ਮੁੰਬਈ-ਭੋਜਪੁਰੀ ਸਟਾਰ ਖੇਸਾਰੀ ਯਾਦਵ ਖ਼ਿਲਾਫ਼ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਹ ਸ਼ਿਕਾਇਤ ਇੱਕ ਗਾਣੇ ਦੇ ਵਿਵਾਦ ਨੂੰ ਲੈ ਕੇ ਦਰਜ ਕਰਵਾਈ ਗਈ ਹੈ। ਇਲਜ਼ਾਮ ਹੈ ਕਿ ਅਦਾਕਾਰ ਨੇ ਗਾਣੇ ‘ਚ ਔਰਤਾਂ ਨੂੰ ਲੈ ਕੇ ਅਸ਼ਲੀਲਤਾ ਫੈਲਾਉਣ ਦੀ ਕੋਸ਼ਿਸ਼ ਕੀਤੀ ਹੈ। ਜਿਸ ਤੋਂ ਬਾਅਦ ਯਾਦਵ ‘ਤੇ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਦੱਸ ਦਈਏ ਕਿ ਖੇਸਾਰੀ ਯਾਦਵ ਭੋਜਪੁਰੀ ਫ਼ਿਲਮਾਂ ਦੇ ਸੁਪਰ ਸਟਾਰ ਹਨ ਅਤੇ ਆਪਣੇ ਵੀਡੀਓਜ਼ ਨੂੰ ਲੈ ਕੇ ਅਕਸਰ ਚਰਚਾ ‘ਚ ਰਹਿੰਦੇ ਹਨ।
ਉਨ੍ਹਾਂ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ ਅਤੇ ਉਨ੍ਹਾਂ ਦੇ ਵੀਡੀਓਜ਼ ਨੂੰ ਪ੍ਰਸ਼ੰਸਕਾਂ ਵੱਲੋਂ ਬਹੁਤ ਹੀ ਜ਼ਿਆਦਾ ਪਿਆਰ ਮਿਲਦਾ ਹੈ। ਦੱਸ ਦਈਏ ਕਿ ਖੇਸਾਰੀ ਲਾਲ ਯਾਦਵ ਦਾ ਏਨੀਂ ਦਿਨੀਂ ਟਾਈਮ ਖਰਾਬ ਚੱਲ ਰਿਹਾ ਹੈ।
ਇਕ ਤੋਂ ਬਾਅਦ ਇਕ ਉਨ੍ਹਾਂ ਖ਼ਿਲਾਫ਼ ਲੋਕ ਪੁਲਸ ਕੋਲ ਪਹੁੰਚ ਰਹੇ ਹਨ। ਤਾਜ਼ਾ ਮਾਮਲਾ ਉਨ੍ਹਾਂ ਦੇ ਇਕ ਗਾਣੇ ਨੂੰ ਲੈ ਕੇ ਵਿਵਾਦ ਦਾ ਹੈ। ਇਸ ਗਾਣੇ ਨੂੰ ਲੈ ਕੇ ਉਨ੍ਹਾਂ ’ਤੇ ਔਰਤਾਂ ਨੂੰ ਲੈ ਕੇ ਅਸ਼ਲੀਲਤਾ ਫੈਲਾਉਣ ਦਾ ਦੋਸ਼ ਲੱਗਾ ਇਸ ਗਾਣੇ ਨੂੰ ਲੈ ਕੇ ਉਨ੍ਹਾਂ ’ਤੇ ਔਰਤਾਂ ਨੂੰ ਲੈ ਕੇ ਅਸ਼ਲੀਲਤਾ ਫੈਲਾਉਣ ਦਾ ਦੋਸ਼ ਲੱਗਾ ਹੈ।
ਦਿਲੀਪ ਕੁਮਾਰ ਹੋਏ ਸਿਹਤਯਾਬ, ਹਸਪਤਾਲ ਤੋਂ ਮਿਲੀ ਛੁੱਟੀ, ਸਾਹਮਣੇ ਆਈਆਂ ਤਸਵੀਰਾਂ
NEXT STORY