ਮੁੰਬਈ- ਸਾਰਾ ਅਲੀ ਖਾਨ ਦੇ ਭਰਾ ਇਬਰਾਹਿਮ ਅਲੀ ਖਾਨ ਅਤੇ ਸ਼ਵੇਤਾ ਤਿਵਾਰੀ ਦੀ ਬੇਟੀ ਪਲਕ ਤਿਵਾਰੀ ਦੇ ਵਿਚਕਾਰ ਲੰਬੇ ਸਮੇਂ ਤੋਂ ਕੁਝ ਖਿਚੜੀ ਪੱਕ ਰਹੀ ਹੈ ਪਰ ਕੱਚ ਵਾਂਗ ਕੁਝ ਵੀ ਸਾਫ ਨਹੀਂ ਹੋ ਰਿਹਾ ਹੈ। ਇਨ੍ਹਾਂ ਦੋਵਾਂ ਦੇ ਅਫੇਅਰ ਦੀਆਂ ਖ਼ਬਰਾਂ ਆ ਰਹੀਆਂ ਹਨ ਅਤੇ ਜਿਸ ਕਾਰਨ ਉਹ ਅਕਸਰ ਸੁਰਖੀਆਂ 'ਚ ਰਹਿੰਦੇ ਹਨ। ਇਨ੍ਹਾਂ ਨੂੰ ਕਈ ਵਾਰ ਇਕੱਠੇ ਦੇਖਿਆ ਵੀ ਜਾ ਚੁੱਕਾ ਹੈ।

ਹੁਣ ਇਬਰਾਹਿਮ ਨੇ ਪਲਕ ਦੀ ਫੋਟੋ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ, ਜਿਸ ਨੇ ਇੰਟਰਨੈੱਟ 'ਤੇ ਖਲਬਲੀ ਮਚਾ ਦਿੱਤੀ ਹੈ।ਦਰਅਸਲ, ਪਲਕ ਤਿਵਾਰੀ ਨੇ 27 ਜੂਨ ਨੂੰ ਆਪਣੇ ਇੰਸਟਾਗ੍ਰਾਮ 'ਤੇ ਇਕ ਫੋਟੋ ਪੋਸਟ ਕੀਤੀ ਹੈ। ਇਸ 'ਚ ਉਹ ਹਰੇ ਅਤੇ ਗ੍ਰੇ ਰੰਗ ਦੇ ਆਊਟਫਿਟ 'ਚ ਨਜ਼ਰ ਆ ਰਹੀ ਹੈ।ਇਨ੍ਹਾਂ ਤਸਵੀਰਾਂ 'ਤੇ ਇਬਰਾਹਿਮ ਅਲੀ ਖਾਨ ਨੇ ਪ੍ਰਤੀਕਿਰਿਆ ਦਿੱਤੀ ਹੈ।
-ll.jpg)
ਪਲਕ ਤਿਵਾਰੀ ਇਸ ਤਸਵੀਰ 'ਚ ਮੌਸਮ ਦਾ ਆਨੰਦ ਲੈ ਰਹੀ ਹੈ। ਉਹ ਛੱਤ 'ਤੇ ਖੜ੍ਹੀ ਹੈ।
-ll.jpg)
ਕੈਪਸ਼ਨ, 'MY USPA MONSOON।' ਹੁਣ ਇਬਰਾਹਿਮ ਅਲੀ ਖਾਨ ਨੇ ਇਸ ਤਸਵੀਰ 'ਤੇ ਲਾਈਕ ਬਟਨ ਦਬਾਇਆ ਅਤੇ ਕੁਮੈਂਟ 'ਚ ਲਿਖਿਆ, 'ਤੁਸੀਂ ਚੰਗੇ ਲੱਗ ਰਹੇ ਹੋ।' ਉਸ ਨੇ ਸਟਿੱਕਰ ਰਾਹੀਂ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ। ਉਸ ਦੀ ਪ੍ਰਤੀਕਿਰਿਆ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।

ਪਿਓ ਤੋਂ ਚੋਰੀ ਹਿਮਾਂਸ਼ੀ ਮਾਂ ਨਾਲ ਮਿਲ ਕਰਦੀ ਸੀ ਇਹ ਕੰਮ, ਲੋਕੀਂ ਤਾਹਨੇ ਮਾਰ ਆਖਦੇ ਸਨ 'ਤੂੰ ਤਾਂ ਨੱਚਣ ਵਾਲੀ ਹੈ
NEXT STORY