ਮੁੰਬਈ: ਅਦਾਕਾਰਾ ਮੌਨੀ ਰਾਏ ਆਪਣੀ ਲੁੱਕ ਨੂੰ ਲੈ ਕੇ ਅਕਸਰ ਚਰਚਾ ’ਚ ਰਹਿੰਦੀ ਹੈ। ਅਦਾਕਾਰਾ ਜੋ ਵੀ ਪਹਿਰਾਵਾ ਪਾਉਂਦੀ ਹੈ ਉਸ ’ਚ ਪਰਫ਼ੈਕਟ ਲਗਦੀ ਹੈ। ਪ੍ਰਸ਼ੰਸਕ ਮੌਨੀ ਦੀ ਲੁੱਕ ਦੇ ਦੀਵਾਨੇ ਹਨ। ਹਾਲ ਹੀ ’ਚ ਮੌਨੀ ਨੇ ਆਪਣੀ ਹੌਟ ਤਸਵੀਰਾਂ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ। ਜੋ ਖੂਸ ਪਸੰਦ ਕੀਤੀਆ ਜਾ ਰਹੀਆਂ ਹਨ।
![PunjabKesari](https://static.jagbani.com/multimedia/12_31_544252642s1234567890122-ll.jpg)
ਇਹ ਵੀ ਪੜ੍ਹੋ : ਪਿਤਾ ਦਿਵਸ ’ਤੇ ਸਪਨਾ ਚੌਧਰੀ ਬਣੀ ‘ਫ਼ੀਅਰਲੈੱਸ ਕੁਈਨ’, ਕਿਹਾ- ‘ਮੇਰੇ ਵਰਗਾ ਕੋਈ ਨਹੀਂ...’
ਲੁੱਕ ਦੀ ਗੱਲ ਕਰੀਏ ਤਾਂ ਮੌਨੀ ਸ਼ਿਮਰੀ ਗੋਲਡਨ ਡਰੈੱਸ ’ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਅਦਾਕਾਰਾ ਨੇ ਫ਼ਰ ਵਾਲੀ ਸ਼ੋਲ ਲਈ ਹੋਈ ਹੈ।ਮਿਨੀਮਲ ਮੇਕਅੱਪ ਅਤੇ ਖੁੱਲ੍ਹੇ ਵਾਲਾਂ ਨਾਲ ਅਦਾਕਾਰਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੈ।
![PunjabKesari](https://static.jagbani.com/multimedia/12_31_552065480s123456789012234567-ll.jpg)
ਈਅਰਰਿੰਗ ਅਦਾਕਾਰਾ ਦੀ ਲੁੱਕ ਨੂੰ ਹੋਰ ਨਿਖਾਰ ਰਹੇ ਹਨ।ਇਸ ਲੁੱਕ ਮੌਨੀ ਬੇਹੱਦ ਹੌਟ ਲੱਗ ਰਹੀ ਹੈ। ਅਦਾਕਾਰਾ ਦੇ ਪੋਜ਼ ਦੇਖ ਪ੍ਰਸ਼ੰਸਕ ਹੈਰਾਨ ਹੋ ਗਏ ਹਨ ਅਤੇ ਇਨ੍ਹਾਂ ਤਸਵੀਰਾਂ ਨੂੰ ਪਸੰਦ ਵੀ ਕਰ ਰਹੇ ਹਨ।
![PunjabKesari](https://static.jagbani.com/multimedia/12_31_550033874s12345678901223456-ll.jpg)
ਅਦਾਕਾਰਾ ਦੇ ਟੀ.ਵੀ ’ਚ ਕੰਮ ਦੀ ਗੱਲ ਕਰੀਏ ਤਾਂ ਮੌਨੀ ‘ਡਾਂਸ ਇੰਡੀਆ ਡਾਂਸ ਲਿਟਲ ਮਾਸਟਰਜ਼ 5’ ਨੂੰ ਜੱਜ ਕਰਦੀ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਅਦਾਕਾਰਾ ਫ਼ਿਲਮ ‘ਬ੍ਰਹਮਾਸਤਰ’ ’ਚ ਨਜ਼ਰ ਆਵੇਗੀ।
![PunjabKesari](https://static.jagbani.com/multimedia/12_31_545033881s12345678901223-ll.jpg)
ਇਹ ਵੀ ਪੜ੍ਹੋ : ਲਾਲ ਜੋੜੇ ’ਚ ਸਜੀ ਸ਼ਹਿਨਾਜ਼ ਗਿੱਲ, ਪਹਿਲੀ ਵਾਰ ਰੈਂਪ ਵਾਕ ਕਰ ਲੁੱਟ ਲਈ ਮਹਿਫ਼ਿਲ
ਇਸ ਫ਼ਿਲਮ ’ਚ ਅਦਾਕਾਰਾ ਨਾਲ ਅਮਿਤਾਭ ਬੱਚਨ, ਰਣਬੀਰ ਕਪੂਰ ਅਤੇ ਆਲੀਆ ਭੱਟ ਨਜ਼ਰ ਆਵੇਗੀ। ਇਸ ਫ਼ਿਲਮ ਨੂੰ ਅਯਾਨ ਮੁਖਰਜੀ ਨੇ ਨਿਰਦੇਸ਼ਿਤ ਕੀਤਾ ਹੈ।
![PunjabKesari](https://static.jagbani.com/multimedia/12_31_548315128s1234567890122345-ll.jpg)
‘ਬ੍ਰਹਮਾਸਤਰ’ 9 ਸਤੰਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ। ਹਾਲ ਹੀ ਫ਼ਿਲਮ ’ਚ ਮੌਨੀ ਦੀ ਪਹਿਲੀ ਲੁੱਕ ਸਾਹਮਣੇ ਆਈ ਹੈ। ਪੋਸਟਰ ’ਚ ਮੌਨੀ ਕਾਫ਼ੀ ਖ਼ਤਰਨਾਕ ਲੱਗ ਰਹੀ ਸੀ। ਇਸ ਪੋਸਟਰ ਨੂੰ ਪ੍ਰਸ਼ੰਸਕਾਂ ਨੇ ਕਾਫ਼ੀ ਪਸੰਦ ਕੀਤਾ ਹੈ।
![PunjabKesari](https://static.jagbani.com/multimedia/12_31_546596349s123456789012234-ll.jpg)
ਪਿਤਾ ਦਿਵਸ ’ਤੇ ਸਪਨਾ ਚੌਧਰੀ ਬਣੀ ‘ਫ਼ੀਅਰਲੈੱਸ ਕੁਈਨ’, ਕਿਹਾ- ‘ਮੇਰੇ ਵਰਗਾ ਕੋਈ ਨਹੀਂ...’
NEXT STORY