ਦੇਹਰਾਦੂਨ (ਭਾਸ਼ਾ)- ਉਤਰਾਖੰਡ ਦੇ ਟਿਹਰੀ ਜ਼ਿਲ੍ਹੇ ਵਿੱਚ ਇੱਕ ਸਮਾਗਮ ਦੌਰਾਨ ਪੰਜਾਬੀ ਗਾਇਕ ਦਲੇਰ ਮਹਿੰਦੀ ਨਾਲ ਸਟੇਜ 'ਤੇ ਹੋਏ ਕਥਿਤ "ਅਪਮਾਨਜਨਕ" ਵਿਵਹਾਰ ਬਾਰੇ, ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਵੀਰਵਾਰ ਨੂੰ ਕਿਹਾ ਕਿ ਉਹ ਇਸ ਮਾਮਲੇ ਬਾਰੇ ਉਨ੍ਹਾਂ ਅਤੇ ਉਨ੍ਹਾਂ ਦੇ ਭਰਾ ਮੀਕਾ ਸਿੰਘ ਨਾਲ ਗੱਲ ਕਰਨਗੇ। ਇੱਥੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ, ਮੁੱਖ ਮੰਤਰੀ ਨੇ ਕਿਹਾ ਕਿ ਮੰਤਰੀ ਸੁਬੋਧ ਉਨਿਆਲ ਉਸ ਸਮੇਂ ਜਨਤਕ ਦਬਾਅ ਹੇਠ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਉਨਿਆਲ ਪਹਿਲਾਂ ਹੀ ਸਪਸ਼ਟ ਕਰ ਚੁੱਕੇ ਹਨ ਉਹ ਦਲੇਰ ਮਹਿੰਦੀ ਦੀ ਖਰਾਬ ਸਿਹਤ ਤੋਂ ਅਣਜਾਣ ਸਨ। ਮੁੱਖ ਮੰਤਰੀ ਨੇ ਕਿਹਾ, "ਜਦੋਂ ਮੰਤਰੀ ਨੇ ਖੁਦ ਬਿਆਨ ਦੇ ਦਿੱਤਾ ਹੈ ਕਿ ਉਨ੍ਹਾਂ ਦਾ ਅਜਿਹਾ ਕੋਈ ਇਰਾਦਾ ਨਹੀਂ ਸੀ, ਤਾਂ ਮੈਨੂੰ ਲੱਗਦਾ ਹੈ ਕਿ ਸਾਰਿਆਂ ਨੂੰ ਇੱਥੇ ਹੀ ਮਾਮਲਾ ਖਤਮ ਕਰ ਦੇਣਾ ਚਾਹੀਦਾ ਹੈ।"
ਇਹ ਵੀ ਪੜ੍ਹੋ: ਦਿਲਜੀਤ ਦੇ ਦਿੱਲੀ ਸ਼ੋਅ ਨੂੰ ਲੈ ਕੇ ਆਈ ਵੱਡੀ ਖਬਰ; ਪੁਲਸ ਨੇ ਨਹੀਂ ਦਿੱਤੀ ਮਨਜ਼ੂਰੀ
ਧਾਮੀ ਨੇ ਇਹ ਵੀ ਕਿਹਾ ਕਿ ਉਤਰਾਖੰਡ ਹਮੇਸ਼ਾ ਇੱਕ ਅਜਿਹੀ ਧਰਤੀ ਰਹੀ ਹੈ ਜੋ ਕਲਾਕਾਰਾਂ ਅਤੇ ਸਾਹਿਤਕਾਰਾਂ ਸਮੇਤ ਸਾਰੇ ਵਿਦਵਾਨਾਂ ਦਾ ਸਤਿਕਾਰ ਕਰਦੀ ਹੈ। ਇਹ ਪੁੱਛੇ ਜਾਣ 'ਤੇ ਕਿ ਕੀ ਮਹਿੰਦੀ ਦੇ ਭਰਾ ਮੀਕਾ ਸਿੰਘ ਨੇ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਮੰਤਰੀ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਤਾਂ ਧਾਮੀ ਨੇ ਕਿਹਾ, "ਮੈਂ ਮੀਕਾ ਨਾਲ ਗੱਲ ਕਰਾਂਗਾ। ਮੈਂ ਦਲੇਰ ਮਹਿੰਦੀ ਨਾਲ ਵੀ ਗੱਲ ਕਰਾਂਗਾ। ਮੇਰੀ ਦੋਵਾਂ ਨਾਲ ਚੰਗੀ ਦੋਸਤੀ ਹੈ।"
ਇਹ ਵੀ ਪੜ੍ਹੋ: ਦਲੇਰ ਮਹਿੰਦੀ ਦੀ ਸਟੇਜ 'ਤੇ ਬੇਇੱਜ਼ਤੀ ਕਰ ਬੁਰੇ ਫ਼ਸੇ 'ਮੰਤਰੀ ਸਾਬ੍ਹ' ! PM ਮੋਦੀ ਤੱਕ ਪਹੁੰਚਿਆ ਮਾਮਲਾ
ਕੀ ਸੀ ਪੂਰਾ ਮਾਮਲਾ?
