ਮੁੰਬਈ : ਮਸ਼ਹੂਰ ਅਦਾਕਾਰਾ ਹੁਮਾ ਕੁਰੈਸ਼ੀ ਹੁਣ ਸੋਹੇਲ ਖਾਨ ਦੀ ਅਗਲੀ ਫਿਲਮ 'ਚ ਕੰਮ ਕਰਦੀ ਨਜ਼ਰ ਆ ਸਕਦੀ ਹੈ। ਬਾਲੀਵੁੱਡ ਫਿਲਮਕਾਰ ਸੋਹੇਲ ਖਾਨ ਪਿਛਲੇ ਦਸ ਸਾਲਾਂ ਤੋਂ ਇਕ ਪ੍ਰੋਜੈਕਟ 'ਤੇ ਕੰਮ ਕਰ ਰਹੇ ਹਨ। ਸੋਹੇਲ ਹੁਣ ਇਹ ਫਿਲਮ ਬਣਾਉਣ ਵਾਲੇ ਹਨ।
ਫਿਲਮ 'ਚ ਓਮਕਾਰ ਕਪੂਰ ਲੀਡ ਰੋਲ 'ਚ ਲਏ ਗਏ ਹਨ। ਦੋ ਸਾਲ ਪਹਿਲਾਂ ਸੋਹੇਲ ਨੇ ਸਲਮਾਨ ਖਾਨ ਨੂੰ ਲੈ ਕੇ 'ਜੈ ਹੋ' ਬਣਾਈ ਸੀ। ਇਸ ਫਿਲਮ ਨੇ 100 ਕਰੋੜ ਤੋਂ ਵਧੇਰੇ ਦੀ ਕਮਾਈ ਕੀਤੀ ਸੀ ਪਰ ਸਲਮਾਨ ਸਟਾਰਰ ਹੋਣ ਪੱਖੋਂ ਇਹ ਵੱਡੀ ਹਿੱਟ ਨਹੀਂ ਮੰਨੀ ਗਈ।
ਜ਼ਿਕਰਯੋਗ ਹੈ ਕਿ ਹੁਣ ਸੋਹੇਲ ਸੀਮਤ ਬਜਟ ਦੀ ਫਿਲਮ ਦੀ ਯੋਜਨਾ ਬਣਾ ਰਹੇ ਹਨ। ਫਿਲਮ ਦੀ ਸ਼ੂਟਿੰਗ ਦੀਵਾਲੀ ਤੋਂ ਬਾਅਦ ਸ਼ੁਰੂ ਕੀਤੀ ਜਾ ਸਕਦੀ ਹੈ। ਫਿਲਮ ਦਾ ਨਾਂ 'ਮਾਈ ਪੰਜਾਬੀ ਨਿਕਾਹ' ਦੱਸਿਆ ਜਾ ਰਿਹਾ ਹੈ। ਸੋਹੇਲ ਖਾਨ ਨੇ ਸਾਲ 2005 'ਚ ਇਸ ਫਿਲਮ ਦੀ ਯੋਜਨਾ ਆਪਣੇ ਭਰਾ ਸਲਮਾਨ ਨਾਲ ਬਣਾਈ ਸੀ ਪਰ ਗੱਲ ਨਹੀਂ ਬਣ ਸਕੀ। ਖ਼ਬਰ ਹੈ ਕਿ ਫਿਲਮ 'ਚ ਹੁਮਾ ਕੁਰੈਸ਼ੀ ਕੰਮ ਕਰ ਸਕਦੀ ਹੈ। ਪਿਛਲੇ ਕੁਝ ਸਮੇਂ ਤੋਂ ਹੁਮਾ ਅਤੇ ਸੋਹੇਲ ਦੀ ਨੇੜਤਾ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਫਿਲਹਾਲ ਹੁਮਾ ਦੇ ਕਿਰਦਾਰ ਨੂੰ ਗੁਪਤ ਰੱਖਿਆ ਜਾ ਰਿਹਾ ਹੈ।
'ਲੀਪ ਯੀਅਰ' ਵਾਲੇ ਦਿਨ ਟੀ. ਵੀ. ਕਲਾਕਾਰ ਦੇ ਘਰ ਬੱਚੇ ਨੇ ਲਿਆ ਜਨਮ, 4 ਸਾਲ ਬਾਅਦ ਮਨਾਇਆ ਜਾਵੇਗਾ ਬਰਥਡੇ
NEXT STORY