ਮੁੰਬਈ (ਬਿਊਰੋ)– ਆਮ ਲੋਕਾਂ ਦੇ ਨਾਲ-ਨਾਲ ਬਾਲੀਵੁੱਡ ’ਚ ਵੱਡੇ ਪੱਧਰ ’ਤੇ ਕੋਰੋਨਾ ਵਾਇਰਸ ਦੇ ਮਾਮਲੇ ਦੇਖਣ ਨੂੰ ਮਿਲ ਰਹੇ ਹਨ। ਕਈ ਮਸ਼ਹੂਰ ਹਸਤੀਆਂ ਦੀਆਂ ਕੋਵਿਡ ਰਿਪੋਰਟਾਂ ਪਾਜ਼ੇਟਿਵ ਆ ਰਹੀਆਂ ਹਨ। ਇਨ੍ਹਾਂ ’ਚ ਰਿਤਿਕ ਰੌਸ਼ਨ ਦੀ ਸਾਬਕਾ ਪਤਨੀ ਸੁਜ਼ੈਨ ਖ਼ਾਨ ਨੂੰ ਵੀ ਕੋਰੋਨਾ ਨੇ ਲਪੇਟ ’ਚ ਲਿਆ।
ਰਿਤਿਕ ਦੇ ਜਨਮਦਿਨ ਤੋਂ ਠੀਕ ਇਕ ਦਿਨ ਪਹਿਲਾਂ ਸੁਜ਼ੈਨ ਨੇ ਇਕ ਸੈਲਫੀ ਪੋਸਟ ਕੀਤੀ ਤੇ ਲਿਖਿਆ, ‘ਕੋਵਿਡ-19 ਨੂੰ 2 ਸਾਲਾਂ ਤੱਕ ਚਕਮਾ ਦੇਣ ਤੋਂ ਬਾਅਦ ਤੀਜੇ ਸਾਲ 2022 ’ਚ ਜ਼ਿੱਦੀ ਓਮੀਕ੍ਰੋਨ ਵੇਰੀਐਂਟ ਨੇ ਆਖਿਰਕਾਰ ਮੇਰੇ ਇਮਿਊਨ ਸਿਸਟਮ ’ਚ ਘੁਸਪੈਠ ਕਰ ਦਿੱਤੀ। ਬੀਤੀ ਰਾਤ ਮੇਰਾ ਕੋਵਿਡ ਟੈਸਟ ਪਾਜ਼ੇਟਿਵ ਆਇਆ। ਕਿਰਪਾ ਕਰਕੇ ਸੁਰੱਖਿਅਤ ਰਹੋ ਤੇ ਲਗਨ ਨਾਲ ਆਪਣੀ ਦੇਖਭਾਲ ਕਰੋ। ਇਹ ਇਕ ਛੂਤ ਵਾਲਾ ਰੋਗ ਹੈ।’
ਇਹ ਖ਼ਬਰ ਵੀ ਪੜ੍ਹੋ : ਪਹਿਲੇ ਵਿਆਹ ਦੇ ਵਿਵਾਦ ਵਿਚਾਲੇ ਗਾਇਕ ਸਾਜ ਨੇ ਸਾਂਝੀ ਕੀਤੀ ਪੋਸਟ, ਲਿਖਿਆ- ‘ਮੁਸੀਬਤ ਤਾਂ...’
ਇਸ ਤੋਂ ਇਲਾਵਾ ਇਹ ਵੀ ਸੁਣਨ ’ਚ ਆਇਆ ਹੈ ਕਿ ਅਦਾਕਾਰ ਰਿਿਤਕ ਰੌਸ਼ਨ ਦਾ ਟੈਸਟ ਵੀ ਪਾਜ਼ੇਟਿਵ ਆਇਆ ਹੈ। ਖ਼ਬਰਾਂ ਮੁਤਾਬਕ ਅਦਾਕਾਰ ਰਿਤਿਕ ਰੌਸ਼ਨ ਬੀਮਾਰ ਮਹਿਸੂਸ ਕਰ ਰਿਹਾ ਸੀ ਤੇ ਉਸ ਨੇ ਆਪਣੇ ਨਵੇਂ ਸ਼ਾਨਦਾਰ ਫਲੈਟ ’ਚ ਖ਼ੁਦ ਨੂੰ ਅਲੱਗ ਕਰਨ ਦਾ ਫ਼ੈਸਲਾ ਕੀਤਾ, ਜੋ ਉਸ ਨੇ ਮੁੰਬਈ ਦੇ ਵਰਸੋਵਾ ਲਿੰਕ ਰੋਡ ’ਤੇ ਖਰੀਦਿਆ ਸੀ।
ਸੂਤਰ ਇਹ ਵੀ ਦੱਸਦਾ ਹੈ ਕਿ ਅਦਾਕਾਰ ਠੀਕ ਹੋ ਗਿਆ ਹੈ ਤੇ ਹੁਣ ਬਹੁਤ ਬਿਹਤਰ ਮਹਿਸੂਸ ਕਰ ਰਿਹਾ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਸ਼ੈਡਿਊਲ ਕਾਰਨ ਜੈਕਲੀਨ ਫਰਨਾਂਡੀਜ਼ ਨੇ ਛੱਡੀ ਸੀ ਫ਼ਿਲਮ ‘ਦਿ ਘੋਸਟ’
NEXT STORY