ਮੁੰਬਈ- ਪ੍ਰਾਈਮ ਵੀਡੀਓ ਨੇ ਆਪਣੀ ਅਗਲੀ ਹਾਰਰ ਓਰਿਜ਼ਨਲ ਸੀਰੀਜ਼ ‘ਖੌਫ਼’ ਦੇ ਪ੍ਰੀਮੀਅਰ ਦੀ ਮਿਤੀ 18 ਅਪ੍ਰੈਲ ਐਲਾਨ ਕੀਤੀ। ਨਿਰਮਾਤਾ ਤੇ ਸ਼ੋਅ-ਰਨਰ ਵਜੋਂ ਆਪਣੀ ਸ਼ੁਰੂਆਤ ਕਰ ਰਹੀ ਸਮਿਤਾ ਸਿੰਘ ਦੁਆਰਾ ਨਿਰਦੇਸ਼ਿਤ ਅਤੇ ਸਾਨਜਯ ਰੌਤਰੇ ਅਤੇ ਸਰਿਤਾ ਪਾਟਿਲ ਤਹਿਤ ਮੈਚਬਾਕਸ ਸ਼ਾਟਸ ਦੇ ਬੈਨਰ ਹੇਠ ਬਣੀ ਇਸ ਸੀਰੀਜ਼ ਦਾ ਨਿਰਦੇਸ਼ਨ ਪੰਕਜ ਕੁਮਾਰ ਅਤੇ ਸ਼ਮਸ ਬਾਲਕ੍ਰਿਸ਼ਣਨ ਨੇ ਕੀਤਾ ਹੈ। ਅੱਠ ਐਪੀਸੋਡਜ਼ ਵਾਲੀ ਇਹ ਸੀਰੀਜ਼ ਸਸਪੈਂਸ ਅਤੇ ਡਰ ਨਾਲ ਭਰੀ ਹੈ। ‘ਖੌਫ਼’ ਵਿਚ ਮੋਨਿਕਾ ਪੰਵਾਰ, ਰਾਜਤ ਕਪੂਰ, ਅਭਿਸ਼ੇਕ ਚੌਹਾਨ, ਗੀਤਾਂਜਲੀ ਕੁਲਕਰਨੀ ਅਤੇ ਸ਼ਿਲਪਾ ਸ਼ੁਕਲਾ ਵਰਗੀ ਸ਼ਾਨਦਾਰ ਕਾਸਟ ਅਹਿਮ ਕਿਰਦਾਰਾਂ ਵਿਚ ਹਨ।
ਨਿਖਿਲ ਮਾਧੋਕ, ਹੈੱਡ ਆਫ ਓਰਿਜਨਲਸ ਪ੍ਰਾਈਮ ਵੀਡੀਓ ਇੰਡੀਆ ਨੇ ਕਿਹਾ ਕਿ ਪ੍ਰਾਈਮ ਵੀਡੀਓ ’ਤੇ ਅਸੀਂ ਲਗਾਤਾਰ ਨਵੀਆਂ ਰਚਨਾਤਮਕ ਆਵਾਜ਼ਾਂ ਨੂੰ ਮੰਚ ਦੇਣ ਵਿਚ ਆਗੂ ਹਾਂ ਤੇ ‘ਖੌਫ਼’ ਦੀ ਨਿਰਮਾਤਾ ਸਮਿਤਾ ਸਿੰਘ ਦੀ ਹਾਰਰ ਸ਼ੈਲੀ ਦੋਵਾਂ ਲਈ ਇਕ ਰੋਮਾਂਚਕ ਪ੍ਰਾਪਤੀ ਹੈ। ਨਿਰਮਾਤਾ ਤੇ ਲੇਖਿਕਾ ਸਮਿਤਾ ਸਿੰਘ ਨੇ ਕਿਹਾ, ‘‘ਹਾਰਰ ਦਾ ਜਾਦੂ ਭਾਵਨਾਵਾਂ ਤੇ ਮਾਹੌਲ ਵਿਚ ਵਸਦਾ ਹੈ ਤੇ ‘ਖੌਫ਼’ ਨਾਲ ਅਸੀਂ ਇਕ ਅਜਿਹੀ ਕਹਾਣੀ ਲਿਖੀ ਹੈ ਜੋ ਨਾ ਸਿਰਫ ਡਰਾਉਣੀ ਤੇ ਰਹੱਸਮਈ ਹੈ, ਸਗੋਂ ਡੂੰਘੇ ਪੱਧਰ ’ਤੇ ਲੈ ਜਾਣ ਵਾਲੀ ਵੀ ਹੈ। ਨਿਰਮਾਤਾ ਸੰਜੈ ਰਾਉਤਰੇ ਮੈਚਬਾਕਸ ਸ਼ਾਟਸ ਨੇ ਕਿਹਾ, ‘‘ਖੌਫ਼ ਦੇ ਜ਼ਰੀਏ ਅਸੀਂ ਇਕ ਅਜਿਹਾ ਸਸਪੈਂਸ-ਹਾਰਰ ਅਨੁਭਵ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਜੋ ਨਾ ਸਿਰਫ ਭਿਆਨਕ ਹੈ ਸਗੋਂ ਪੂਰੀ ਤਰ੍ਹਾਂ ਨਾਲ ਦਰਸ਼ਕਾਂ ਨੂੰ ਆਪਣੀ ਦੁਨੀਆ ਵਿਚ ਲੈ ਜਾਣ ਵਾਲਾ ਵੀ ਹੈ।
ਕੁਨਾਲ ਕਾਮਰਾ ਨੇ ਠੁਕਰਾਇਆ ਬਿਗ ਬੌਸ ਦਾ ਆਫਰ, ਬੋਲੇ-ਮੈਂਟਲ ਹਸਪਤਾਲ...
NEXT STORY