ਜ਼ਿਕਰਯੋਗ ਹੈ ਕਿ 18 ਅਕਤੂਬਰ ਦੀ ਰਾਤ ਨੂੰ ਟਿਹਰੀ ਜ਼ਿਲ੍ਹੇ ਦੇ ਨਰਿੰਦਰਨਗਰ ਵਿਖੇ ਆਯੋਜਿਤ 'ਸਿੱਧਪੀਠ ਮਾਂ ਕੁੰਜਾਪੁਰੀ ਸੈਰ-ਸਪਾਟਾ ਅਤੇ ਵਿਕਾਸ ਮੇਲੇ' ਵਿੱਚ ਦਲੇਰ ਮਹਿੰਦੀ ਦੀ ਪੇਸ਼ਕਾਰੀ ਦੌਰਾਨ ਲਾਈਵ ਗਾਇਕੀ ਅਤੇ ਬੈਕਗ੍ਰਾਊਂਡ ਸਾਊਂਡ ਟਰੈਕ 'ਚ ਤਾਲਮੇਲ ਨਾ ਹੋਣ ਕਾਰਨ ਹੰਗਾਮਾ ਹੋ ਗਿਆ ਸੀ। ਇਸ ਤੋਂ ਨਾਰਾਜ਼ ਹੋ ਕੇ ਸਥਾਨਕ ਵਿਧਾਇਕ ਤੇ ਮੰਤਰੀ ਸੁਬੋਧ ਉਨਿਆਲ ਨੇ ਮੰਚ 'ਤੇ ਪਹੁੰਚ ਕੇ ਦਲੇਰ ਮਹਿੰਦੀ ਨੂੰ ਕਿਹਾ ਸੀ ਕਿ ਉਨ੍ਹਾਂ ਨੂੰ ਮਨੋਰੰਜਨ ਲਈ ਮੋਟੀ ਰਕਮ ਦਿੱਤੀ ਗਈ ਹੈ, ਇਸ ਲਈ ਗੁਣਵੱਤਾ ਦਾ ਧਿਆਨ ਰੱਖਿਆ ਜਾਵੇ। ਉਨ੍ਹਾਂ ਇਹ ਵੀ ਕਿਹਾ ਸੀ ਕਿ "ਉਹ ਬੋਲ ਵੀ ਨਹੀਂ ਪਾ ਰਹੇ, ਤਾਂ ਗਾਉਣਗੇ ਕੀ।" ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਮੰਤਰੀ ਦੇ ਰਵੱਈਏ ਦੀ ਕਾਫ਼ੀ ਆਲੋਚਨਾ ਹੋਈ ਸੀ।
ਇਹ ਵੀ ਪੜ੍ਹੋ: '35 ਲੱਖ ਰੁਪਏ ਕੈਸ਼ ਦਿੱਤੇ ਸੀ ਜਾਂ ਚੈੱਕ ?'; ਭਰਾ ਦਲੇਰ ਮਹਿੰਦੀ ਦੇ ਬਚਾਅ 'ਚ ਉੱਤਰੇ ਮੀਕਾ ਸਿੰਘ ਨੇ ਮੰਤਰੀ ਤੋਂ ਮੰਗਿਆ ਸਬੂਤ
ਮੰਤਰੀ ਸੁਬੋਧ ਉਨਿਆਲ ਦਾ ਸਪੱਸ਼ਟੀਕਰਨ
