਕਾਰਦਾਸ਼ੀਅਨ ਅਕਸਰ ਆਪਣੇ ਸਟਾਈਲਿਸ਼ ਅਤੇ ਬੋਲਡ ਲੁੱਕ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ ਪਰ ਪਿਛਲੇ ਦੋ ਦਿਨਾਂ ਤੋਂ ਉਹ ਆਪਣੇ ਦੇਸੀ ਲੁੱਕ ਨੂੰ ਲੈ ਕੇ ਸੁਰਖੀਆਂ 'ਚ ਸੀ। ਦਰਅਸਲ 12 ਜੁਲਾਈ ਨੂੰ ਕਿਮ ਨੇ ਦੇਸ਼ ਦੇ ਕਰੋੜਪਤੀ ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਬੇਟੇ ਦੇ ਵਿਆਹ 'ਚ ਸ਼ਿਰਕਤ ਕੀਤੀ ਸੀ, ਜਿੱਥੇ ਉਹ ਦੇਸੀ ਲੁੱਕ 'ਚ ਨਜ਼ਰ ਆਈ ਸੀ।

ਹੁਣ ਹਾਲ ਹੀ 'ਚ ਉਸ ਨੇ ਅੰਬਾਨੀ ਦੇ ਵਿਆਹ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਇੰਟਰਨੈੱਟ 'ਤੇ ਵਾਇਰਲ ਹੋ ਰਹੀਆਂ ਹਨ।

ਸ਼ੇਅਰ ਕੀਤੀਆਂ ਗਈਆਂ ਤਸਵੀਰਾਂ 'ਚ ਕਿਮ ਕਾਰਦਾਸ਼ੀਅਨ ਆਫ ਵ੍ਹਾਈਟ ਰੰਗ ਦੀ ਬੋਲਡ ਡਰੈੱਸ 'ਚ ਨਜ਼ਰ ਆ ਰਹੀ ਹੈ।

ਕਿਮ ਇਸ ਪਹਿਰਾਵੇ 'ਚ ਬੇਹੱਦ ਸਟਾਈਲਿਸ਼ ਅਤੇ ਗਲੈਮਰਸ ਨਜ਼ਰ ਆ ਰਹੀ ਹੈ।

ਉਹ ਇਸ ਪਹਿਰਾਵੇ ਦੇ ਨਾਲ ਸੁੰਦਰ ਪੰਨੇ ਦੇ ਗਹਿਣਿਆਂ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਹੈ।

ਕਿਮ ਕਾਰਦਾਸ਼ੀਅਨ ਦੀਆਂ ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।

ਦੱਸ ਦੇਈਏ ਕਿ ਕਿਮ ਕਾਰਦਾਸ਼ੀਅਨ ਨੇ 12 ਜੁਲਾਈ ਨੂੰ ਭੈਣ ਕਲੋਏ ਨਾਲ ਅਨੰਤ-ਰਾਧਿਕਾ ਦੇ ਵਿਆਹ 'ਚ ਸ਼ਿਰਕਤ ਕੀਤੀ ਸੀ ਅਤੇ ਇਸ ਤੋਂ ਬਾਅਦ 13 ਜੁਲਾਈ ਨੂੰ ਜੋੜੇ ਦੇ ਆਸ਼ੀਰਵਾਦ ਸਮਾਰੋਹ 'ਚ ਉਹ ਲਹਿੰਗਾ ਲੁੱਕ 'ਚ ਲਾਈਮਲਾਈਟ ਚੁਰਾਉਂਦੀ ਨਜ਼ਰ ਆਈ ਸੀ।

ਇਨ੍ਹਾਂ ਦੋਵਾਂ ਸਮਾਗਮਾਂ 'ਚ ਸ਼ਿਰਕਤ ਕਰਨ ਤੋਂ ਬਾਅਦ ਉਹ ਵਾਪਸ ਲਾਸ ਏਂਜਲਸ ਪਰਤ ਆਈ ਹੈ।


ਸ਼ਹੀਦ ਅੰਸ਼ੁਮਨ ਸਿੰਘ ਦੀ ਪਤਨੀ ਸਮਝ ਕੇ Youtuber ਨੂੰ ਕੀਤਾ ਟ੍ਰੋਲ, ਜਾਣੋ ਕੀ ਹੈ ਮਾਮਲਾ
NEXT STORY