ਮੁੰਬਈ- ਅਦਾਕਾਰਾ ਅਤੇ ਟੀਐੱਮਸੀ ਸੰਸਦ ਮੈਂਬਰ ਨੁਸਰਤ ਜਹਾਂ ਦੇ ਪਤੀ ਨਿਖਿਲ ਜੈਨ ਨੇ ਉਨ੍ਹਾਂ ਦੇ ਇਕ-ਇਕ ਦੋਸ਼ ਦਾ ਜਵਾਬ ਦਿੱਤਾ ਹੈ। ਉਨ੍ਹਾਂ ਦੇ ਪਤੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਅਤੇ ਨੁਸਰਤ ’ਚ ਪਤੀ-ਪਤਨੀ ਜਿਹੇ ਸਬੰਧ ਸਨ। ਦੋਵੇਂ ਆਪਣੇ ਰਿਸ਼ਤੇ ਤੋਂ ਖੁਸ਼ ਸਨ ਕਿ 7 ਮਹੀਨੇ ਪਹਿਲਾਂ ਕੁਝ ਹੋਇਆ ਅਤੇ ਸਭ ਬਦਲ ਗਿਆ। ਨਿਖਿਲ ਨੇ ਫਾਈਨੈਂਸ਼ੀਅਲ ਫਰਾਡ ਦੇ ਦੋਸ਼ਾਂ ਤੋਂ ਵੀ ਇਨਕਾਰ ਕੀਤਾ ਹੈ ਅਤੇ ਨਾਲ ਹੀ ਨੁਸਰਤ ’ਤੇ ਧੋਖਾ ਦੇਣ ਦਾ ਦੋਸ਼ ਵੀ ਲਗਾਇਆ ਹੈ।
ਨਿਖਿਲ ਨੇ ਜਾਰੀ ਕੀਤਾ ਬਿਆਨ
ਨਿਖਿਲ ਜੈਨ ਨੇ ਸ਼ਾਦੀਸ਼ੁਦਾ ਜੀਵਨ, ਉਨ੍ਹਾਂ ’ਤੇ ਅਤੇ ਪਰਿਵਾਰ ’ਤੇ ਲਗਾਏ ਗਏ ਨੁਸਰਤ ਦੁਆਰਾ ਇਲਜ਼ਾਮਾਂ ’ਤੇ ਬਿਆਨ ਜਾਰੀ ਕੀਤਾ। ਕਰੀਬ ਇਕ ਪੇਜ ਦੇ ਇਸ ਬਿਆਨ ’ਚ ਉਨ੍ਹਾਂ ਨੇ ਆਪਣੀ ਗੱਲ ਖੁੱਲ੍ਹ ਕੇ ਕਹੀ। ਨਿਖਿਲ ਨੇ ਕਿਹਾ, ‘ਪਿਆਰ ਹੋਣ ਕਾਰਨ ਮੈਂ ਨੁਸਰਤ ਨੂੰ ਵਿਆਹ ਲਈ ਪ੍ਰਪੋਜ਼ ਕੀਤਾ ਸੀ। ਅਸੀਂ ਸਾਲ 2019, ਜੂਨ ਮਹੀਨੇ ’ਚ ਟਰਕੀ ਜਾ ਕੇ ਵਿਆਹ ਕਰਵਾ ਲਿਆ। ਇਸ ਤੋਂ ਬਾਅਦ ਕੋਲਕਾਤਾ ਵਾਪਸ ਰਿਸੈਪਸ਼ਨ ਕੀਤੀ। ਅਸੀਂ ਇਕੱਠੇ ਪਤੀ-ਪਤਨੀ ਦੀ ਤਰ੍ਹਾਂ ਰਹਿ ਰਹੇ ਸੀ। ਸਮਾਜ ’ਚ ਲੋਕ ਸਾਨੂੰ ਮੈਰਿਡ ਕਪਲ ਦੇ ਤੌਰ ’ਤੇ ਹੀ ਜਾਣਦੇ ਸਨ। ਮੈਂ ਇਕ ਭਰੋਸੇਮੰਦ ਪਤੀ ਦੀ ਤਰ੍ਹਾਂ ਆਪਣਾ ਸਮਾਂ, ਪੈਸਾ ਅਤੇ ਸਮਾਨ ਨੁਸਰਤ ਨੂੰ ਸੌਂਪ ਦਿੱਤਾ ਸੀ। ਮੈਂ ਬਿਨਾਂ ਕਿਸੀ ਸ਼ਰਤ ਉਸਨੂੰ ਹਮੇਸ਼ਾ ਸਹਿਯੋਗ ਕੀਤਾ, ਹਾਲਾਂਕਿ ਵਿਆਹ ਤੋਂ ਕੁਝ ਹੀ ਸਮੇਂ ਬਾਅਦ ਉਸ ਦੇ ਵਿਵਹਾਰ ’ਚ ਮੇਰੇ ਅਤੇ ਸ਼ਾਦੀਸ਼ੁਦਾ ਜੀਵਨ ਪ੍ਰਤੀ ਬਦਲਾਅ ਆਉਣੇ ਸ਼ੁਰੂ ਹੋ ਗਏ।