ਦੂਜੇ ਪਾਸੇ, ਮੰਤਰੀ ਉਨਿਆਲ ਨੇ ਬੁੱਧਵਾਰ ਨੂੰ ਸਪੱਸ਼ਟੀਕਰਨ ਦਿੰਦਿਆਂ ਕਿਹਾ ਸੀ ਕਿ ਆਯੋਜਨ ਕਮੇਟੀ ਅਤੇ ਸਥਾਨਕ ਪ੍ਰਤੀਨਿਧੀ ਹੋਣ ਦੇ ਨਾਤੇ ਲੋਕਾਂ ਦਾ ਉਨ੍ਹਾਂ 'ਤੇ ਦਬਾਅ ਸੀ। ਉਨ੍ਹਾਂ ਕਿਹਾ, "ਸਾਨੂੰ 35 ਲੱਖ ਰੁਪਏ ਦੀ ਪੂਰੀ ਅਦਾਇਗੀ ਪਹਿਲਾਂ ਹੀ ਕਰਨੀ ਪਈ ਸੀ। ਮੰਚ 'ਤੇ ਪਤਾ ਲੱਗਾ ਕਿ ਉਹ ਗਾ ਨਹੀਂ ਰਹੇ, ਸਿਰਫ਼ ਲਿਪ-ਸਿੰਕਿੰਗ ਕਰ ਰਹੇ ਹਨ। ਉਸ ਵੇਲੇ ਸਾਨੂੰ ਲੱਗਿਆ ਕਿ ਉਹ ਕਿਸੇ ਨਸ਼ੇ ਦੇ ਪ੍ਰਭਾਵ ਹੇਠ ਹਨ ਕਿਉਂਕਿ ਉਹ ਚੱਲ ਵੀ ਨਹੀਂ ਪਾ ਰਹੇ ਸਨ। ਬਾਅਦ ਵਿੱਚ ਪਤਾ ਲੱਗਾ ਕਿ ਉਨ੍ਹਾਂ ਦੀ ਤਬੀਅਤ ਖਰਾਬ ਸੀ। ਜੇਕਰ ਉਨ੍ਹਾਂ ਦੀ ਸਿਹਤ ਠੀਕ ਨਹੀਂ ਸੀ, ਤਾਂ ਉਨ੍ਹਾਂ ਨੂੰ ਪ੍ਰੋਗਰਾਮ 'ਚ ਨਹੀਂ ਆਉਣਾ ਚਾਹੀਦਾ ਸੀ ਜਾਂ ਪਹਿਲਾਂ ਜਾਣਕਾਰੀ ਦੇਣੀ ਚਾਹੀਦੀ ਸੀ। ਮੇਰੀ ਉਨ੍ਹਾਂ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਹੈ।"
ਇਹ ਵੀ ਪੜ੍ਹੋ: "ਮੈਂ ਭੀਖ ਨਹੀਂ ਮੰਗ ਰਹੀ..!" ਆਰਥਿਕ ਤੰਗੀ ਦੀਆਂ ਅਫ਼ਵਾਹਾਂ 'ਤੇ ਭੜਕੀ ਦਿੱਗਜ ਅਦਾਕਾਰਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Instagram 'ਤੇ ਮਿਲ ਰਹੀਆਂ ਧਮਕੀਆਂ ਮਗਰੋਂ ਇਨਫਲੂਐਂਸਰ ਨੇ ਦਿੱਤੀ ਜਾਨ, ਯੂਟਿਊਬਰ ਗ੍ਰਿਫ਼ਤਾਰ
NEXT STORY