ਮੁੰਬਈ : ਬਾਲੀਵੁੱਡ ਅਦਾਕਾਰ ਰਿਤਿਕ ਰੌਸ਼ਨ ਅਤੇ ਅਦਾਕਾਰਾ ਅਤੇ ਸਾਬਕਾ ਪ੍ਰੇਮਿਕਾ ਕੰਗਨਾ ਰਾਣਾਵਤ ਵਿਚਾਲੇ ਕਈ ਦਿਨਾਂ ਤੋਂ ਚੱਲ ਰਿਹਾ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਰਿਤਿਕ ਨੇ ਫੇਕ ਮੇਲ ਆਈਡੀ ਨਾਲ ਜੁੜੀਆਂ ਕਈ ਹੋਰ ਜਾਣਕਾਰੀਆਂ ਪੁਲਸ ਨੂੰ ਮੁਹੱਈਆ ਕਰਵਾਈਆਂ ਹਨ। ਪੁਲਸ ਦਾ ਕਹਿਣਾ ਹੈ ਕਿ ਉਹ ਇਕ ਗਵਾਹ ਦੇ ਤੌਰ 'ਤੇ ਆਉਣ ਵਾਲੀ 30 ਅਪ੍ਰੈਲ ਨੂੰ ਕੰਗਨਾ ਤੋਂ ਬਿਆਨ ਦਰਜ ਕਰਵਾ ਸਕਦੀ ਹੈ।
ਇਸ ਤੋਂ ਪਹਿਲਾਂ ਸੋਮਵਾਰ ਨੂੰ ਸਾਈਬਰ ਸੈੱਲ ਦੇ ਕੁਝ ਅਧਿਕਾਰੀਆਂ ਨੇ ਕੰਗਨਾ ਦੇ ਘਰ ਦਸਤਕ ਦਿੱਤੀ ਸੀ। ਉਨ੍ਹਾਂ ਨੇ ਉਥੇ ਕੰਗਨਾ ਦੀ ਗਵਾਹੀ ਤੋਂ ਇਲਾਵਾ ਕੰਪਿਊਟਰ ਅਤੇ ਇਲੈਕਟ੍ਰਾਨਿਕ ਯੰਤਰਾਂ ਦੀ ਪੜਤਾਲ ਵੀ ਕਰਨੀ ਸੀ ਪਰ ਕੰਗਨਾ ਦੇ ਘਰ ਨਾ ਹੋਣ ਕਰਕੇ ਅਜਿਹਾ ਨਹੀਂ ਹੋ ਸਕਿਆ।
ਬਾਲੀਵੁੱਡ ਤੋਂ ਬਾਅਦ ਚੀਨੀ ਫਿਲਮਾਂ ਨੂੰ ਪਛਾੜਿਆ 'ਦਿ ਜੰਗਲ ਬੁੱਕ' ਨੇ
NEXT STORY