ਵਿਆਹ ਨੂੰ ਰਜਿਸਟਰ ਨਹੀਂ ਕਰਵਾਉਣਾ ਚਾਹੁੰਦੀ ਸੀ ਨੁਸਰਤ
ਨਿਖਿਲ ਨੇ ਆਪਣੇ ਬਿਆਨ ’ਚ ਅੱਗੇ ਕਿਹਾ, ‘ਅਗਸਤ 2020 ’ਚ ਮੇਰੀ ਪਤਨੀ ਨੁਸਰਤ ਨੇ ਇਕ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕੀਤੀ, ਜਿਸਤੋਂ ਬਾਅਦ ਉਨ੍ਹਾਂ ਦਾ ਰਵੱਈਆ ਬਦਲਣਾ ਸ਼ੁਰੂ ਹੋ ਗਿਆ। ਇਸਦਾ ਕਾਰਨ ਕੀ ਸੀ, ਇਹ ਤਾਂ ਨੁਸਰਤ ਨੂੰ ਹੀ ਪਤਾ ਹੋਵੇਗਾ। ਉਨ੍ਹਾਂ ਕਿਹਾ ਕਿ ਮੈਂ ਕਈ ਵਾਰ ਨੁਸਰਤ ਨੂੰ ਗੁਜ਼ਾਰਿਸ਼ ਕੀਤੀ ਕਿ ਵਿਆਹ ਨੂੰ ਰਜਿਸਟਰ ਕਰਵਾ ਲਈਏ ਪਰ ਉਹ ਹਮੇਸ਼ਾ ਮੇਰੀ ਗੱਲ ਨਜ਼ਰਅੰਦਾਜ਼ ਕਰਦੀ ਰਹੀ।’
ਇਸ ਦਿਨ ਘਰ ’ਚੋਂ ਨਿਕਲ ਗਈ ਸੀ ਨੁਸਰਤ
ਨਿਖਿਲ ਜੈਨ ਦਾ ਦੋਸ਼ ਹੈ ਕਿ ‘5 ਨਵੰਬਰ 2020 ਨੂੰ ਨੁਸਰਤ ਘਰ ਤੋਂ ਆਪਣੇ ਸਾਰੇ ਜ਼ਰੂਰੀ, ਗ਼ੈਰ-ਜ਼ਰੂਰੀ ਸਾਮਾਨ ਦੇ ਨਾਲ ਚਲੀ ਗਈ। 5 ਨਵੰਬਰ 2020 ਨੂੰ ਨੁਸਰਤ ਆਪਣਾ ਬੈਗ ਅਤੇ ਸਮਾਨ ਲੈ ਕੇ ਆਪਣੇ ਪਰਸਨਲ ਫਲੈਟ ’ਚ ਸ਼ਿਫ਼ਟ ਹੋ ਗਈ, ਉਸਦੇ ਬਾਅਦ ਉਹ ਦੋਵੇਂ ਇਕੱਠੇ ਨਹੀਂ ਰਹੇ, ਉਹ ਆਪਣੀਆਂ ਸਾਰੀਆਂ ਨਿੱਜੀ ਚੀਜ਼ਾਂ, ਪੇਪਰਸ ਅਤੇ ਡਾਕੂਮੈਂਟਸ ਆਪਣੇ ਨਾਲ ਲੈ ਗਈ।’
ਵਿਆਹ ਨੂੰ ਰੱਦ ਕਰਨਾ ਚਾਹੁੰਦੇ ਸੀ ਨਿਖਿਲ
ਨੁਸਰਤ ਦੇ ਦੋਸ਼ਾਂ ਤੋਂ ਦੁਖੀ ਨਿਖਿਲ ਨੇ ਕਿਹਾ, ਮੈਂ ਉਨ੍ਹਾਂ ਦੇ ਘੁੰਮਣ ਬਾਰੇ ਸਾਹਮਣੇ ਆਈ ਕਈ ਮੀਡੀਆ ਰਿਪੋਰਟ ਨੂੰ ਦੇਖਣ ਤੋਂ ਬਾਅਦ ਕਾਫੀ ਪਰੇਸ਼ਾਨ ਹੋ ਗਿਆ ਸੀ। ਮੈਂ ਅਜਿਹਾ ਮਹਿਸੂਸ ਕਰ ਰਿਹਾ ਸੀ ਕਿ ਮੇਰੇ ਨਾਲ ਧੋਖਾ ਹੋਇਆ ਹੈ, ਇਸ ਦੌਰਾਨ 8 ਮਾਰਚ 2021 ਨੂੰ ਮੈਂ ਨੁਸਰਤ ਖ਼ਿਲਾਫ਼ ਅਲੀਪੋਰ ਕੋਰਟ ’ਚ ਇਕ ਸਿਵਲ ਸੂਟ ਫਾਈਲ ਕਰਵਾਇਆ। ਇਸ ’ਚ ਕਿਹਾ ਗਿਆ ਸੀ ਕਿ ਸਾਡੇ ਵਿਆਹ ਨੂੰ ਰੱਦ ਕੀਤਾ ਜਾਵੇ।
