ਮੁੰਬਈ- ਤੇਲੰਗਾਨਾ ਦੀ ਮੰਤਰੀ ਕੋਂਡਾ ਸੁਰੇਖਾ ਨੇ ਕੁਝ ਦਿਨ ਪਹਿਲਾਂ ਅਦਾਕਾਰਾ ਸਾਮੰਥਾ ਰੂਥ ਪ੍ਰਭੂ ਦੇ ਨਿੱਜੀ ਮਾਮਲੇ ਨੂੰ ਲੈ ਕੇ ਕੁਮੈਂਟ ਕੀਤਾ ਸੀ, ਜਿਸ ਕਾਰਨ ਉਹ ਹੁਣ ਮੁਸੀਬਤ 'ਚ ਫਸਦੀ ਨਜ਼ਰ ਆ ਰਹੀ ਹੈ। ਇਸ ਮਾਮਲੇ 'ਚ ਅਦਾਕਾਰ ਅਕੀਨੇਨੀ ਨਾਗਾਰਜੁਨ ਨੇ ਮੰਤਰੀ ਕੋਂਡਾ ਸੁਰੇਖਾ 'ਤੇ 100 ਕਰੋੜ ਰੁਪਏ ਦਾ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਹੈ। ਵੀਰਵਾਰ ਨੂੰ ਹੈਦਰਾਬਾਦ ਦੀ ਨਾਮਪੱਲੀ ਕੋਰਟ ਨੇ ਕੋਂਡਾ ਸੁਰੇਖਾ ਦੇ ਖਿਲਾਫ ਨੋਟਿਸ ਭੇਜ ਕੇ ਉਸ ਦੇ ਕੁਮੈਂਟ ਦਾ ਜਵਾਬ ਮੰਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਅੱਜ ਹੈ ਮੈਗਾਸਟਾਰ ਅਮਿਤਾਭ ਬੱਚਨ ਦਾ ਜਨਮਦਿਨ, ਜਾਣੋ ਕੀ ਸੀ ਅਦਾਕਾਰ ਦਾ ਅਸਲੀ ਨਾਂ
ਨਾਗਾਰਜੁਨ ਨੇ ਆਪਣੀ ਸ਼ਿਕਾਇਤ 'ਚ ਕਿਹਾ ਕਿ ਕੋਂਡਾ ਸੁਰੇਖਾ ਦਾ ਕੁਮੈਂਟ ਪੂਰੀ ਤਰ੍ਹਾਂ ਨਾਲ ਝੂਠਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਕੁਮੈਂਟ ਉਨ੍ਹਾਂ ਦੇ ਪੂਰੇ ਪਰਿਵਾਰ ਦੀ ਅਕਸ ਲਈ ਖਰਾਬ ਹੈ। ਕੋਂਡਾ ਸੁਰੇਖਾ ਨੇ ਸਾਮੰਥਾ-ਨਾਗਾ ਚੈਤਨਿਆ ਦੇ ਤਲਾਕ 'ਤੇ ਕੁਮੈਂਟ ਕੀਤਾ ਸੀ। ਅਦਾਲਤ ਨੇ ਨੋਟਿਸ ਜਾਰੀ ਕਰਦੇ ਹੋਏ ਕਿਹਾ ਕਿ ਹੁਣ ਇਸ ਮਾਮਲੇ ਦੀ ਸੁਣਵਾਈ 23 ਅਕਤੂਬਰ ਨੂੰ ਹੋਵੇਗੀ। ਇਸ ਤੋਂ ਪਹਿਲਾਂ ਅਦਾਲਤ ਨੇ ਮਾਮਲੇ ਦੀ ਸੁਣਵਾਈ 14 ਅਕਤੂਬਰ ਤੱਕ ਵਧਾ ਦਿੱਤੀ ਸੀ। ਨਾਗਾਰਜੁਨ ਦੇ ਨਾਲ-ਨਾਲ ਤੇਲਗੂ ਇੰਡਸਟਰੀ ਦੇ ਕਈ ਕਲਾਕਾਰਾਂ ਨੇ ਇਸ ਤਰ੍ਹਾਂ ਦੇ ਕੁਮੈਂਟਾਂ ਖਿਲਾਫ ਆਵਾਜ਼ ਉਠਾਈ।
ਕੀ ਸੀ ਕੋਂਡਾ ਸੁਰੇਖਾ ਦਾ ਕੁਮੈਂਟ ?
ਦਰਅਸਲ 2 ਅਕਤੂਬਰ ਨੂੰ ਮੀਡੀਆ ਨਾਲ ਗੱਲਬਾਤ ਦੌਰਾਨ ਕੋਂਡਾ ਸੁਰੇਖਾ ਨੇ ਨਾਗਾ ਚੈਤੰਨਿਆ ਅਤੇ ਸਾਮੰਥਾ ਪ੍ਰਭੂ ਦੇ ਤਲਾਕ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਸੀ। ਕੋਂਡਾ ਸੁਰੇਖਾ ਨੇ ਦਾਅਵਾ ਕੀਤਾ ਸੀ ਕਿ ਬੀ. ਆਰ.ਐਸ ਨੇਤਾ ਕੇਟੀ ਰਾਮਾ ਰਾਓ ਦੀ ਵਜ੍ਹਾ ਨਾਲ ਦੋਹਾਂ ਦਾ ਤਲਾਕ ਹੋਇਆ ਹੈ। ਸੁਰੇਖਾ ਦੇ ਇਸ ਬਿਆਨ 'ਤੇ ਨਾਗਾ ਚੈਤੰਨਿਆ ਅਤੇ ਸਾਮੰਥਾ ਪ੍ਰਭੂ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਤਲਾਕ ਦੋਹਾਂ ਦਾ ਫੈਸਲਾ ਸੀ।
ਸੁਰੇਖਾ ਨੇ ਸਾਰਿਆਂ ਤੋਂ ਮੰਗੀ ਸੀ ਮੁਆਫੀ
ਹਾਲਾਂਕਿ ਜਦੋਂ ਮਾਮਲਾ ਵਧਿਆ ਤਾਂ ਕੋਂਡਾ ਸੁਰੇਖਾ ਨੇ ਮੁਆਫੀ ਮੰਗ ਲਈ। ਸੁਰੇਖਾ ਨੇ ਕਿਹਾ, “ਮੈਂ ਆਪਣੇ ਸ਼ਬਦਾਂ ਨੂੰ ਵਾਪਸ ਲੈਂਦੀ ਹਾਂ, ਮੇਰਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਮੈਂ ਨਿੱਜੀ ਤੌਰ 'ਤੇ ਸਾਮੰਥਾ ਦੀ ਤਾਰੀਫ਼ ਕਰਦੀ ਰਹਿੰਦੀ ਹਾਂ, ਤਲਾਕ ਤੋਂ ਬਾਅਦ ਜਿਸ ਤਰ੍ਹਾਂ ਉਹ ਆਪਣੀ ਜ਼ਿੰਦਗੀ 'ਚ ਅੱਗੇ ਵਧੀ ਹੈ, ਉਹ ਲੋਕਾਂ ਨੂੰ ਕਾਫੀ ਪ੍ਰਭਾਵਿਤ ਕਰਦੀ ਹੈ।'' ਇਸ ਮਾਮਲੇ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਸਾਮੰਥਾ ਨੇ ਆਪਣਾ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਉਸ ਦੀ ਨਿੱਜੀ ਜ਼ਿੰਦਗੀ ਬਾਰੇ ਕੋਈ ਕੁਮੈਂਟ ਨਾ ਕਰੇ ਅਤੇ ਉਸ ਦਾ ਨਾਂ ਆਪਣੀਆਂ ਸਿਆਸੀ ਲੜਾਈਆਂ ਤੋਂ ਦੂਰ ਰੱਖੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਗੁਰਦਾਸ ਮਾਨ ਦਾ ਦੇਸ਼ ਪ੍ਰਤੀ ਜਾਗਿਆ ਪਿਆਰ, ਕਿਹਾ- ਜੋ ਦੇਸ਼ ਦਾ ਨਹੀਂ ਹੋ ਸਕਦਾ, ਉਹ...
NEXT STORY