ਪਤੀ ਨੇ ਖ਼ਾਰਿਜ ਕੀਤੇ ਨੁਸਰਤ ਦੇ ਦਾਅਵੇ
ਪੈਸਿਆਂ ਦੇ ਲੈਣ-ਦੇਣ ਦੇ ਮਾਮਲੇ ’ਤੇ ਵੀ ਨਿਖਿਲ ਨੇ ਆਪਣਾ ਪੱਖ ਰੱਖਿਆ ਹੈ, ਉਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਨਾਜਾਇਜ਼ ਤਰੀਕੇ ਨਾਲ ਕੋਈ ਵੀ ਰਾਸ਼ੀ ਨੁਸਰਤ ਤੋਂ ਨਹੀਂ ਲਈ ਹੈ। ਨਿਖਿਲ ਨੇ ਦੱਸਿਆ ਕਿ ਨੁਸਰਤ ਨੇ ਵਿਆਹ ਤੋਂ ਪਹਿਲਾਂ ਹੋਮ ਲੋਨ ਲਿਆ ਸੀ। ਵਿਆਹ ਤੋਂ ਬਾਅਦ ਉਸ ਤੋਂ ਬੋਝ ਘੱਟ ਕਰਨ ਲਈ ਉਨ੍ਹਾਂ ਨੇ ਨੁਸਰਤ ਦੀ ਆਰਥਿਕ ਤੌਰ ’ਤੇ ਮਦਦ ਕੀਤੀ ਸੀ। ਨਿਖਿਲ ਦਾ ਦਾਅਵਾ ਹੈ ਕਿ ਇਹ ਪੈਸੇ ਦਿੰਦੇ ਸਮੇਂ ਦੋਵਾਂ ’ਚ ਸਮਝੌਤਾ ਹੋਇਆ ਸੀ ਕਿ ਜਿਵੇਂ-ਜਿਵੇਂ ਨੁਸਰਤ ਕੋਲ ਪੈਸਾ ਆਵੇਗਾ, ਉਹ ਉਧਾਰ ਦਿੱਤੇ ਪੈਸੇ ਵਾਪਸ ਕਰ ਦੇਵੇਗੀ। ਇਹ ਉਹੀ ਪੈਸੇ ਹਨ ਜੋ ਉਨ੍ਹਾਂ ਦੇ ਅਕਾਊਂਟ ’ਚ ਟ੍ਰਾਂਸਫਰ ਕੀਤੇ ਗਏ ਹਨ।
ਨੁਸਰਤ ਨੇ ਕੀਤੇ ਸਨ ਇਹ ਦਾਅਵੇ
ਨੁਸਰਤ ਜਹਾਂ ਨੇ ਆਪਣੇ ਬਿਆਨ ’ਚ ਆਪਣੇ ਵਿਆਹ ਨੂੰ ਪੂਰੀ ਤਰ੍ਹਾਂ ਗ਼ੈਰ-ਕਾਨੂੰਨੀ ਅਤੇ ਨਾਜਾਇਜ਼ ਦੱਸਿਆ। ਉਸਨੇ ਖ਼ੁਦ ਇਕ ਬਿਆਨ ਜਾਰੀ ਕੀਤਾ ਹੈ, ਜਿਸ ’ਚ ਪਤੀ ਨਿਖਿਲ ਤੋਂ ਅਲੱਗ ਹੋਣ ਦੀ ਗੱਲ ਕਹੀ ਗਈ। ਨਿਖਿਲ ਦਾ ਨਾਂ ਲਏ ਬਿਨਾਂ ਹੀ ਨੁਸਰਤ ਜਹਾਂ ਨੇ ਉਨ੍ਹਾਂ ’ਤੇ ਫਾਈਨੈਂਸ਼ੀਅਲ ਫਰਾਡ ਹੋਣ ਦਾ ਦੋਸ਼ ਲਗਾਇਆ। ਉਥੇ ਹੀ ਨੁਸਰਤ ਦੀ ਪ੍ਰੈਗਨੈਂਸੀ ਦੀ ਗੱਲ ਵੀ ਸਾਹਮਣੇ ਆਈ ਹੈ।
ਸੁਪਰਸਟਾਰ ਖੇਸਾਰੀ ਲਾਲ ਯਾਦਵ ’ਤੇ ਹੋਇਆ ਮਾਮਲਾ ਦਰਜ, ਜਾਣੋ ਪੂਰਾ ਮਾਮਲਾ
NEXT STORY